09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਗੁਰਦੁਆਰਾ ਮਹਿਤਾਬਗੜ੍ਹ 'ਤੇ ਸ਼ਰਾਰਤੀ ਅਨਸਰਾਂ ਵਲੋਂ ਕੀਤੇ ਹਮਲੇ ਦੀ ਨਿਖੇਧੀ

Ad Position 21
No active advertisement
ਅਜੀਤ ਡੈਸਕ 26-01-2026
ਸ਼ਹਿਣਾ, 25 ਜਨਵਰੀ (ਸੁਰੇਸ਼ ਗੋਗੀ)-ਗੁਰਦੁਆਰਾ ਮਹਿਤਾਬਗੜ੍ਹ ਮੰਡੀ ਗੋਲੋ ਵਾਲਾ ਮੋੜ 'ਤੇ ਸ਼ਰਾਰਤੀ ਅਨਸਰਾਂ ਵਲੋਂ ਕੀਤੇ ਹਮਲੇ ਤੇ ਬੀਬੀ ਹਰਮੀਤ ਕੌਰ ਖਾਲਸਾ ਸਮੇਤ ਹੋਰ ਕਈ ਵਿਅਕਤੀਆਂ ਦੇ ਜ਼ਖ਼ਮੀ ਹੋਣ ਉਪਰੰਤ ਬਾਬਾ ਨਗਿੰਦਰ ਸਿੰਘ ਸ਼ਹਿਣਾ, ਬਾਬਾ ਅੰਮਿ੍ਤਪਾਲ ਸਿੰਘ ਆਦਿ ਨੇ ਨਿਖੇਧੀ ਕਰਦਿਆਂ ਕਿਹਾ ਕਿ ਹਰਮੀਤ ਕੌਰ ਖਾਲਸਾ ਗੁਰਦੁਆਰਾ ਮਹਿਤਾਬਗੜ੍ਹ ਮੰਡੀ ਗੋਲੂ ਵਾਲਾ ਵਿਖੇ ਪਿਛਲੇ 10 ਸਾਲਾਂ ਤੋਂ ਨਿਸ਼ਕਾਮ ਸੇਵਾ ਕਰਦੇ ਆ ਰਹੇ ਹਨ, ਪਰ ਕੁੱਝ ਲੋਕਾਂ ਨੂੰ ਉਨ੍ਹਾਂ ਦੀ ਸੇਵਾ ਮਨਜ਼ੂਰ ਨਹੀਂ | ਜਿਸ ਲਈ ਪਿਛਲੇ ਦਿਨੀਂ ਰਾਤ ਦੇ 3 ਵਜੇ ਅਣਪਛਾਤੇ ਵਿਅਕਤੀਆਂ ਨੇ ਕਿਰਪਾਨਾਂ ਆਦਿ ਨਾਲ ਹਮਲਾ ਕਰ ਦਿੱਤਾ | ਜਿਸ ਵਿਚ ਬੱਚੇ, ਬਜ਼ੁਰਗ ਆਦਿ ਜ਼ਖ਼ਮੀ ਹੋ ਗਏ | ਉਕਤ ਆਗੂਆਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਸਰਸਰੀ ਨਹੀਂ ਲੈਣਾ ਚਾਹੀਦਾ, ਕਿਉਂਕਿ ਸਿੱਖ ਆਗੂਆਂ ਤੇ ਸਿੱਖ ਅਸਥਾਨਾਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ | ਉਨ੍ਹਾਂ ਹਮਲਾਵਰਾਂ ਨੂੰ ਜਲਦੀ ਗਿ੍ਫ਼ਤਾਰ ਕਰਨ ਦੀ ਮੰਗ ਵੀ ਕੀਤੀ |
Ad Position 22
No active advertisement
ਪਿਛਲੀ ਖ਼ਬਰ ਡੀ.ਟੀ.ਐਫ਼. ਵਜ਼ੀਫ਼ਾ ਪ੍ਰੀਖਿਆ ਵਿਚ ਭਾਰੀ ਉਤਸ਼ਾਹ ਨਾਲ ਹਾਜ਼ਰ ਹੋਏ ਵਿਦਿਆਰਥੀ ਅਗਲੀ ਖ਼ਬਰ ਥਾਣਾ ਠੁੱਲੀਵਾਲ ਪੁਲਿਸ ਵਲੋਂ 12 ਗ੍ਰਾਮ ਚਿੱਟੇ ਸਮੇਤ ਚਾਰ ਨੌਜਵਾਨ ਕਾਬੂ <br/>
Ad Position 24