ਐੱਸ. ਟੀ. ਕੋਟੈਕਸ ਵਲੋਂ ਸੀ. ਐੱਚ. ਸੀ. ਮਾਛੀਵਾੜਾ ਲਈ 50 ਕੰਬਲ ਭੇਟ
ਮਾਛੀਵਾੜਾ ਸਾਹਿਬ, 6 ਨਵੰਬਰ (ਰਾਜਦੀਪ ਸਿੰਘ ਅਲਬੇਲਾ, ਮਨੋਜ ਕੁਮਾਰ)- ਕੁਹਾੜਾ ਰੋਡ ’ਤੇ ਸਥਿਤ ਪ੍ਰਸਿੱਧ ਉਦਯੋਗਿਕ ਇਕਾਈ ਐੱਸ. ਟੀ.
ਮਾਛੀਵਾੜਾ ਸਾਹਿਬ, 6 ਨਵੰਬਰ (ਰਾਜਦੀਪ ਸਿੰਘ ਅਲਬੇਲਾ, ਮਨੋਜ ਕੁਮਾਰ)- ਕੁਹਾੜਾ ਰੋਡ ’ਤੇ ਸਥਿਤ ਪ੍ਰਸਿੱਧ ਉਦਯੋਗਿਕ ਇਕਾਈ ਐੱਸ. ਟੀ. ਕੋਟੈਕਸ ਵਲੋਂ ਸੀ. ਐੱਚ. ਸੀ. ਮਾਛੀਵਾੜਾ ਸਾਹਿਬ ਨੂੰ ਮਰੀਜ਼ਾਂ ਲਈ 50 ਕੰਬਲ ਭੇਟ ਕੀਤੇ ਗਏ। ਇਸ ਮੌਕੇ ਐੱਸ. ਟੀ. ਕੋਟੈਕਸ ਦੇ ਐਗਜ਼ੀਕਿਊਟਿਵ ਡਾਇਰੈਕਟਰ ਦਲੀਪ ਬਾਹਰਾ ਪੁੱਜੇ ਜਿਨ੍ਹਾਂ ਐੱਸ . ਐੱਮ. ਓ. ਨੂੰ ਇਹ ਕੰਬਲ ਦਿੱਤੇ। ਉਨ੍ਹਾਂ ਕਿਹਾ ਕਿ ਸਾਡੇ ਧਿਆਨ ਵਿਚ ਆਇਆ ਕਿ ਸਰਕਾਰੀ ਹਸਪਤਾਲ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਲਈ ਕੰਬਲਾਂ ਦੀ ਘਾਟ ਹੈ ਜਿਸ ਲਈ ਇਹ ਉਪਰਾਲਾ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਕੰਬਲ ਹਸਪਤਾਲ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਲਈ ਵਰਤੇ ਜਾਣਗੇ ਅਤੇ ਨਾਲ ਹੀ ਹਸਪਤਾਲ ਵਲੋਂ ਐੱਸ. ਟੀ. ਕੋਟੈਕਸ ਦੇ ਐਗਜ਼ੀਕਿਊਟਿਵ ਡਾਇਰੈਕਟਰ ਦਲੀਪ ਬਾਹਰਾ ਤੇ ਡਾ. ਬਲਬੀਰ ਸਿੰਘ ਮੈਡੀਕਲ ਅਫ਼ਸਰ ਇੰਚਾਰਜ ਐੱਸ. ਟੀ. ਕੋਟੈਕਸ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸ਼ਿਵਮ ਦੱਤ, ਡਾ. ਦਵਿੰਦਰ ਕੁਮਾਰ, ਡਾ. ਨਵਰੀਤ ਸੋਹੀ, ਪਰਦੀਪ ਸਿੰਘ, ਗੁਰਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।