ਤਪਾ ਮੰਡੀ, 5 ਜਨਵਰੀ (ਵਿਜੇ ਸ਼ਰਮਾ)-ਅਗਰਵਾਲ ਸੰਮੇਲਨ ਤਪਾ ਵਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਅੰਤਿਮ ਸਸਕਾਰ ਲਈ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਸੋਨੇ ਦੀਆਂ ਮੋਹਰਾਂ ਰਾਹੀ ਖ਼ਰੀਦਣ ਵਾਲੇ ਦੀਵਾਨ ਸੇਠ ਟੋਡਰ ਮੱਲ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਧਾਰਮਿਕ ਸਮਾਗਮ ਸਕੂਲ ਰੋਡ 'ਤੇ ਸੰਮੇਲਨ ਦੇ ਸਰਪ੍ਰਸਤ ਭੂਸ਼ਨ ਘੜੈਲਾ ਦੀ ਅਗਵਾਈ ਹੇਠ ਕੀਤਾ ਗਿਆ | ਇਸ ਮੌਕੇ ਬਾਬਾ ਲਖਵੀਰ ਸਿੰਘ ਤਪਾ ਲੰਗਰ ਕਮੇਟੀ ਸੇਵਾ ਵਾਲੇ ਅਤੇ ਗੀਤਾ ਭਵਨ ਮੰਦਰ ਪੁਜਾਰੀ ਪੰਡਿਤ ਕਾਲਾ ਰਾਮ ਵੇਦ ਪਾਠੀ ਨੇ ਸਮਾਗਮ ਦੌਰਾਨ ਦੀਵਾਨ ਸੇਠ ਟੋਡਰ ਮੱਲ ਦੀ ਜੀਵਨੀ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਨੂੰ ਭੁੱਲਿਆ ਨਹੀਂ ਜਾ ਸਕਦਾ | ਸਮਾਗਮ ਮੌਕੇ ਸੰਗਤਾਂ ਲਈ ਚਾਹ, ਕੜਾਹ ਪ੍ਰਸਾਦ ਦਾ ਅਤੁੱਟ ਲੰਗਰ ਵਰਤਾਉਣ ਤੋਂ ਬਾਅਦ ਅਗਰਵਾਲ ਸੰਮੇਲਨ ਕਮੇਟੀ ਵਲੋਂ 6 ਲੋੜਵੰਦ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੀ ਦਿੱਤਾ ਗਿਆ | ਇਸ ਮੌਕੇ ਅਗਰਵਾਲ ਸੰਮੇਲਨ ਦੇ ਜ਼ਿਲ੍ਹਾ ਪ੍ਰਧਾਨ ਭੂਸ਼ਨ ਘੜੈਲਾ, ਚੇਅਰਮੈਨ ਸੁਰਿੰਦਰ ਗੋਇਲ, ਪ੍ਰਧਾਨ ਦੀਪਕ ਗਰਗ ਦੀਪੂ ਭੈਣੀ, ਮੀਤ ਪ੍ਰਧਾਨ ਅਸ਼ੋਕ ਕੁਮਾਰ ਗੋਇਲ, ਸਕੱਤਰ ਸੁਭਾਸ਼ ਕਾਂਸਲ, ਜੁਆਇੰਟ ਸਕੱਤਰ ਰਿੰਕੂ ਮੌੜ, ਸਲਾਹਕਾਰ ਵਿਜੇ ਕੁਮਾਰ ਧੂਰਕੋਟੀਆ, ਵਿਜੇ ਜਿੰਦਲ ਰਿਟਾ: ਮਿੳਾੂਸਪਲ ਕਮੇਟੀ ਅਫ਼ਸਰ, ਪ੍ਰਦੀਪ ਕੁਮਾਰ ਦੀਪਾ ਜੇਠੂਕੇ, ਸੁਸ਼ੀਲ ਕੁਮਾਰ ਲਵਲੀ, ਰਾਜਿੰਦਰ ਕੁਮਾਰ ਲਵਲੀ, ਤਰਸੇਮ ਚੰਦ ਖਿੱਲੂ, ਰਿਸ਼ੀ ਗਰਗ, ਰਾਕੇਸ਼ ਸਿੰਗਲਾ, ਭਾਰਤ ਭੂਸ਼ਨ ਬਾਂਸਲ, ਅਨਿਲ ਬਾਂਸਲ, ਬਲੌਰ ਚੰਦ ਮੌੜ, ਦਰਸ਼ਨ ਸ਼ਾਂਤ, ਅੰਕਿਤ ਸਿੰਗਲਾ ਤੋਂ ਇਲਾਵਾ ਸ਼ਹਿਰ ਵਾਸੀ, ਦੁਕਾਨਦਾਰ ਅਤੇ ਹੋਰ ਧਾਰਮਿਕ ਸੰਸਥਾਵਾਂ ਦੇ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ |