ਮਹਿਲ ਕਲਾਂ, 3 ਜਨਵਰੀ (ਅਵਤਾਰ ਸਿੰਘ ਅਣਖੀ)-ਸੰਯੁਕਤ ਕਿਸਾਨ ਮੋਰਚਾ (ਭਾਰਤ) ਦੇ ਸੱਦੇ ਉੱਪਰ ਪੂਰੇ ਦੇਸ਼ ਵਿਚ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਪਿੰਡ ਕਲਾਲ ਮਾਜਰਾ, ਕਿ੍ਪਾਲ ਸਿੰਘ ਵਾਲਾ, ਧਨੇਰ , ਮਹਿਲ ਕਲਾਂ ਆਦਿ ਪਿੰਡਾਂ ਵਿਚ ਮੋਰਚੇ ਦੇ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਹਿੰਦੂ ਰਾਸ਼ਟਰ ਤਹਿਤ ਭਗਵਾਕਰਨ ਕੀਤੇ ਜਾਣ ਵਿਰੁੱਧ ਅਤੇ ਦੇਸ਼ ਦੇ ਸਾਰੇ ਜਨਤਕ ਅਦਾਰਿਆਂ ਨੂੰ ਵੱਡੇ ਉਦਯੋਗਪਤੀਆਂ ਕਾਰਪੋਰੇਟ ਘਰਾਨਿਆਂ ਕੋਲ ਵੇਚਣ ਦੇ ਵਿਰੋਧ ਵਿਚ 16 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਵਿਖੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਵਿਚ ਪਹੁੰਚਣ ਲਈ ਲੋਕਾਂ ਨੂੰ ਲਾਮਬੰਦ ਕੀਤਾ ਗਿਆ | ਇਸ ਮੌਕੇ ਮਜ਼ਦੂਰ ਆਗੂ ਖੁਸ਼ੀਆ ਸਿੰਘ, ਭਾਈ ਲਾਲੋ ਮੰਚ ਦੇ ਹਰਜੀਤ ਸਿੰਘ ਖਿਆਲੀ, ਭਾਕਿਯੂ ਉਗਰਾਹਾਂ ਦੇ ਬੁੱਕਣ ਸਿੰਘ ਸੱਦੋਵਾਲ, ਜੱਜ ਸਿੰਘ ਗਹਿਲ, ਭਾਕਿਯ ਡਕੌਂਦਾ ਦੇ ਜਗਰਾਜ ਸਿੰਘ ਹਰਦਾਸਪੁਰਾ, ਸਤਨਾਮ ਸਿੰਘ ਮੂੰਮ, ਟੀ.ਐਸ.ਯੂ ਦੇ ਲਖਵੀਰ ਸਿੰਘ ਅÏਲਖ, ਭਾਕਿਯੂ ਡਕੌਦਾ ਬੁਰਜ ਗਿੱਲ ਦੇ ਅਮਰਜੀਤ ਸਿੰਘ ਮਹਿਲ ਖ਼ੁਰਦ, ਭਾਕਿਯੂ ਕਾਦੀਆਂ ਦੇ ਪਰਮਜੀਤ ਸਿੰਘ ਪੰਮਾ, ਰਣਜੀਤ ਸਿੰਘ ਕਲਾਲਾ, ਐਮ.ਓ.ਯੂ ਦੇ ਸੁਖਪਾਲ ਸਿੰਘ ਮੱਲੀ, ਚਰਨਜੀਤ ਸਿੰਘ ਕਿ੍ਪਾਲ ਸਿੰਘ ਵਾਲਾ ਆਦਿ ਨੇ ਸੰਬੋਧਨ ਕਰਦਿਆਂ ਹਰ ਵਰਗ ਦੇ ਸਮੂਹ ਕਿਰਤੀ ਲੋਕਾਂ ਨੂੰ 16 ਜਨਵਰੀ ਨੂੰ ਡੀ.ਸੀ ਦਫ਼ਤਰ ਬਰਨਾਲਾ ਪਹੁੰਚਣ ਦੀ ਅਪੀਲ ਕੀਤੀ |