26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਲਿਖਾਰੀ ਸਭਾ ਰੌਣੀ ਦੀ ਮਹੀਨਾਵਾਰ ਮਹਿਫ਼ਲ ਯਾਦਗਾਰ ਰਹੀ

ਜੌੜੇਪੁਲ ਜਰਗ, 25 ਅਕਤੂਬਰ (ਪਾਲਾ ਰਾਜੇਵਾਲੀਆ)-ਯੁਵਕ ਸੇਵਾਵਾਂ ਕਲੱਬ ਪਿੰਡ ਰੌਣੀ ਵਲੋਂ ਸਾਹਿੱਤਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਲਿਖਾਰੀ ਸਭਾ ਰੌਣੀ ਦੀ ਮਹੀਨਾਵਾਰ ਮਹਿਫ਼ਲ ਪੰਚਾਇਤ ਘਰ ਰੌਣੀ ਵਿਖੇ ਕਰਵਾਈ ਗਈ। ਇਸ ਮੌਕੇ ਸਾਹਿਤ ਅਤੇ ਪੰਜਾਬੀ ਮਾਂ-ਬੋਲੀ ਨਾਲ ਸਬੰਧਿਤ ਵਿਚਾਰ ਵਟਾਂਦਰਾ ਵੀ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 26-10-2026
ਜੌੜੇਪੁਲ ਜਰਗ, 25 ਅਕਤੂਬਰ (ਪਾਲਾ ਰਾਜੇਵਾਲੀਆ)-ਯੁਵਕ ਸੇਵਾਵਾਂ ਕਲੱਬ ਪਿੰਡ ਰੌਣੀ ਵਲੋਂ ਸਾਹਿੱਤਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਲਿਖਾਰੀ ਸਭਾ ਰੌਣੀ ਦੀ ਮਹੀਨਾਵਾਰ ਮਹਿਫ਼ਲ ਪੰਚਾਇਤ ਘਰ ਰੌਣੀ ਵਿਖੇ ਕਰਵਾਈ ਗਈ। ਇਸ ਮੌਕੇ ਸਾਹਿਤ ਅਤੇ ਪੰਜਾਬੀ ਮਾਂ-ਬੋਲੀ ਨਾਲ ਸਬੰਧਿਤ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰੌਣੀ ਨੇ ਦੱਸਿਆ ਕਿ ਯੁਵਕ ਸੇਵਾਵਾਂ ਕਲੱਬ ਵਲੋਂ ਨੌਜਵਾਨਾਂ ਨੂੰ ਸਮਾਜਿਕ ਅਤੇ ਸਭਿਆਚਾਰਕ ਗਤੀਵਿਧੀਆਂ ਨਾਲ ਜੋੜਨ ਦੇ ਨਾਲ-ਨਾਲ ਸਾਹਿੱਤਿਕ ਮਾਹੌਲ ਸਿਰਜਣ ਲਈ ਅਜਿਹੇ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ। ਸਭਾ ਵਿਚ ਸਾਹਿਤ ਪ੍ਰੇਮੀਆਂ ਅਤੇ ਇਲਾਕਾ ਵਾਸੀਆਂ ਨੂੰ ਇਸ ਮਹਿਫ਼ਲ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ। ਮੁੱਖ ਮਹਿਮਾਨ ਵਜੋਂ ਮਨਜੀਤ ਸਿੰਘ ਧੰਜਲ ਨੇ ਸ਼ਿਰਕਤ ਕੀਤੀ। ਪਾਲ ਸਿੰਘ ਸਮਸ਼ਪੁਰ ਨੇ ਆਪਣੀ ਰਚਨਾਵਾਂ ਰਾਹੀਂ ਸਰੋਤਿਆਂ ਦਾ ਮਨ ਮੋਹ ਲਿਆ। ਇਸ ਮੌਕੇ ਢਾਡੀ ਬਲਵਿੰਦਰ ਸਿੰਘ ਰੌਣੀ, ਯਾਦ ਰੌਣੀ, ਗੌਰਵ ਮਹਿਤਾ, ਨੋਨਾ ਰੌਣੀ, ਹੈਪੀ ਰੌਣੀ, ਗੁਰੀ ਤੁਰਮਰੀ, ਬਾਵਾ ਹੋਲ਼, ਗੀਤਾ ਕੰਮੇਵਾਲਾ, ਪਰਮਿੰਦਰ ਸਿੰਘ ਰੌਣੀ, ਜਗਰੂਪ ਰੌਣੀ, ਬੱਬੂ ਰੌਣੀ, ਅਨਵਰ ਖਾਨ ਆਦਿ ਹਾਜ਼ਰ ਹੋਏ। ਮਹਿਫ਼ਲ ਦੇ ਅੰਤ ਵਿਚ ਪ੍ਰਧਾਨ ਗੁਰਪ੍ਰੀਤ ਸਿੰਘ ਰੌਣੀ ਨੇ ਆਏ ਹੋਏ ਲੇਖਕਾਂ ਅਤੇ ਸਾਹਿੱਤਿਕ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮਹੀਨੇ ਦੀ ਇਹ ਸਭਾ ਸਾਹਿੱਤਿਕ ਸਰਗਰਮੀਆਂ ਨਵੀਂ ਉਡਾਣ ਤੇ ਨਵਾਂ ਉਤਸ਼ਾਹ ਦੇ ਕੇ ਬਹੁਤ ਯਾਦਗਾਰ ਤੇ ਸਫਲ ਹੋ ਨਿੱਬੜੀ।
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਦੀ ਅਗਵਾਈ ਦੇ ਵਿਚ ਹਲਕਾ ਪਾਇਲ ਦੇ ਪਿੰਡਾਂ ਵਿਚ ਫੂਕੇ ਗਏ ਝਾੜੂ ਅਗਲੀ ਖ਼ਬਰ ਡੀ. ਪੀ. ਐੈੱਸ. ਖੰਨਾ ਵਲੋਂ ਡੀ. ਪੀ. ਐੱਸ. ਕੇ. ਐੱਮ. ਯੂ. ਐਨ. ਸੰਮੇਲਨ ਦਾ ਆਯੋਜਨ
Ad Position 24