06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਜਬਰ ਸਿੰਘ ਯੂ. ਐੱਸ. ਏ. ਦੇ ਪਰਿਵਾਰ ਨੇ 500 ਪਰਿਵਾਰਾਂ ਨੂੰ ਰਾਸ਼ਨ ਸਮਗਰੀ ਤੇ ਕੰਬਲ ਵੰਡੇ ਧੂਲਕੋਟ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਪ੍ਰੋਜੈਕਟ ਲਗਾਉਣ ਦਾ ਕੀਤਾ ਐਲਾਨ

ਅਹਿਮਦਗੜ੍ਹ, 6 ਨਵੰਬਰ (ਰਵਿੰਦਰ ਪੁਰੀ)- ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਧੂਲਕੋਟ ਦੇ ਪ੍ਰਸਿੱਧ ਸਮਾਜ ਸੇਵੀ ਸਾਬਕਾ ਸਰਪੰਚ ਮਲਕੀਤ ਸਿੰਘ ਗਰੇਵਾਲ ਦੇ ਪਰਿਵਾਰ ਵਲੋਂ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਅੰਦਰ ਸਮਾਜ ਸੇਵਾ ਤੇ ਵਿਸ਼ੇਸ਼ ਕਰ ਕੇ ਪਿੰਡ ਧੂਲਕੋਟ ਦੇ ਵਿਕਾਸ ਲਈ ਤੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਕੀਤੇ ਜਾਂਦੇ ਵੱਡੇ ਉਪਰਾਲੇ ਜੋ ਨਿਰੰਤਰ ਪਿਛਲੇ ਸਮੇਂ ਤੋਂ ਚਲਦੇ ਆ ਰਹੇ, ਜਿਸ ਲੜੀ ਤਹਿਤ ਅੱਜ ਸਰਪੰਚ ਮਲਕੀਤ ਸਿੰਘ ਦੇ ਸਪੁੱਤਰ ਜਬਰ ਸਿੰਘ ਯੂ. ਐੱਸ.

Ad Position 21
No active advertisement
ਅਜੀਤ ਡੈਸਕ 07-11-2026
ਅਹਿਮਦਗੜ੍ਹ, 6 ਨਵੰਬਰ (ਰਵਿੰਦਰ ਪੁਰੀ)- ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਧੂਲਕੋਟ ਦੇ ਪ੍ਰਸਿੱਧ ਸਮਾਜ ਸੇਵੀ ਸਾਬਕਾ ਸਰਪੰਚ ਮਲਕੀਤ ਸਿੰਘ ਗਰੇਵਾਲ ਦੇ ਪਰਿਵਾਰ ਵਲੋਂ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਅੰਦਰ ਸਮਾਜ ਸੇਵਾ ਤੇ ਵਿਸ਼ੇਸ਼ ਕਰ ਕੇ ਪਿੰਡ ਧੂਲਕੋਟ ਦੇ ਵਿਕਾਸ ਲਈ ਤੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਕੀਤੇ ਜਾਂਦੇ ਵੱਡੇ ਉਪਰਾਲੇ ਜੋ ਨਿਰੰਤਰ ਪਿਛਲੇ ਸਮੇਂ ਤੋਂ ਚਲਦੇ ਆ ਰਹੇ, ਜਿਸ ਲੜੀ ਤਹਿਤ ਅੱਜ ਸਰਪੰਚ ਮਲਕੀਤ ਸਿੰਘ ਦੇ ਸਪੁੱਤਰ ਜਬਰ ਸਿੰਘ ਯੂ. ਐੱਸ. ਏ. ਅਤੇ ਨੀਟੂ ਗਰੇਵਾਲ ਧੂਲਕੋਟ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਦੇ 500 ਪਰਿਵਾਰਾਂ ਨੂੰ ਰਾਸ਼ਨ ਸਮਗਰੀ ਅਤੇ ਗਰਮ ਕੰਬਲ ਵੰਡੇ ਗਏ, ਜਿਸ ਉਪਰੰਤ ਗਰੇਵਾਲ ਪਰਿਵਾਰ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ, ਜਿੱਥੇ ਸੰਤ ਬਾਬਾ ਅਵਤਾਰ ਸਿੰਘ ਧੂਲਕੋਟ ਵਾਲਿਆਂ ਨੇ ਭੋਗ ਉਪਰੰਤ ਰਸਭਿੰਨਾ ਕੀਰਤਨ ਕੀਤਾ। ਇਸ ਮੌਕੇ ਤੇ ਗ੍ਰਾਮ ਪੰਚਾਇਤ ਧੂਲਕੋਟ ਵਲੋਂ ਗਰੇਵਾਲ ਪਰਿਵਾਰ ਨੂੰ ਇੱਕ ਹੋਰ ਕੀਤੀ ਗਈ ਬੇਨਤੀ ’ਤੇ ਅਹਿਮ ਫ਼ੈਸਲਾ ਲੈਂਦਿਆਂ ਜਬਰ ਸਿੰਘ ਨੇ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਨਵੀਂ ਤਕਨੀਕ ਨਾਲ ਬਣਨ ਵਾਲੇ ਪ੍ਰੋਜੈਕਟ ਦੇ ਸਾਰੇ ਖ਼ਰਚ ਦੀ ਜ਼ਿੰਮੇਵਾਰੀ ਲੈਣ ਦਾ ਵੀ ਐਲਾਨ ਕੀਤਾ। ਇਸ ਮੌਕੇ ’ਤੇ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ, ਰਿਟਾਇਰ ਡੀ. ਜੀ. ਪੀ. ਸੰਜੀਵ ਕਾਲੜਾ, ਯੂ. ਐੱਸ. ਏ. ਦੇ ਵੱਡੇ ਕਾਰੋਬਾਰੀ ਓਂਕਾਰ ਸਿੰਘ ਬਾਸੀ, ਜੋਨੀ ਗਰੇਵਾਲ ਕੈਨੇਡਾ, ਦੀਪਇੰਦਰ ਸਿੰਘ ਮਾਨ ਲੁਧਿਆਣਾ, ਕਰਨਲ ਬਲਜੀਤ ਸਿੰਘ ਬਧਨੀ ਕਲਾਂ, ਜਸਕੀਰਤ ਸਿੰਘ ਫ਼ਰੀਦਕੋਟ, ਜਥੇਦਾਰ ਜਗਤਾਰ ਸਿੰਘ ਲਤਾਲਾ, ਨਗਰ ਕੌਂਸਲ ਅਹਿਮਦਗੜ੍ਹ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਸਾਬਕਾ ਸਰਪੰਚ ਦਲਜੀਤ ਸਿੰਘ ਪੰਨੂ ਬੜੂੰਦੀ, ਸ਼ਿੰਦਰਪਾਲ ਸਿੰਘ ਸੰਧੂ ਧੂਲਕੋਟ, ਕੁਲਵੰਤ ਸਿੰਘ ਗਰੇਵਾਲ ਕੈਨੇਡਾ , ਗੁਰਮੇਲ ਸਿੰਘ ਬੱਗੂ ਸਾਬਕਾ ਸਰਪੰਚ, ਬੁੱਧ ਸਿੰਘ ਧੂਲਕੋਟ ਆਦਿ ਵੀ ਵਿਸ਼ੇਸ਼ ਕਰ ਕੇ ਹਾਜ਼ਰ ਸਨ। ਇਸ ਮੌਕੇ ’ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਨੇ ਹਲਕਾ ਦਾਖਾ ਵਲੋਂ ਨਗਰ ਕੌਂਸਲ ਅਹਿਮਦਗੜ੍ਹ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਅਹਿਮਦਗੜ੍ਹ ਇਲਾਕੇ ਵਲੋਂ ਅਤੇ ਸਰਪੰਚ ਧੂਲਕੋਟ ਰਣਜੀਤ ਸਿੰਘ ਸੇਖੋਂ ਨੇ ਸਮੂਹ ਨਗਰ ਨਿਵਾਸੀਆਂ ਵਲੋਂ ਗਰੇਵਾਲ ਪਰਿਵਾਰ ਦਾ ਇਸ ਸ਼ੁੱਭ ਕਾਰਜਾਂ ਪ੍ਰਤੀ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸ਼ਕਤੀ ਸਕੂਲ ਸਾਹਨੇਵਾਲ ’ਚ ਦੀਵਾਲੀ ਦੇ ਤਿਉਹਾਰ ਸੰਬੰਧੀ ਸਮਾਗਮ ਅਗਲੀ ਖ਼ਬਰ ਵਿਧਾਇਕ ਸੰਗੋਵਾਲ ਦੀ ਅਗਵਾਈ ਹੇਠ ਸਖ਼ੀਆਂ ਦੇ ਸਨਮਾਨ ਸੰਬੰਧੀ ਸਮਾਗਮ ਕਰਵਾਇਆ ਕਿਹਾ, ਹਲਕਾ ਗਿੱਲ ਦੀਆਂ ਕਰੀਬ 90 ਹਜ਼ਾਰ ਮਹ...
Ad Position 24