09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਵਿਦੇਸ਼ ਲਿਜਾਣ ਦੀ ਆੜ ਵਿਚ ਔਰਤ ਨਾਲ ਜਬਰ ਜ਼ਨਾਹ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 26-01-2026
ਬਰਨਾਲਾ, 25 ਜਨਵਰੀ (ਰਾਜ ਪਨੇਸਰ)-ਇਕ ਔਰਤ ਨੂੰ ਵਿਦੇਸ਼ ਲਿਜਾਣ ਅਤੇ ਵਿਆਹ ਦਾ ਝਾਂਸਾ ਦੇ ਕੇ ਜਬਰ ਜ਼ਨਾਹ ਕਰਨ ਵਾਲੇ ਵਿਅਕਤੀ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐਸ.ਐੱਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਮੁੱਦਈ ਔਰਤ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਇਕ ਨੰਬਰੀ ਦਰਖ਼ਾਸਤ ਦਿੱਤੀ ਸੀ | ਜਿਸ ਵਿਚ ਉਸ ਨੇ ਜ਼ਿਕਰ ਕੀਤਾ ਹੋਇਆ ਸੀ ਕਿ ਅਮਰਜੀਤ ਸਿੰਘ ਵਾਸੀ ਕਾਸਮਪੁਰ ਜ਼ਿਲ੍ਹਾ ਮਲੇਰਕੋਟਲਾ ਨੇ ਉਸ ਨੂੰ ਮਲੇਸ਼ੀਆ ਲਿਜਾਣ ਅਤੇ ਵਿਆਹ ਕਰਵਾਉਣ ਦਾ ਝਾਂਸਾ ਕੇ ਕੇ ਜਬਰ ਜ਼ਨਾਹ ਕੀਤਾ ਹੈ ਅਤੇ ਦੱਸੇ ਬਿਨਾਂ ਮਲੇਸ਼ੀਆ ਚਲਾ ਗਿਆ | ਪੁਲਿਸ ਵਲੋਂ ਪੜਤਾਲ ਕਰਨ ਉਪਰੰਤ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸੁਦਾਗਰ ਸਿੰਘ ਹਨ |
Ad Position 22
No active advertisement
ਪਿਛਲੀ ਖ਼ਬਰ ਥਾਣਾ ਠੁੱਲੀਵਾਲ ਪੁਲਿਸ ਵਲੋਂ 12 ਗ੍ਰਾਮ ਚਿੱਟੇ ਸਮੇਤ ਚਾਰ ਨੌਜਵਾਨ ਕਾਬੂ <br/> ਅਗਲੀ ਖ਼ਬਰ - ਮਾਮਲਾ ਠੇਕੇਦਾਰ ਵਲੋਂ ਕੰਮ ਧੀਮੀ ਗਤੀ ਨਾਲ ਚਲਾਉਣ ਦਾ-<br> ਦੁਕਾਨਦਾਰਾਂ ਨੇ ਅਨਾਜ ਮੰਡੀ ਦਾ ਮੁੱਖ ਗੇਟ ਬੰਦ ਕਰ ਕੇ...
Ad Position 24