ਤਪਾ ਮੰਡੀ, 24 ਜਨਵਰੀ (ਪ੍ਰਵੀਨ ਗਰਗ)-ਪੰਚਮੁਖੀ ਹਨੂੰਮਾਨ ਅਤੇ ਸ਼ਨੀਦੇਵ ਮੰਦਰ ਪ੍ਰਬੰਧਕਾਂ ਵਲੋਂ ਬਸੰਤ ਪੰਚਮੀ ਦੇ ਪਵਿੱਤਰ ਤਿਉਹਾਰ ਮੌਕੇ ਨਵ ਵਿਆਹੇ ਜੋੜਿਆਂ ਨੂੰ ਧਾਰਮਿਕ ਤਸਵੀਰ ਦੇ ਕੇ ਸਨਮਾਨਿਤ ਕੀਤਾ | ਜਾਣਕਾਰੀ ਦਿੰਦੇ ਹੋਏ ਕਮੇਟੀ ਮੈਂਬਰ ਹਰੀਸ਼ ਚੰਦਰ ਗੋਸ਼ਾ ਨੇ ਦੱਸਿਆ ਕਿ ਮੰਦਰ ਵਿਚ ਤਿੰਨ ਰੋਜ਼ਾ ਸਰਸਵਤੀ ਪੂਜਾ ਚੱਲ ਰਹੀ ਹੈ, ਜਿੱਥੇ ਪਰਿਵਾਰਾਂ ਵਲੋਂ ਜੋੜਿਆਂ ਦਾ ਵਿਆਹ ਸੰਪੰਨ ਕਰਵਾਇਆ ਗਿਆ | ਜਿਸ ਵਿਚ ਮੰਦਰ ਕਮੇਟੀ ਦਾ ਭਰਪੂਰ ਸਹਿਯੋਗ ਰਿਹਾ | ਮੰਦਰ ਵਲੋਂ ਪਰਿਵਾਰਾਂ ਤੋਂ ਕਿਸੇ ਵੀ ਕਿਸਮ ਦਾ ਖਰਚਾ ਨਹੀਂ ਲਿਆ ਗਿਆ | ਜਿਸ 'ਤੇ ਪਰਿਵਾਰਾਂ ਨੇ ਮੰਦਰ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸੁਰੇਸ਼ ਮਿੱਤਲ, ਵਿਵੇਕ ਕੌਸ਼ਲ, ਸ਼ੁਭਮ ਬਾਂਸਲ, ਆਜ਼ਾਦ ਪਾਸਵਾਨ, ਗੰਗਾ ਸਿੰਘ, ਸ਼ੰਭੂ ਪਾਸਵਾਨ ਆਦਿ ਮੌਜੂਦ ਸਨ |