28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸਾਹਨੇਵਾਲ ’ਚ ਭਾਜਪਾਈਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਦਾ ਪ੍ਰੋਗਰਾਮ ਦੇਖਿਆ ਆਪਣੇ ਭਾਰਤ ਦੇਸ਼ ਦੇ ਅੰਦਰ ਜੋ ਚੀਜ਼ਾਂ ਬਣੀਆਂ ਹਨ ਉਨ੍ਹਾਂ ਦੀ ਹੀ ਕਰੋ ਖ਼ਰੀਦਦਾਰੀ - ਸਰਕਲ ਪ੍ਰਧਾਨ ਸੰਜੀਵ

ਸਾਹਨੇਵਾਲ, 27 ਅਕਤੂਬਰ (ਹਨੀ ਚਾਠਲੀ)-ਤਿਉਹਾਰਾਂ ਦੇ ਸੀਜ਼ਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਭਾਰਤ ਦੇਸ਼ ਚ ਬਣੀਆਂ ਚੀਜ਼ਾਂ ਹੀ ਖ਼ਰੀਦਣ ਦੀ ਅਪੀਲ ਕੀਤੀ ਤੇ ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਆਪਣੇ ਘਰਾਂ ਤੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਰੱਖਣ ਦੀ ਵੀ ਅਪੀਲ ਕੀਤੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਸਰਕਲ ਸਾਹਨੇਵਾਲ ਦੇ ਪ੍ਰਧਾਨ ਸੰਜੀਵ ਕੁਮਾਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਹੀਨਾਵਾਰ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ 139ਵੇਂ ਐਪੀਸੋਡ ਦੇਖਣ ਉਪਰੰਤ ਗੱਲਬਾਤ ਕਰਦਿਆ ਪ੍ਰਗਟ ਕੀਤਾ।

Ad Position 21
No active advertisement
ਅਜੀਤ ਡੈਸਕ 28-10-2026
ਸਾਹਨੇਵਾਲ, 27 ਅਕਤੂਬਰ (ਹਨੀ ਚਾਠਲੀ)-ਤਿਉਹਾਰਾਂ ਦੇ ਸੀਜ਼ਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਭਾਰਤ ਦੇਸ਼ ਚ ਬਣੀਆਂ ਚੀਜ਼ਾਂ ਹੀ ਖ਼ਰੀਦਣ ਦੀ ਅਪੀਲ ਕੀਤੀ ਤੇ ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਆਪਣੇ ਘਰਾਂ ਤੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਰੱਖਣ ਦੀ ਵੀ ਅਪੀਲ ਕੀਤੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਸਰਕਲ ਸਾਹਨੇਵਾਲ ਦੇ ਪ੍ਰਧਾਨ ਸੰਜੀਵ ਕੁਮਾਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਹੀਨਾਵਾਰ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ 139ਵੇਂ ਐਪੀਸੋਡ ਦੇਖਣ ਉਪਰੰਤ ਗੱਲਬਾਤ ਕਰਦਿਆ ਪ੍ਰਗਟ ਕੀਤਾ। ਪ੍ਰਧਾਨ ਸੰਜੀਵ ਕੁਮਾਰ ਨੇ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਆਪਣੇ ਭਾਰਤ ਦੇਸ਼ ਦੇ ਅੰਦਰ ਜੋ ਚੀਜ਼ਾਂ ਬਣੀਆਂ ਹਨ ਉਨ੍ਹਾਂ ਦੀ ਹੀ ਖ਼ਰੀਦਦਾਰੀ ਕੀਤੀ ਜਾਵੇ ਤਾਂ ਜੋ ਆਪਣਾ ਦੇਸ਼ ਹੋਰ ਵੀ ਵੱਧ ਤਰੱਕੀ ਕਰ ਸਕੇ। ਉਨ੍ਹਾਂ ਸਾਫ਼ ਸਫ਼ਾਈ ਰੱਖਣ ਦੇ ਬਾਰੇ ਲੋਕਾਂ ਨੂੰ ਇਹ ਵੀ ਕਿਹਾ ਕਿ ਜੇਕਰ ਅਸੀਂ ਆਪਣੇ ਘਰ ਦੇ ਨਾਲ ਨਾਲ ਗਲੀ, ਮੁਹੱਲੇ, ਬਾਜ਼ਾਰ ਅਤੇ ਜਨਤਕ ਸਥਾਨਾਂ ਨੂੰ ਵੀ ਆਪਣਾ ਸਮਝ ਕੇ ਸਾਫ਼ ਰੱਖੀਏ ਤਾਂ ਸਾਹਨੇਵਾਲ ਨੂੰ ਇਕ ਸਾਫ਼ ਸੁਥਰਾ ਅਤੇ ਸੁੰਦਰ ਸ਼ਹਿਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਸਰਕਲ ਸਾਹਨੇਵਾਲ ਦਾ ਪ੍ਰਧਾਨ ਬਣਿਆ ਹਾਂ ਉਦੋਂ ਤੋਂ ਹੀ ਲੋਕਾਂ ਨੂੰ ਵੱਧ ਤੋਂ ਵੱਧ ਭਾਜਪਾ ਦੀਆਂ ਗਤੀਵਿਧੀਆਂ ਦੇ ਬਾਰੇ ਜਾਣੂ ਕਰਵਾ ਕੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਨਾਲ ਜੋੜ ਰਿਹਾ ਹਾਂ ਤੇ ਮਹੀਨਾਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਦਾ ਪ੍ਰੋਗਰਾਮ ਵੀ ਲੋਕਾਂ ਨੂੰ ਦਿਖਾ ਰਿਹਾ ਹਾਂ ਤਾਂ ਜੋ ਲੋਕ ਵੱਧ ਤੋਂ ਵੱਧ ਜਾਗਰੂਕ ਹੋ ਸਕਣ। ਇਸ ਮੌਕੇ ਅਜਮੇਰ ਸਿੰਘ ਭਾਗਪੁਰ ਸੀਨੀਅਰ ਭਾਜਪਾ ਆਗੂ, ਐੱਮ. ਡੀ. ਵਰਮਾ, ਕਮਲ ਸਿੰਘ, ਵਿਸ਼ਾਲ ਕੁਮਾਰ, ਪ੍ਰਦੀਪ ਕੁਮਾਰ, ਪੰਕਜ ਕੁਮਾਰ ਜਨਰਲ ਸੈਕਟਰੀ, ਊਰਮੀ ਮਹਿਲਾ ਮੰਡਲ ਪ੍ਰਧਾਨ, ਮੋਹਿਤ ਕੁਮਾਰ, ਲਕਸ਼, ਮਨੀਸ਼ਾ, ਅਵਤਾਰ ਸਹੋਤਾ, ਡਾ. ਅੰਮ੍ਰਿਤ ਸਹੋਤਾ ਬਿਲਗਾ ਆਦਿ ਭਾਜਪਾ ਦੇ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਅੰਦੋਲਨ ਦੀ ਸ਼ਹੀਦ ਬੀਬੀ ਮਹਿੰਦਰ ਕੌਰ ਡੇਹਲੋਂ ਦੀ ਪੰਜਵੀਂ ਬਰਸੀ ਮਨਾਈ - ਸ਼ਹਾਦਤ ਨਾਲ ਜਬਰ , ਜ਼ੁ ਲਮ ਅਤੇ... ਅਗਲੀ ਖ਼ਬਰ ਪ੍ਰਧਾਨ ਪਰਗਟ ਸਿੰਘ ਦੀ ਅਗਵਾਈ ਹੇਠ 2027 ’ ਚ ਬਣੇਗੀ ਕਾਂਗਰਸ ਦੀ ਸਰਕਾਰ :- ਦਰਸ਼ਨ ਸਿੰਘ ਬੀਰਮੀ
Ad Position 24