25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਬਲਾਕ ਸ਼ਹਿਣਾ ਦੇ ਪਿੰਡਾਂ ਵਿਚ ਕੀਤੀਆਂ ਮੀਟਿੰਗਾਂ <br/>

Ad Position 21
No active advertisement
ਅਜੀਤ ਡੈਸਕ 07-01-2026
ਸ਼ਹਿਣਾ, 6 ਜਨਵਰੀ (ਸੁਰੇਸ਼ ਗੋਗੀ)-ਸੰਯੁਕਤ ਕਿਸਾਨ ਮੋਰਚਾ ਵਲੋਂ ਬਲਾਕ ਸ਼ਹਿਣਾ ਦੇ ਪਿੰਡਾਂ ਭਗਤਪੁਰਾ, ਦੁੱਲਮਸਰ, ਮੌੜ ਨਾਭਾ, ਦਰਾਕਾ ਪੱਤੀ, ਈਸ਼ਰ ਸਿੰਘ ਵਾਲਾ, ਸੰਤਪੁਰਾ, ਮੌੜ ਮਕਸੂਥਾ, ਧਰਮਪੁਰਾ, ਜੈਮਲ ਸਿੰਘ ਵਾਲਾ, ਜੰਡਸਰ ਵਿਚ ਮੀਟਿੰਗ ਕੀਤੀਆਂ ਗਈਆਂ | ਇਸ ਮੌਕੇ ਗੁਰਵਿੰਦਰ ਸਿੰਘ ਨਾਮਧਾਰੀ ਜ਼ਿਲ੍ਹਾ ਪ੍ਰਬੰਧਕ ਸਕੱਤਰ ਭਾਕਿਯੂ ਕਾਦੀਆਂ, ਲਖਵੀਰ ਸਿੰਘ ਦੁੱਲਮਸਰ ਕ੍ਰਾਂਤੀਕਾਰੀ ਯੂਨੀਅਨ ਯੂਨੀਅਨ, ਦਰਸ਼ਨ ਸਿੰਘ ਚੀਮਾ ਮੀਤ ਪ੍ਰਧਾਨ ਭਾਕਿਯੂ ਉਗਰਾਹਾਂ, ਭੋਲਾ ਸਿੰਘ ਛੰਨਾ ਬਲਾਕ ਪ੍ਰਧਾਨ ਭਾਕਿਯੂ ਡਕੌਦਾ (ਧਨੇਰ), ਕੁਲਵੰਤ ਸਿੰਘ ਢਿੱਲਵਾ ਬਿਜਲੀ ਮੁਲਾਜ਼ਮ, ਕਰਮਜੀਤ ਸਿੰਘ ਭਦੌੜ ਭਾਕਿਯੂ ਡਕੌਦਾ, ਨਿੱਕਾ ਸਿੰਘ ਸੰਧੂ ਕਲਾਂ ਖੇਤ ਮਜ਼ਦੂਰ ਸਭਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਬਿਜਲੀ ਸੋਧ ਬਿੱਲ 2025, ਸੀਡ ਬਿੱਲ, ਮਗਨਰੇਗਾ ਨੂੰ ਬਦਲ ਕੇ 'ਜੀ ਰਾਮ ਜੀ, ਅਤੇ ਲੇਬਰ ਕੋਡ 4 ਕਾਨੰੂਨ ਬਦਲ ਦਿੱਤਾ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਜੇ ਬਿਜਲੀ ਸੋਧ ਬਿੱਲ 2025 ਕਾਨੰੂਨ ਬਣ ਗਿਆ ਤਾਂ ਘਰਾਂ 'ਚ ਚਿੱਪ ਵਾਲੇ ਮੀਟਰ ਲੱਗ ਜਾਣਗੇ ਅਤੇ ਖੇਤੀ ਮੋਟਰਾਂ ਤੇ ਮੀਟਰ ਲਾ ਕੇ ਬਿੱਲ ਲਏ ਜਾਣਗੇ, ਬਿਜਲੀ ਕਾਰਪੋਰੇਟ ਘਰਾਨਿਆਂ ਦੇ ਹੱਥਾਂ ਵਿਚ ਚਲੀ ਜਾਵੇਗੀ ਅਤੇ ਸੀਡ ਬਿੱਲ ਕਾਨੰੂਨ ਬਣ ਗਿਆ ਤਾਂ ਅਸੀਂ ਆਪਦੇ ਬੀਜ ਨਹੀਂ ਬੀਜ ਸਕਦੇ ਹਰੇਕ ਵਾਰ ਬੀਜ ਮੁੱਲ ਲੈ ਕੇ ਬੀਜਣਾ ਪਵੇਗਾ ਅਤੇ ਜੋ ਮਗਨਰੇਗਾ ਕਾਨੰੂਨ ਅਤੇ ਲੇਬਰ ਕੋਡ 4 ਬਿੱਲ ਨਾਲ ਮੁਲਾਜ਼ਮਾਂ ਨਾਲ ਗ਼ਰੀਬ ਪਰਿਵਾਰਾਂ ਅਤੇ ਮਜ਼ਦੂਰਾਂ ਨਾਲ ਵੱਡਾ ਧੱਕਾ ਕੀਤਾ ਗਿਆ ਹੈ | ਆਗੂਆਂ ਕਿਹਾ ਕਿ ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਅੱਗੇ 16 ਜਨਵਰੀ ਨੂੰ ਰੋਸ ਧਰਨੇ ਵਿਚ ਪਹੁੰਚਣ ਦਾ ਸੱਦਾ ਵੀ ਦਿੱਤਾ | ਇਸ ਮੌਕੇ ਗੁਰਜੰਟ ਸਿੰਘ ਬਦਰੇਵਾਲਾ, ਸਤਿਨਾਮ ਸਿੰਘ ਸੱਤੀ, ਹਰੀ ਸਿੰਘ ਭਗਤਪੁਰਾ, ਮੱਘਰ ਸਿੰਘ ਖ਼ਾਲਸਾ, ਬਹਾਦਰ ਸਿੰਘ, ਬਬਲੀ ਸਿੰਘ ਸ਼ਹਿਣਾ, ਪ੍ਰਭਜੋਤ ਸਿੰਘ ਸਿੱਧੂ ਭਾਕਿਯੂ ਕਾਦੀਆਂ, ਮਲਕੀਤ ਸਿੰਘ ਖੱਟੜਾ, ਮੱਘਰ ਸਿੰਘ ਸਿਬੀਆ, ਗੁਰਜੰਟ ਸਿੰਘ ਦੁੱਲਮਸਰ, ਗੁਰਮੀਤ ਸਿੰਘ ਦੁੱਲਮਸਰ, ਹਰਮੇਲ ਸਿੰਘ ਭਗਤਪੁਰਾ, ਰਾਮ ਸਿੰਘ ਸ਼ਹਿਣਾ, ਜਸਵਿੰਦਰ ਸਿੰਘ ਬਿਜਲੀ ਮੁਲਾਜ਼ਮ, ਹਰਜੀਤ ਸਿੰਘ ਖਹਿਰਾ, ਰਾਜਾ ਸਿੰਘ ਮੌੜ ਵੱਡੀ ਗਿਣਤੀ ਵਿਚ ਕਿਸਾਨ ਅਤੇ ਨਰੇਗਾ ਮਜ਼ਦੂਰ ਅਤੇ ਮੁਲਾਜ਼ਮ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਸ਼ਹਿਣਾ ਦਾ ਸਾਲਾਨਾ ਚੋਣ ਇਜਲਾਸ -ਡਾ. ਜਸਵੰਤ ਸਿੰਘ ਨੱਤ ਦੂਜੀ ਵਾਰ ਬਲਾਕ ਪ੍... ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ 16 ਦੇ ਬਰਨਾਲਾ ਧਰਨੇ ਦੀ ਤਿਆਰੀ 'ਚ ਪਿੰਡ-ਪਿੰਡ ਮੀਟਿੰਗਾਂ <br/>
Ad Position 24