25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਕਾਂਗਰਸ 26 ਨਵੰਬਰ ਨੂੰ ਸੰਵਿਧਾਨ ਰੱਖਿਆ ਮਾਰਚ ਜਿਲ੍ਹਾ ਪ੍ਰਧਾਨ ਲੱਖਾ ਦੀ ਅਗਵਾਈ ਵਿਚ ਕੱਢੇਗੀ

ਖੰਨਾ, 25 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਜਿਲ੍ਹਾ ਕਾਂਗਰਸ ਕਮੇਟੀ ਖੰਨਾ ਦੇ ਦਫਤਰ ਵਿਚ ਜਿਲ੍ਹਾ ਕਾਂਗਰਸ ਦੀ ਇਕ ਵਿਸ਼ੇਸ਼ ਮੀਟਿੰਗ ਜਿਲ੍ਹਾ ਪ੍ਰਧਾਨ ਲਖਬੀਰ ਸਿੰਘ ਲੱਖਾ ਪਾਇਲ ਦੀ ਰਹਿਨੁਮਾਈ ਵਿੱਚ ਹੋਈ। ਇਸ ਮੌਕੇ 26 ਨਵੰਬਰ ਨੂੰ ਜਿਲਾ ਕਾਂਗਰਸ ਕਮੇਟੀ ਖੰਨਾ ਵੱਲੋਂ ਕੱਢੇ ਜਾਣ ਵਾਲੇ ‘ਸੰਵਿਧਾਨ ਰੱਖਿਆ ਮਾਰਚ’ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 26-11-2026
ਖੰਨਾ, 25 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਜਿਲ੍ਹਾ ਕਾਂਗਰਸ ਕਮੇਟੀ ਖੰਨਾ ਦੇ ਦਫਤਰ ਵਿਚ ਜਿਲ੍ਹਾ ਕਾਂਗਰਸ ਦੀ ਇਕ ਵਿਸ਼ੇਸ਼ ਮੀਟਿੰਗ ਜਿਲ੍ਹਾ ਪ੍ਰਧਾਨ ਲਖਬੀਰ ਸਿੰਘ ਲੱਖਾ ਪਾਇਲ ਦੀ ਰਹਿਨੁਮਾਈ ਵਿੱਚ ਹੋਈ। ਇਸ ਮੌਕੇ 26 ਨਵੰਬਰ ਨੂੰ ਜਿਲਾ ਕਾਂਗਰਸ ਕਮੇਟੀ ਖੰਨਾ ਵੱਲੋਂ ਕੱਢੇ ਜਾਣ ਵਾਲੇ ‘ਸੰਵਿਧਾਨ ਰੱਖਿਆ ਮਾਰਚ’ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਲਖਬੀਰ ਸਿੰਘ ਲੱਖਾ ਨੇ ਵਰਕਰਾਂ ਨੂੰ ਇਕਮੁੱਠ ਹੋ ਕੇ ਅਤੇ ਘਰ ਘਰ ਜਾ ਕੇ ਸੰਪਰਕ ਕਰਨ ਲਈ ਕਿਹਾ ਗਿਆ। ਲੱਖਾ ਨੇ ਕਿਹਾ ਕਿ ਆਉਦੀਆਂ ਵਿਧਾਨ ਸਭਾ ਚੋਣਾਂ ਵਿਚ ਖੰਨਾ ਪੁਲਿਸ ਜਿਲ੍ਹੇ ਦੀਆਂ ਸਾਰੀਆਂ ਸੀਟਾਂ ਜਿੱਤਣੀਆਂ ਯਕੀਨੀ ਬਣਾਈਆਂ ਜਾਣ ਅਤੇ ਇਸ ਲਈ ਹਰ ਵਰਕਰ ਤੇ ਨੇਤਾ ਤਨ, ਮਨ, ਧਨ ਨਾਲ ਮਿਹਨਤ ਕਰੇ। ਲੱਖਾ ਨੇ ਕਿਹਾ ਕਿ ਲੋਕ ਅਕਾਲੀ ਭਾਜਪਾ ਰਾਜ ਵੇਲੇ ਸ਼ੁਰੂ ਹੋਏ ਨਸ਼ੇ ਦੇ ਵਰਤਾਰੇ ਅਤੇ ਬੇਅਦਬੀਆਂ ਤੋਂ ਪ੍ਰੇਸ਼ਾਨ ਹਨ। ਜਦੋਂ ਕਿ ਆਪ ਸਰਕਾਰ ਵਿਚ ਇਹ ਵਰਤਾਰਾ ਹੋਰ ਵਧਿਆ ਹੈ। ਇਸ ਲਈ ਪੰਜਾਬ ਦੇ ਲੋਕ ਕਾਂਗਰਸ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ। ਸਾਡੇ ਵਰਕਰਾਂ ਤੇ ਲੀਡਰਾਂ ਨੂੰ ਇਸ ਮੌਕੇ ਲੋਕਾਂ ਦੀਆਂ ਇਛਾਵਾਂ ਤੇ ਪੂਰਾ ਉਤਰਨ ਲਈ ਦਿਨ ਰਾਤ ਇਕ ਕਰਨਾ ਚਾਹੀਦਾ ਹੈ। ਇਸ ਮੌਕੇ ਬਲਾਕ ਪ੍ਰਧਾਨ ਰਾਜੀਵ ਰਾਏ ਮਹਿਤਾ, ਬਲਾਕ ਦਿਹਾਤੀ ਪ੍ਰਧਾਨ ਹਰਜਿੰਦਰ ਸਿੰਘ ਇਕੋਲਾਹਾ, ਸਾਬਕ ਨਗਰ ਕੌਂਸਲ ਪ੍ਰਧਾਨ ਵਿਕਾਸ ਮਹਿਤਾ, ਸਾਬਕ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ, ਸਾਬਕਾ ਏ. ਐਸ. ਮੈਨੇਜਮੈਂਟ ਪ੍ਰਧਾਨ, ਸ਼ਮਿੰਦਰ ਸਿੰਘ ਮਿੰਟੂ, ਸਾਬਕਾ ਐਮ .ਸੀ., ਰਣਜੀਤ ਸਿੰਘ ਪੀ. ਏ., ਮੁਖਤਿਆਰ ਸਿੰਘ, ਗੁਰਬਿੰਦਰ ਸਿੰਘ ਈਸੜੂ, ਰਬਨਪਾਲ ਸਿੰਘ, ਸ਼ਿੰਗਾਰਾ ਸਿੰਘ ਰਸੂਲੜਾ, ਸਤਿੰਦਰ ਸਿੰਘ ਗੋਹ, ਜਸਵੀਰ ਕੌਰ ਨਫ਼ਰੀ, ਅਦਿਤੀ ਬੈਕਟਰ, ਬਲਜੀਤ ਕੌਰ, ਹੌਸ਼ਿਆਰ ਸਿੰਘ ਮਾਹੀ, ਸੰਜੇ ਸਹਿਗਲ, ਜੇ. ਪੀ. ਸਿੰਘ, ਬਲਵਿੰਦਰ ਸਿੰਘ, ਨੇਤਾ ਸਿੰਘ, ਜਸਬੀਰ ਸਿੰਘ ਹੁੰਝਣ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਕਮਲ ਧਾਲੀਵਾਲ ਵਲੋਂ ਗੁਰਦੁਆਰਾ ਸਿੰਘ ਸਭਾ ਦੀ ਕਾਰ ਪਾਰਕਿੰਗ ਲਈ ਇੱਕ ਲੱਖ ਰੁਪਏ ਦੀ ਸੇਵਾ ਭੇਟ ਅਗਲੀ ਖ਼ਬਰ ਪਿੰਡ ਬਗਲੀ ਕਲਾਂ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ
Ad Position 24