18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਰਾਜ ਪੱਧਰੀ ਬਾਕਸਿੰਗ ਮੁਕਾਬਲਿਆਂ ’ਚ ਦੂਜੇ ਦਿਨ ਵੀ ਰਿਹਾ ਰੋਮਾਂਚ

ਮਲੇਰਕੋਟਲਾ, 18 ਨਵੰਬਰ (ਮੁਹੰਮਦ ਹਨੀਫ਼ ਥਿੰਦ) - ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਮਲੇਰਕੋਟਲਾ ਵਿਖੇ ਚੱਲ ਰਹੇ ਰਾਜ ਪੱਧਰੀ ਬਾਕਸਿੰਗ ਮੁਕਾਬਲਿਆਂ ਦੇ ਦੂਜੇ ਦਿਨ ਵੱਖ-ਵੱਖ ਭਾਰ ਵਰਗਾਂ ਵਿਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਲੜਕੀਆਂ ਦੇ 65-70 ਕਿਲੋ ਭਾਰ ਵਰਗ ਵਿਚ ਸੰਗਰੂਰ ਦੀ ਹਰਸਿਮਰਨਜੋਤ ਨੇ ਫ਼ਿਰੋਜ਼ਪੁਰ ਦੀ ਰਿਤਿਕਾ ਨੂੰ, 70-75 ਕਿਲੋ ਵਿੱਚ ਮਲੇਰਕੋਟਲਾ ਦੀ ਜਸਲੀਨ ਨੇ ਬਰਨਾਲਾ ਦੀ ਨੂਰ ਕੌਰ ਨੂੰ ਹਰਾਇਆ।

Ad Position 21
No active advertisement
ਅਜੀਤ ਡੈਸਕ 19-11-2026
ਮਲੇਰਕੋਟਲਾ, 18 ਨਵੰਬਰ (ਮੁਹੰਮਦ ਹਨੀਫ਼ ਥਿੰਦ) - ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਮਲੇਰਕੋਟਲਾ ਵਿਖੇ ਚੱਲ ਰਹੇ ਰਾਜ ਪੱਧਰੀ ਬਾਕਸਿੰਗ ਮੁਕਾਬਲਿਆਂ ਦੇ ਦੂਜੇ ਦਿਨ ਵੱਖ-ਵੱਖ ਭਾਰ ਵਰਗਾਂ ਵਿਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਲੜਕੀਆਂ ਦੇ 65-70 ਕਿਲੋ ਭਾਰ ਵਰਗ ਵਿਚ ਸੰਗਰੂਰ ਦੀ ਹਰਸਿਮਰਨਜੋਤ ਨੇ ਫ਼ਿਰੋਜ਼ਪੁਰ ਦੀ ਰਿਤਿਕਾ ਨੂੰ, 70-75 ਕਿਲੋ ਵਿੱਚ ਮਲੇਰਕੋਟਲਾ ਦੀ ਜਸਲੀਨ ਨੇ ਬਰਨਾਲਾ ਦੀ ਨੂਰ ਕੌਰ ਨੂੰ ਹਰਾਇਆ। 75-80 ਕਿਲੋ ਵਿਚ ਹੁਸ਼ਿਆਰਪੁਰ ਦੀ ਗੁਰਵੀਰ ਕੌਰ ਨੇ ਬਰਨਾਲਾ ਦੀ ਗੁਰਮਨਪ੍ਰੀਤ ਨੂੰ ਅਤੇ ਗੁਰਦਾਸਪੁਰ ਦੀ ਗੁਰਲੀਨ ਨੇ ਫ਼ਿਰੋਜ਼ਪੁਰ ਦੀ ਸਿਮਰਨ ਨੂੰ ਹਰਾ ਕੇ ਜਿੱਤ ਦਰਜ ਕੀਤੀ। ਉਨ੍ਹਾਂ ਕਿਹਾ ਕਿ ਇਹ ਮੁਕਾਬਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਤੰਦਰੁਸਤ ਜੀਵਨ-ਸ਼ੈਲੀ ਵੱਲ ਪ੍ਰੇਰਿਤ ਕਰ ਰਹੇ ਹਨ। ਮੁਕਾਬਲੇ 23 ਨਵੰਬਰ ਤੱਕ ਚੱਲਣਗੇ। ਇਸ ਮੌਕੇ ਡੀ.ਐੱਮ. ਸਪੋਰਟਸ ਵਰਿੰਦਰ ਸਿੰਘ, ਕੋਚ ਮੁਹੰਮਦ ਹਬੀਬ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਸਨੀ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖਰੀਦ ਪ੍ਰਬੰਧਾਂ ਨੂੰ ਲੈ ਕੇ ਆੜ੍ਹਤੀਆ ਐਸੋਸੀਏਸ਼ਨ ਅਮਰਗੜ੍ਹ ਵੱਲੋਂ ਐੱਸ.ਡੀ.ਐੱਮ ਨਾਲ ਮੁਲਾਕਾਤ ਅਗਲੀ ਖ਼ਬਰ ਵਿਦਿਆਰਥੀਆਂ ਨੇ ਰਾਜ ਪੱਧਰੀ ਬਾਕਸਿੰਗ ਮੁਕਾਬਲੇ ’ਚ ਤਾਂਬੇ ਦੇ ਤਗਮੇ ਜਿੱਤੇ
Ad Position 24