ਬਰਨਾਲਾ, 2 ਜਨਵਰੀ (ਨਰਿੰਦਰ ਅਰੋੜਾ)-ਬਰਨਾਲਾ ਦੇ ਹੰਡਿਆਇਆ ਰੋਡ ਵਿਖੇ ਸਥਿਤ ਬੀ.ਐਮ.ਸੀ. ਸੁਪਰਸਪੈਸਲਿਟੀ ਹਸਪਤਾਲ ਵਿਖੇ ਯੂਰੋਲੋਜੀ ਦੇ ਮਾਹਰ ਡਾ: ਜਿਗਰਦੀਪ ਸਿੰਘ ਨੇ ਜੁਆਇਨ ਕਰ ਲਿਆ ਹੈ | ਜਾਣਕਾਰੀ ਦਿੰਦਿਆਂ ਹਸਪਤਾਲ ਦੇ ਐਮ.ਡੀ. ਡਾ: ਈਸ਼ਾਨ ਬਾਂਸਲ ਨੇ ਦੱਸਿਆ ਕਿ ਬਰਨਾਲਾ ਵਿਖੇ ਪਹਿਲਾਂ ਕੋਈ ਵੀ ਯੂਰੋਲੋਜੀ ਦਾ ਡਾਕਟਰ ਨਹੀਂ ਸੀ | ਪਹਿਲਾਂ ਕੈਂਸਰ, ਯੂਰੋਲੋਜੀ, ਕਿਡਨੀ, ਗਦੂਦ, ਅੰਡਕੋਸ਼ ਆਦਿ ਦੇ ਮਰੀਜ਼ਾਂ ਨੂੰ ਇਲਾਜ ਕਰਵਾਉਣ ਲਈ ਬਾਹਰ ਜਾਣਾ ਪੈਂਦਾ ਸੀ ਪਰ ਹੁਣ ਬਰਨਾਲਾ ਵਿਖੇ ਵੀ ਇਨ੍ਹਾਂ ਬਿਮਾਰੀਆਂ ਦਾ ਇਲਾਜ ਸੰਭਵ ਹੈ | ਬਿਨਾਂ ਚੀਰੇ ਵਾਲਾ ਦੂਰਬੀਨ ਵਾਲਾ ਆਪ੍ਰੇਸ਼ਨ ਦੀ ਸੁਵਿਧਾ ਵੀ ਉਪਲਬਧ ਹੈ | ਉਨ੍ਹਾਂ ਕਿਹਾ ਕਿ ਡਾ: ਜਿਗਰਦੀਪ ਸਿੰਘ ਵਲੋਂ ਯੂਰੋਲੋਜੀ (ਐਮ.ਸੀ.ਐਚ.) ਕੇ.ਜੀ.ਐਮ.ਸੀ. ਲਖਨਊ ਤੋਂ ਕੀਤਾ ਅਤੇ ਉੱਥੇ ਹੀ ਹੁਣ ਬਤੌਰ ਅਸਿਸਟੈਂਟ ਪ੍ਰੋਫੈਸਰ ਦੇ ਤੌਰ 'ਤੇ ਸੇਵਾਵਾਂ ਨਿਭਾਅ ਰਹੇ ਸਨ | ਗੱਲਬਾਤ ਕਰਦਿਆਂ ਡਾ: ਜਿਗਰਦੀਪ ਸਿੰਘ ਨੇ ਕਿਹਾ ਕਿ ਮੈ ਬਰਨਾਲਾ ਦਾ ਹੀ ਜੰਮਪਲ ਹਾਂ | ਡਾਕਟਰ ਨੂੰ ਭਗਵਾਨ ਦਾ ਦੂਜਾ ਰੂਪ ਸਮਝਿਆ ਜਾਂਦਾ ਹੈ ਅਤੇ ਮੈ ਮਰੀਜ਼ਾਂ ਦਾ ਸਹੀ ਇਲਾਜ ਕਰ ਕੇ ਇਸ ਕਥਨ ਨੂੰ ਸੱਚ ਕਰ ਕੇ ਦਿਖਾਵਾਂਗਾ ਅਤੇ 24 ਘੰਟੇ ਮਰੀਜ਼ਾਂ ਦੀ ਸੇਵਾ ਵਿਚ ਹਾਜ਼ਰ ਰਹਾਂਗਾ |