ਮਲੌਦ ’ਚ ਵਾਲਮੀਕਿ ਜੈਅੰਤੀ ਮੌਕੇ ਸ਼ੋਭਾ ਯਾਤਰਾ ਕੱਢੀ
ਪ੍ਰਧਾਨ ਸੋਨੀਆ ਗੋਇਲ ਨੇ ਉਦਘਾਟਨ ਕਰ ਕੇ ਦਿੱਤੀ ਵਧਾਈ
ਮਲੌਦ, 25 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਮਲੌਦ ਸ਼ਹਿਰ ਵਿਖੇ ਵਾਰਡ ਨੰਬਰ 2 ਦੇ ਸਮੂਹ ਵਾਲਮੀਕਿ ਭਾਈਚਾਰੇ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਜੀ ਦੀ ਜਯੰਤੀ ਮੌਕੇ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਦਾ ਉਦਘਾਟਨ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਪ੍ਰਧਾਨ ਸੋਨੀਆ ਗੋਇਲ ਅਤੇ ਕੌਂਸਲਰ ਜਗਦੀਪ ਸਿੰਘ ਨੇ ਸਮੂਹ ਭਾਈਚਾਰੇ ਨੂੰ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਜਿੱਥੇ ਮਹਾਨ ਰਮਾਇਣ ਦੀ ਰਚਨਾ ਕੀਤੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੇ ਦੱਸਿਆ ਕਿ ਵਿਅਕਤੀ ਆਪਣੇ ਜਨਮ ਤੋਂ ਨਹੀਂ ਸਗੋਂ ਆਪਣੇ ਕਰਮ ਨਾਲ ਮਹਾਨ ਬਣਦਾ ਹੈ।
ਮਲੌਦ, 25 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਮਲੌਦ ਸ਼ਹਿਰ ਵਿਖੇ ਵਾਰਡ ਨੰਬਰ 2 ਦੇ ਸਮੂਹ ਵਾਲਮੀਕਿ ਭਾਈਚਾਰੇ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਜੀ ਦੀ ਜਯੰਤੀ ਮੌਕੇ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਦਾ ਉਦਘਾਟਨ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਪ੍ਰਧਾਨ ਸੋਨੀਆ ਗੋਇਲ ਅਤੇ ਕੌਂਸਲਰ ਜਗਦੀਪ ਸਿੰਘ ਨੇ ਸਮੂਹ ਭਾਈਚਾਰੇ ਨੂੰ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਜਿੱਥੇ ਮਹਾਨ ਰਮਾਇਣ ਦੀ ਰਚਨਾ ਕੀਤੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੇ ਦੱਸਿਆ ਕਿ ਵਿਅਕਤੀ ਆਪਣੇ ਜਨਮ ਤੋਂ ਨਹੀਂ ਸਗੋਂ ਆਪਣੇ ਕਰਮ ਨਾਲ ਮਹਾਨ ਬਣਦਾ ਹੈ। ਇਸ ਲਈ ਸਾਨੂੰ ਵੀ ਉਨ੍ਹਾਂ ਤੋਂ ਪੇ੍ਰਰਨਾ ਲੈਂਦਿਆਂ ਸੱਚ ਦੇ ਮਾਰਗ ’ਤੇ ਚੱਲਦਿਆਂ ਸਮਾਜ ਦੀ ਭਲਾਈ ਨੂੰ ਮੁੱਖ ਰੱਖਦਿਆਂ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਬੈਂਡ ਵਾਜ਼ਿਆਂ ਅਤੇ ਸੁੰਦਰ ਝਾਕੀਆਂ ਨਾਲ ਧੂਮਧਾਮ ਨਾਲ ਕੱਢੀ ਸ਼ੋਭਾ ਯਾਤਰਾ ਦੌਰਾਨ ਸੈਂਕੜੇ ਸ਼ਰਧਾਲੂ ਹਾਜ਼ਰ ਰਹੇ ਅਤੇ ਪ੍ਰਬੰਧਕਾਂ ਵਲੋਂ ਪਤਵੰਤਿਆਂ ਅਤੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਅਸ਼ੋਕ ਕੁਮਾਰ ਕਾਟੀ, ਗੁਰਵਿੰਦਰ ਸਿੰਘ ਰਵੀ, ਵਿਕਾਸ ਕੁਮਾਰ, ਸੰਦੀਪ ਕੁਮਾਰ, ਅਜੈ ਕੁਮਾਰ, ਚਮਨ ਕੁਮਾਰ, ਅਭੀ ਕੁਮਾਰ, ਅਜੀਤ ਕੁਮਾਰ, ਚਾਹਤਪ੍ਰੀਤ ਸਿੰਘ, ਲਵਪ੍ਰੀਤ ਸਹੋਤਾ, ਵਿਨੋਦ ਕੁਮਾਰ, ਪਰਮਿੰਦਰ ਸਿੰਘ ਮਨੀ ਮਲੌਦ, ਅਮਿਤ ਕੁਮਾਰ, ਸਾਬਕਾ ਕੌਂਸਲਰ ਮਸਤ ਰਾਮ, ਅਵੀ ਜੰਡਾਲੀਆ, ਅਮਰੀਕ ਸਿੰਘ ਰਿੰਕੂ, ਜਗਜੀਤ ਸਿੰਘ ਗੱਗੀ, ਗੰਜਾ ਬੇਰ, ਜਗਪ੍ਰੀਤ ਸਿੰਘ, ਅਭੀ ਕੁਮਾਰ ਆਦਿ ਹਾਜ਼ਰ ਸਨ।