28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕਰਵਾਚੌਥ ਦੇ ਮੌਕੇ ’ਤੇ ਏ. ਐੱਸ. ਕਾਲਜ ਵਿਖੇ ਮਹਿੰਦੀ ਮੁਕਾਬਲੇ ਕਰਵਾਏ

ਖੰਨਾ, 28 ਅਕਤੂਬਰ (ਹਰਜਿੰਦਰ ਸਿੰਘ ਲਾਲ)-ਏ. ਐੱਸ.

Ad Position 21
No active advertisement
ਅਜੀਤ ਡੈਸਕ 29-10-2026
ਖੰਨਾ, 28 ਅਕਤੂਬਰ (ਹਰਜਿੰਦਰ ਸਿੰਘ ਲਾਲ)-ਏ. ਐੱਸ. ਕਾਲਜ ਦੇ ਕਾਮਰਸ ਵਿਭਾਗ (ਪੋਸਟ-ਗ੍ਰੈਜੂਏਟ) ਵਲੋਂ ਕਾਮਰਸ ਐਸੋਸੀਏਸ਼ਨ ਦੇ ਅਧੀਨ ਕਰਵਾ ਚੌਥ ਦੇ ਤਿਉਹਾਰ ਨੂੰ ਮਨਾਉਣ ਲਈ ਮਹਿੰਦੀ ਮੁਕਾਬਲੇ ਕਰਵਾਏ ਗਏ। ਇਸ ਵਿਚ ਬੀ. ਕਾਮ. ਦੇ ਪਹਿਲੇ, ਦੂਜੇ ਅਤੇ ਤੀਜੇ ਸਾਲ ਦੀਆਂ ਵਿਦਿਆਰਥਣਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਉਨ੍ਹਾਂ ਨੇ ਆਪਣੇ ਹੱਥਾਂ ’ਤੇ ਬਰੀਕ ਅਤੇ ਸੁੰਦਰ ਮਹਿੰਦੀ ਦੇ ਡਿਜ਼ਾਈਨ ਬਣਾ ਕੇ ਆਪਣੀ ਰਚਨਾਤਮਿਕਤਾ ਅਤੇ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਕੇ. ਕੇ. ਸ਼ਰਮਾ ਨੇ ਵਿਦਿਆਰਥਣਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਸਭਿਆਚਾਰਕ ਗਤੀਵਿਧੀਆਂ ਵੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਅਜਿਹੇ ਮੰਚ ਪ੍ਰਦਾਨ ਕਰਨ ਵਾਸਤੇ ਵਿਭਾਗ ਦੀ ਸ਼ਲਾਘਾ ਕੀਤੀ। ਕਾਲਜ ਦੇ ਸਕੱਤਰ ਅਜੈ ਸੂਦ ਨੇ ਇਸ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥਣਾਂ ਦਾ ਉਤਸ਼ਾਹ ਵਧਾਇਆ ਅਤੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਪਹਿਲਾ ਇਨਾਮ ਐੱਮ. ਕਾਮ. ਦੇ ਅੰਤਿਮ ਸਾਲ ਦੀ ਵਿਦਿਆਰਥਣ ਦੀਕਸ਼ਾ ਨੂੰ ਦਿੱਤਾ ਗਿਆ। ਜਦਕਿ ਦੂਜਾ ਇਨਾਮ ਬੀ. ਕਾਮ. ਦੇ ਅੰਤਿਮ ਸਾਲ ਦੀ ਵਿਦਿਆਰਥਣ ਦਿਵਯਾਂਕਾ ਨੂੰ ਮਿਲਿਆ। ਨਵਦੀਪ (ਬੀ. ਕਾਮ. ਅੰਤਿਮ ਸਾਲ) ਅਤੇ ਜਸਪ੍ਰੀਤ (ਬੀ. ਕਾਮ. ਪਹਿਲਾ ਸਾਲ) ਨੂੰ ਸਾਂਝਾ ਇਨਾਮ ਦਿੱਤਾ ਗਿਆ। ਜਿਸ ਵਿਚ ਵਿਭਾਗ ਦੇ ਸਮੂਹ ਅਧਿਆਪਕਾਂ ਡਾ. ਯਾਸਮੀਨ ਸੋਫਤ, ਡਾ. ਅਰੁਣ ਸਿੰਗਲਾ, ਡਾ. ਸ਼ਸ਼ੀ ਸ਼ਰਮਾ, ਪ੍ਰੋ. ਸੌਰਵ, ਡਾ. ਪੁਨੀਤ ਕੌਰ, ਡਾ. ਰਿਤਿਕਾ, ਪ੍ਰੋ. ਮਹਿਕ ਗਰਗ ਅਤੇ ਪ੍ਰੋ. ਨਿਧੀ ਜੈਨ ਨੇ ਸਰਗਰਮ ਯੋਗਦਾਨ ਪਾਇਆ। ਇਹ ਮੁਕਾਬਲਾ ਬਹੁਤ ਹੀ ਖ਼ੁਸ਼ੀ ਅਤੇ ਉਤਸ਼ਾਹ ਭਰੇ ਮਾਹੌਲ ਵਿੱਚ ਸਮਾਪਤ ਹੋਇਆ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਕਮਿਸ਼ਨਰ ਡਾ. ਮਹਿੰਦਰੂ ਵਲੋਂ ਬੁੱਢੇ ਦਰਿਆ ’ਚ ਗੋਹਾ ਸੁੱਟਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੇ ਹੁਕਮ ਅਗਲੀ ਖ਼ਬਰ ਨਾਹਰ ਸ਼ੂਗਰ ਮਿੱਲ ਬਰਾਂਚ ਬੀਜਾ ਵਲੋਂ ਕਰਵਾਇਆ ਗਿਆ ਸੈਮੀਨਾਰ
Ad Position 24