28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਝਾੜ ਸਾਹਿਬ ਕਾਲਜ ਵਿਖੇ ਯੁਵਕ ਮੇਲਾ ਸਮਾਪਤ

ਮਾਛੀਵਾੜਾ ਸਾਹਿਬ, 28 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ ਝਾੜ ਸਾਹਿਬ ਵਿਖੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ 67ਵਾਂ ਜ਼ੋਨਲ ਯੂਥ ਐਂਡ ਹੈਰੀਟੇਜ ਫ਼ੈਸਟੀਵਲ (ਜ਼ੋਨ-1) ਕਰਵਾਇਆ ਗਿਆ, ਜਿਸ ਦੇ ਕਨਵੀਨਰ ਪ੍ਰਿੰਸੀਪਲ ਡਾ. ਰਜਿੰਦਰ ਕੌਰ ਤੇ ਆਰਗੇਨਾਈਜ਼ਿੰਗ ਸੈਕਟਰੀ, ਡਾ.

Ad Position 21
No active advertisement
ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰ. ਡਾ. ਰਜਿੰਦਰ ਕੌਰ ਅਤੇ ਹੋਰ। ਤਸਵੀਰ : ਰਾਜਦੀਪ ਅਲਬੇਲਾ 29-10-2026
ਮਾਛੀਵਾੜਾ ਸਾਹਿਬ, 28 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ ਝਾੜ ਸਾਹਿਬ ਵਿਖੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ 67ਵਾਂ ਜ਼ੋਨਲ ਯੂਥ ਐਂਡ ਹੈਰੀਟੇਜ ਫ਼ੈਸਟੀਵਲ (ਜ਼ੋਨ-1) ਕਰਵਾਇਆ ਗਿਆ, ਜਿਸ ਦੇ ਕਨਵੀਨਰ ਪ੍ਰਿੰਸੀਪਲ ਡਾ. ਰਜਿੰਦਰ ਕੌਰ ਤੇ ਆਰਗੇਨਾਈਜ਼ਿੰਗ ਸੈਕਟਰੀ, ਡਾ. ਅਮਨਪ੍ਰੀਤ ਕੌਰ ਕੰਗ, ਕੋ-ਕਨਵੀਨਰ ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਸੁਖਨਪ੍ਰੀਤ ਕੌਰ ਸਨ। ਚੌਥੇ ਅਤੇ ਅਖੀਰਲੇ ਦਿਨ ਦੇ ਮੁੱਖ ਮਹਿਮਾਨ ਹਰਜਿੰਦਰ ਕੌਰ ਐਗਜ਼ੀਕਿਊਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ ਨੇ ਸ਼ਿਰਕਤ ਕੀਤੀ। ਸਤਵੰਤ ਕੌਰ ਡਿਪਟੀ ਡਾਇਰੈਕਟਰ ਸਕੂਲਜ਼ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸੁਖਮਿੰਦਰ ਸਿੰਘ (ਸਕੱਤਰ ਵਿੱਦਿਆ), ਬੀਬੀ ਹਰਜਿੰਦਰ ਕੌਰ ਪਵਾਤ ਸ਼੍ਰੋਮਣੀ ਕਮੇਟੀ ਮੈਂਬਰ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਕੈਪਟਨ ਸੰਦੀਪ ਕੁਮਾਰ ਦੀ ਅਗਵਾਈ ਹੇਠ ਐਨ. ਸੀ. ਸੀ. ਕੈਡਿਟਾਂ ਵਲੋਂ ਮਹਿਮਾਨਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਉਪਰੰਤ ਯੁਵਕ ਮੇਲੇ ਦੇ ਚੌਥੇ ਦਿਨ ਦੇ ਮੁਕਾਬਲੇ ਸ਼ੁਰੂ ਕੀਤੇ ਗਏ। ਲੰਮੀ ਹੇਕ ਗੀਤ ਮੁਕਾਬਲੇ ’ਚ ਪੀ. ਜੀ. ਜੀ. ਕਾਲਜ ਫ਼ਾਰ ਗਰਲਜ਼, ਸੈਕਟਰ-11 ਚੰਡੀਗੜ੍ਹ ਨੇ ਪਹਿਲਾ ਤੇ ਵਿਅਕਤੀਗਤ ਦੂਜਾ, ਪੀ. ਜੀ. ਜੀ. ਕਾਲਜ, ਸੈਕਟਰ-46 ਚੰਡੀਗੜ੍ਹ ਅਤੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਨੇ ਤੀਜਾ ਤੇ ਵਿਅਕਤੀਗਤ ਤੀਜਾ ਸਥਾਨ ਹਾਸਲ ਕੀਤਾ। ਗੁੱਡੀਆਂ ਪਟੋਲੇ ਮੁਕਾਬਲੇ ’ਚ ਪੀ. ਜੀ. ਜੀ. ਕਾਲਜ ਫ਼ਾਰ ਗਰਲਜ਼, ਸੈਕਟਰ-11 ਚੰਡੀਗੜ੍ਹ ਨੇ ਪਹਿਲਾ ਸਥਾਨ, ਡੀ. ਏ. ਵੀ. ਪੀ. ਜੀ. ਕਾਲਜ ਫ਼ਾਰ ਗਰਲਜ਼, ਸੈਕਟਰ-10 ਚੰਡੀਗੜ੍ਹ ਨੇ ਦੂਜਾ ਅਤੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ। ਕਲੀ ਮੁਕਾਬਲੇ ’ਚ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਦੀ ਟੀਮ ਨੇ ਪਹਿਲਾ ਅਤੇ ਵਿਅਕਤੀਗਤ ਪਹਿਲਾ ਸਥਾਨ, ਕਵੀਸ਼ਰੀ ਮੁਕਾਬਲੇ ’ਚ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਦੀ ਟੀਮ ਨੇ ਪਹਿਲਾ ਅਤੇ ਵਿਅਕਤੀਗਤ ਵੀ ਪਹਿਲਾ ਸਥਾਨ, ਵਾਰ ਮੁਕਾਬਲੇ ’ਚ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਦੀ ਟੀਮ ਨੇ ਪਹਿਲਾ ਅਤੇ ਵਿਅਕਤੀਗਤ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਪੀ. ਜੀ. ਜੀ. ਕਾਲਜ ਫ਼ਾਰ ਗਰਲਜ਼, ਸੈਕਟਰ-11 ਚੰਡੀਗੜ੍ਹ ਨੇ ਓਵਰਆਲ ਟਰਾਫ਼ੀ ’ਤੇ ਕਬਜ਼ਾ ਕੀਤਾ। ਫ਼ਸਟ ਰਨਰਅਪ ਦੀ ਟਰਾਫ਼ੀ ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਸੈਕਟਰ-45ਬੀ ਚੰਡੀਗੜ੍ਹ ਅਤੇ ਸੈਕੰਡ ਰਨਰਅਪ ਟਰਾਫ਼ੀ ਜੀ. ਜੀ. ਡੀ. ਐੱਸ. ਡੀ. ਕਾਲਜ, ਸੈਕਟਰ-32ਸੀ ਨੇ ਹਾਸਿਲ ਕੀਤੀ। ਕਾਲਜ ਪ੍ਰਿੰਸੀਪਲ ਨੇ ਡਾ. ਮੀਨਾਕਸ਼ੀ ਗੋਇਲ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ. ਸੁਖਜਿੰਦਰ ਸਿੰਘ ਰਿਸ਼ੀ ਡਾਇਰੈਕਟਰ ਯੂਥ ਵੈੱਲਫੇਅਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸੁਖਮਿੰਦਰ ਸਿੰਘ ਸਕੱਤਰ ਵਿਦਿਆ ਆਦਿ ਦਾ ਧੰਨਵਾਦ ਕੀਤਾ। ਆਖੀਰ ’ਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਯੁਵਕ ਮੇਲੇ ਵਿਚ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਚਿੱਤਰਕਾਰ ਜਗਦੀਸ਼ ਸਿੰਘ ਬਰਾੜ, ਪ੍ਰਿੰਸੀਪਲ ਡਾ. ਕੁਲਦੀਪ ਕੌਰ ਧਾਲੀਵਾਲ, ਪ੍ਰੋ. ਗੁਰਜੀਤ ਸਿੰਘ, ਪ੍ਰਿੰ. ਜੀ. ਐੈੱਸ. ਭੁੱਲਰ, ਪ੍ਰਿੰ. ਜਸਪਾਲ ਸਿੰਘ, ਐੱਮ. ਪੀ. ਸਿੰਘ ਮਾਂਗਟ, ਗੁਰਿੰਦਰ ਸਿੰਘ ਗਿੱਲ, ਸ਼ਤਨਵਰ ਸਿੰਘ ਰਣੀਆ, ਪਨਪ੍ਰੀਤ ਸਿੰਘ, ਗੁਰਚਰਨ ਸਿੰਘ, ਕੈਪਟਨ ਸੰਦੀਪ ਕੁਮਾਰ, ਹਰਦੀਪ ਸਿੰਘ ਬਹਿਲੋਲਪੁਰ ਮੀਤ ਪ੍ਰਧਾਨ, ਐਡੀ. ਆਨਰੇਰੀ ਸਕੱਤਰ ਹਰਜਤਿੰਦਰ ਸਿੰਘ ਬਾਜਵਾ, ਜਸਪਾਲ ਸਿੰਘ ਜੱਜ, ਮਨਿੰਦਰ ਮੋਹਨ ਸਿੰਘ ਇੰਟਰਨਲ ਆਡੀਟਰ, ਸੁਖਪ੍ਰੀਤ ਕੌਰ ਢਿੱਲੋਂ, ਤੇਜਿੰਦਰ ਕੌਰ ਢਿੱਲੋਂ, ਪ੍ਰਕਾਸ਼ ਕੌਰ, ਪਰਮਜੀਤ ਕੌਰ ਕੰਗ, ਬਲਜਿੰਦਰ ਕੌਰ, ਅਮਰੀਕ ਸਿੰਘ ਹੇੜੀਆਂ, ਚਰਨਜੀਤ ਸਿੰਘ ਲੱਖੋਵਾਲ, ਮੈਨੇਜਰ ਗੁਰਦੀਪ ਸਿੰਘ ਕੰਗ, ਮੈਨੇਜਰ ਜਸਵੀਰ ਸਿੰਘ, ਮੈਨੇਜਰ ਗੁਰਮੁਖ ਸਿੰਘ ਢੋਲੇਵਾਲ, ਮੈਨੇਜਰ ਕੇਸਰ ਸਿ ੰਘ, ਇੰਚਾਰਜ ਗੁਰਜੀਤ ਸਿੰਘ, ਮੀਤ ਮੈਨੇਜਰ ਗੁਰਲਾਲ ਸਿੰਘ ਨੇ ਸ਼ਿਰਕਤ ਕੀਤੀ। ਅੰਤ ਵਿਚ ਪ੍ਰਸਿੱਧ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਅਤੇ ਮੰਡੇਰ ਬ੍ਰਦਰਜ਼ ਨੇ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਨੂੰ ਮੋਹ ਲਿਆ। ਮੰਚ ਸੰਚਾਲਨ ਦੀ ਭੂਮਿਕਾ ਡਾ. ਅਮਨਪ੍ਰੀਤ ਕੌਰ ਕੰਗ, ਡਾ. ਮਨਦੀਪ ਕੌਰ, ਸੁਖਨਪ੍ਰੀਤ ਕੌਰ ਅਤੇ ਬੀਬੀ ਬਲਜਿੰਦਰ ਕੌਰ ਨੇ ਬਾਖ਼ੂਬੀ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਨਾਹਰ ਸ਼ੂਗਰ ਮਿੱਲ ਬਰਾਂਚ ਬੀਜਾ ਵਲੋਂ ਕਰਵਾਇਆ ਗਿਆ ਸੈਮੀਨਾਰ ਅਗਲੀ ਖ਼ਬਰ ਗੁਰੂ ਨਾਨਕ ਸਕੂਲ ਦੋਰਾਹਾ ਦੀਆਂ ਹਾਕੀ ਖਿਡਾਰਨਾਂ ਨੇ ਜ਼ਿਲ੍ਹਾ ਪੱਧਰ ’ਤੇ ਮਾਰੀਆਂ ਮੱਲਾਂ
Ad Position 24