ਸ਼ਹਿਣਾ, 24 ਜਨਵਰੀ (ਸੁਰੇਸ਼ ਗੋਗੀ)-ਆਯੂਸ਼ ਕਮਿਸ਼ਨਰ ਸ: ਦਿਲਰਾਜ ਸਿੰਘ, ਡਾਇਰੈਕਟਰ ਆਯੁਰਵੈਦਾਂ ਪੰਜਾਬ ਡਾ: ਰਮਨ ਖੰਨਾ, ਡਾਇਰੈਕਟਰ ਹੋਮਿਓਪੈਥੀ ਡਾ: ਹਰਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ: ਅਮਨ ਕੌਂਸਲ, ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ: ਰਜੀਵ ਜਿੰਦੀਆ ਦੀ ਅਗਵਾਈ ਵਿਚ ਵੱਡਾ ਡੇਰਾ ਉਗੋਕੇ ਵਿਖੇ ਆਯੂਸ਼ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਕੈਂਪ ਦਾ ਆਗਾਜ਼ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਬਰਨਾਲਾ ਡਾ: ਅਮਨ ਕੌਸ਼ਲ ਵਲੋਂ ਕੀਤਾ ਗਿਆ | ਇਸ ਕੈਂਪ ਵਿਚ ਆਯੁਰਵੈਦ ਵਿਭਾਗ ਵਲੋਂ 308 ਅਤੇ ਹੋਮਿਓਪੈਥਿਕ ਵਿਭਾਗ ਵਲੋਂ 240 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ | ਇਸ ਕੈਂਪ ਵਿਚ ਆਯੁਰਵੈਦ ਵਿਭਾਗ ਵਲੋਂ ਡਾ: ਅਮਨਦੀਪ ਸਿੰਘ ਨੋਡਲ ਅਫ਼ਸਰ, ਡਾ: ਰਾਕੇਸ਼ ਕੁਮਾਰ, ਡਾ: ਪੂਨਮ ਰਾਣੀ ਵਲੋਂ ਮਰੀਜ਼ਾਂ ਦਾ ਨਿਰੀਖਣ ਕੀਤਾ ਗਿਆ ਅਤੇ ਇੰਦਰਜੀਤ ਕੁਮਾਰ, ਗੁਰਸ਼ਿੰਗਾਰ ਸਿੰਘ, ਸਰਬਜੀਤ ਕੌਰ ਉਪਵੈਦ ਵਲੋਂ ਆਏ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ | ਹੋਮਿਓਪੈਥਿਕ ਵਿਭਾਗ ਵਲੋਂ ਡਾ: ਪਰਮਿੰਦਰ ਪੁੰਨ ਐਚ.ਐਮ.ਓ ਨੇ ਮਰੀਜ਼ਾਂ ਦਾ ਨਿਰੀਖਣ ਕੀਤਾ | ਹੋਮਿਓਪੈਥੀ ਡਿਸਪੈਂਸਰ ਇੰਦਰਜੀਤ ਸਿੰਘ ਅਤੇ ਗੁਰਮੀਤ ਸਿੰਘ ਧਨੌਲਾ ਅਤੇ ਗੁਲਸ਼ਨ ਕੁਮਾਰ ਨੇ ਮਰੀਜ਼ਾਂ ਨੂੰ ਹੋਮਿਓਪੈਥਿਕ ਦਵਾਈਆਂ ਵੰਡੀਆਂ | ਆਯੁਰਵੈਦਿਕ ਡਾਕਟਰਾਂ ਦਾ ਤੇ ਹੋਮਿਓਪੈਥਿਕ ਡਾਕਟਰਾਂ ਦੀ ਮੈਡੀਕਲ ਟੀਮ ਦਾ ਰਾਮ ਸਿੰਘ ਸਰਪੰਚ ਅਤੇ ਸਮੂਹ ਪੰਚਾਇਤ, ਕੌਰ ਸਿੰਘ ਸਾਬਕਾ ਸਰਪੰਚ, ਗੁਰਤੇਜ ਸਿੰਘ ਨੰਬਰਦਾਰ, ਗਿਆਨੀ ਗੁਰਮੇਲ ਸਿੰਘ ਵਲੋਂ ਧੰਨਵਾਦ ਕੀਤਾ ਗਿਆ ਅਤੇ ਸਰਕਾਰ ਦੇ ਇਨ੍ਹਾਂ ਚਿਕਿਤਸਾ ਪ੍ਰਣਾਲੀਆਂ ਨੂੰ ਘਰ-ਘਰ ਪਹਿਚਾਉਣ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ |