ਹੰਡਿਆਇਆ, 23 ਜਨਵਰੀ (ਗੁਰਜੀਤ ਸਿੰਘ ਖੱੁਡੀ)-ਕਸਬਾ ਹੰਡਿਆਇਆ ਇਲਾਕੇ ਵਿਚ ਸਰਦ ਰੱੁਤ ਦੀ ਪਹਿਲੀ ਬਰਸਾਤ ਹੋਈ | ਜਿਸ ਦੇ ਪੈਣ ਨਾਲ ਠੰਢ ਵਧ ਗਈ ਅਤੇ ਫ਼ਸਲਾਂ ਲਈ ਲਾਹੇਵੰਦ ਹੋਈ | ਇਹ ਬਰਸਾਤ ਕਣਕ, ਸਰ੍ਹੋਂ, ਜੌਂ, ਛੋਲੇ, ਬਰਸੀਮ ਅਤੇ ਸਬਜ਼ੀਆਂ ਲਈ ਲਾਹੇਵੰਦ ਸਿੱਧ ਹੋਵੇਗੀ | ਬਰਸਾਤ ਪੈਣ ਨਾਲ ਭੱਠਿਆਂ 'ਤੇ ਇੱਟਾਂ ਪੱਥਣ ਵਾਲਿਆਂ ਦਾ ਕੰਮ ਰੁਕ ਗਿਆ ਤੇ ਭੱਠਾ ਮਾਲਕਾਂ ਨੂੰ ਇਸ ਦਾ ਨੁਕਸਾਨ ਹੋਇਆ | ਮੀਂਹ ਪੈਣ ਨਾਲ ਫ਼ਸਲਾਂ ਦਾ ਫੁਟਾਰਾ ਵਧੇਗਾ | ਖੇਤੀ ਵਿਗਿਆਨ ਕੇਂਦਰ ਹੰਡਿਆਇਆ ਦੇ ਐਸੋਸੀਏਟ ਡਾਇਰੈਕਟਰ ਡਾ: ਪ੍ਰਹਿਲਾਦ ਸਿੰਘ ਤੰਵਰ ਨੇ ਕਿਹਾ ਕਿ ਬਾਰਿਸ਼ ਪੈਣ ਨਾਲ ਸਾਰੀਆਂ ਫ਼ਸਲਾਂ ਤੇ ਸਬਜ਼ੀਆਂ ਨੂੰ ਫ਼ਾਇਦਾ ਹੋਵੇਗਾ | ਪਸ਼ੂਆਂ ਲਈ ਵੀ ਲਾਹੇਵੰਦ ਹੋਵੇਗੀ ਕਿਉਂਕਿ ਸੱੁਕੀ ਠੰਢ ਪੈਣ ਨਾਲ ਬਿਮਾਰੀ ਵੱਧ ਪੈਂਦੀ ਹੈ |
ਹੰਡਿਆਇਆ ਇਲਾਕੇ 'ਚ ਸਰਦ ਰੱੁਤ ਦੀ ਪਹਿਲੀ ਬਰਸਾਤ ਹੋਈ
ਅਜੀਤ ਡੈਸਕ
24-01-2026