25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਨੌਵੀਂ ਰੂੜੇਕੇ ਕਲਾਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 07-01-2026
ਰੂੜੇਕੇ ਕਲਾਂ, 6 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਨੌਵੀਂ ਰੂੜੇਕੇ ਕਲਾਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ ਮਨਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਗੁਰਮਤਿ ਸਮਾਗਮ ਦੌਰਾਨ ਭਾਈ ਹਰਮੇਲ ਸਿੰਘ ਨੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਕਿਹਾ ਕਿ ਦੁਨਿਆਵੀ ਵਸਤੂਆਂ ਤੇ ਅਹੁਦੇ ਗੁਰੂ ਦੇ ਸਿਧਾਂਤ ਤੋਂ ਬਹੁਤ ਛੋਟੇ ਹਨ ਪ੍ਰੰਤੂ ਅਸੀਂ ਦੁਨਿਆਵੀ ਲਾਲਚਾਂ ਦੇ ਵੱਸ ਹੋ ਕੇ ਕੁਰਬਾਨੀਆਂ ਭਰਿਆ ਮਹਾਨ ਸਿੱਖ ਪੰਥ ਨੂੰ ਛੱਡ ਕੇ ਦੁਨਿਆਵੀ ਮਨੁੱਖਾਂ ਦੇ ਲੜ ਲੱਗ ਕੇ ਆਪਣਾ ਕੀਮਤੀ ਮਨੁੱਖਾ ਜੀਵਨ ਬਰਬਾਦ ਕਰ ਰਹੇ ਹਾਂ | ਗੁਰੂ ਸਾਹਿਬਾਨ ਨੇ ਸਾਡੀਆਂ ਸਰਦਾਰੀਆਂ ਲਈ ਆਪਣਾ ਪਰਿਵਾਰ ਕੁਰਬਾਨ ਕਰ ਦਿੱਤਾ | ਅਸੀਂ ਗੁਰੂ ਨੂੰ ਬੇਦਾਵੇ ਦੇ ਕੇ ਪਾਪ ਦੇ ਭਾਗੀ ਬਣ ਰਹੇ ਹਾਂ | ਅੰਮਿ੍ਤ ਛਕ ਕੇ ਸਾਰੇ ਸਿੰਘ ਸਜੀਏ ਜਿਹੜੇ ਭੈਣ ਭਰਾ ਗੁੰਮਰਾਹ ਹੋ ਕੇ ਸਿੱਖ ਪੰਥ ਤੋਂ ਦੂਰ ਹੋ ਚੁੱਕੇ ਹਨ | ਉਹ ਸਿੱਖ ਪੰਥ ਦੇ ਵਿਚ ਸ਼ਾਮਿਲ ਹੋਣ | ਰਾਗੀ ਭਾਈ ਗੁਰਸੇਵਕ ਸਿੰਘ ਰੂੜੇਕੇ ਕਲਾਂ, ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ ਦੇ ਜਥੇ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ, ਮੁੱਖ ਗ੍ਰੰਥੀ ਭਾਈ ਹਰਮੇਲ ਸਿੰਘ, ਦਰਸ਼ਨ ਸਿੰਘ ਮੀਤ ਪ੍ਰਧਾਨ, ਜਗਤਾਰ ਸਿੰਘ, ਗੁਰਚਰਨ ਸਿੰਘ, ਗੁਰਬਚਨ ਸਿੰਘ, ਜਗਪ੍ਰੀਤ ਸਿੰਘ, ਭੋਲਾ ਸਿੰਘ, ਨਿੱਕਾ ਸਿੰਘ ਮਿਸਤਰੀ ਦੀ ਅਗਵਾਈ ਵਿਚ ਸੇਵਾਦਾਰ ਸੰਗਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਗੁਰਦੁਆਰਾ ਸਾਹਿਬ ਕਾਹਨੇਕੇ ਵਿਖੇ ਕੇਸਾਧਾਰੀ ਬੱਚਿਆਂ ਦਾ ਸਨਮਾਨ <br/>
Ad Position 24