ਸਾਲਾਂ ਤੋਂ ਜੰਜਰ ਬਣੀ ਸੜਕ ਦਾ ਨਿਰਮਾਣ ਨਾ ਹੋਣ ਕਰ ਕੇ ਪਿੰਡ ਵਾਸੀਆਂ ਵਲੋਂ ਅਣਮਿਥੇ ਸਮੇਂ ਦਾ ਧਰਨਾ
ਮਾਛੀਵਾੜਾ ਸਾਹਿਬ, 21 ਅਕਤੂਬਰ (ਮਨੋਜ ਕੁਮਾਰ)-ਅੱਜ ਭਾਵੇਂ ਸੂਬਾ ਸਰਕਾਰ ਦੀ ਲਗਭਗ ਹਰ ਸਟੇਜ ’ਤੇ ਵਿਕਾਸ ਦੇ ਦਾਅਵਿਆਂ ਦਾ ਗੁਣਗਾਨ ਹੋਵੇ। ਪਰ ਫਿਰ ਵੀ ਜੰਜਰ ਹੋਈਆਂ ਸੜਕਾਂ ਦੇ ਨਿਰਮਾਣ ਲਈ ਅਖੀਰ ਮਜਬੂਰ ਹੋ ਕੇ ਪਿੰਡ ਵਾਸੀਆਂ ਨੂੰ ਧਰਨਾ ਲਾਉਣਾ ਪੈ ਰਿਹਾ ਹੈ।
ਮਾਛੀਵਾੜਾ ਸਾਹਿਬ, 21 ਅਕਤੂਬਰ (ਮਨੋਜ ਕੁਮਾਰ)-ਅੱਜ ਭਾਵੇਂ ਸੂਬਾ ਸਰਕਾਰ ਦੀ ਲਗਭਗ ਹਰ ਸਟੇਜ ’ਤੇ ਵਿਕਾਸ ਦੇ ਦਾਅਵਿਆਂ ਦਾ ਗੁਣਗਾਨ ਹੋਵੇ। ਪਰ ਫਿਰ ਵੀ ਜੰਜਰ ਹੋਈਆਂ ਸੜਕਾਂ ਦੇ ਨਿਰਮਾਣ ਲਈ ਅਖੀਰ ਮਜਬੂਰ ਹੋ ਕੇ ਪਿੰਡ ਵਾਸੀਆਂ ਨੂੰ ਧਰਨਾ ਲਾਉਣਾ ਪੈ ਰਿਹਾ ਹੈ। ਅਜਿਹਾ ਹੀ ਇੱਕ ਧਰਨਾ ਪਿੰਡ ਉੱਪਲਾਂ ਦੇ ਅੱਡੇ ’ ਤੇ ਰਜੂਲ ਦੇ ਵਸਨੀਕਾਂ ਨੇ ਲਗਾਇਆ ਤੇ ਜਿਸ ਦੀ ਵਜ੍ਹਾ ਇਸ ਅੱਡੇ ਤੋਂ ਗੁਜ਼ਰਦੀ ਲਿੰਕ ਸੜਕ ਦੀ ਤਰਸਯੋਗ ਹਾਲਤ ਹੈ। ਜਿੱਥੇ ਆਏ ਦਿਨ ਸੜਕੀ ਹਾਦਸੇ ਕਿਸੇ ਨਾ ਕਿਸੇ ਦੀ ਜਾਨ ਲੈ ਰਹੇ ਹਨ। ਇੱਥੇ ਧਰਨੇ ਵਿਚ ਸ਼ਾਮਿਲ ਨੌਜਵਾਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਟਿੱਪਰ ਤੇ ਹੋਰ ਭਾਰੀ ਵਾਹਨਾਂ ਦੇ ਲਾਂਘੇ ਕਰ ਕੇ ਇਸ ਸੜਕ ਤੋਂ ਆਮ ਰਾਹਗੀਰ ਦਾ ਗੁਜ਼ਰਨਾ ਬਹੁਤ ਮੁਸ਼ਕਿਲ ਹੈ ਤੇ ਇਸੇ ਸੜਕ ’ਤੇ ਇੱਕ ਹਾਦਸੇ ਦੌਰਾਨ ਉਨ੍ਹਾਂ ਦੇ ਪਿਤਾ ਦੀ ਕੁੱਝ ਦਿਨ ਪਹਿਲਾਂ ਮੌਤ ਵੀ ਹੋਈ ਹੈ ਤੇ ਇਸ ਸੜਕ ਦੇ ਇੱਕ ਪਾਸੇ ਕਈ ਫ਼ੈਕਟਰੀਆਂ ਵੀ ਹਨ ਤੇ ਇਨ੍ਹਾਂ ਫ਼ੈਕਟਰੀਆਂ ਦੇ ਵਾਹਨਾਂ ਦਾ ਇਸ ਸੜਕ ਤੋਂ ਅਕਸਰ ਗੁਜ਼ਰਨਾ ਹੁੰਦਾ ਹੈ ਤੇ ਜਦੋਂ ਤੱਕ ਇਸ ਸੜਕ ਦਾ ਨਿਰਮਾਣ ਨਹੀਂ ਕੀਤਾ ਜਾਂਦਾ ਤੇ ਇਸ ਸੜਕ ਨੂੰ ਚੌੜਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਧਰਨਾ ਇਸੇ ਤਰਾਂ ਹੀ ਜਾਰੀ ਰਹੇਗਾ। ਇਸ ਮੌਕੇ ਪਿੰਡ ਰਜੂਲ ਦੇ ਸਰਪੰਚ ਤੇ ਭਾਰੀ ਸੰਖਿਆ ਵਿਚ ਹੋਰ ਪਿੰਡ ਵਾਸੀ ਵੀ ਮੌਜੂਦ ਸਨ। ਜਲਦ ਹੀ ਸੜਕ ਦਾ ਨਿਰਮਾਣ ਹੋ ਰਿਹਾ-ਐੱਸ. ਡੀ. ਓ. ਇਸ ਧਰਨੇ ਮੌਕੇ ਐੱਸ. ਡੀ. ਓ. ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਜਲਦ ਹੀ ਇਸ ਸੜਕ ਦਾ ਨਿਰਮਾਣ ਹੋ ਰਿਹਾ ਹੈ ਤੇ ਇਹ ਸੜਕ ਸਰਕਾਰੀ ਤੋਰ ਤੇ ਪਾਸ ਵੀ ਹੋ ਚੁੱਕੀ ਹੈ ਤੇ ਇਸ ਨੂੰ ਚੌੜਾ ਵੀ ਕੀਤਾ ਜਾਵੇਗਾ।