09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਡੀ.ਟੀ.ਐਫ਼. ਵਜ਼ੀਫ਼ਾ ਪ੍ਰੀਖਿਆ ਵਿਚ ਭਾਰੀ ਉਤਸ਼ਾਹ ਨਾਲ ਹਾਜ਼ਰ ਹੋਏ ਵਿਦਿਆਰਥੀ

Ad Position 21
No active advertisement
ਅਜੀਤ ਡੈਸਕ 26-01-2026
ਭਦੌੜ, 25 ਜਨਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡੀ.ਟੀ.ਐਫ਼. ਵਜ਼ੀਫ਼ਾ ਪ੍ਰੀਖਿਆ ਦਾ ਪੀ.ਐਮ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀ ਭਦੌੜ ਵਿਖੇ ਪੇਪਰ ਲਿਆ ਗਿਆ ਜਿਸ ਵਿਚ ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਉੱਪਰ ਆਧਾਰਿਤ ਇਸ ਵਾਰ ਦੀ ਵਜ਼ੀਫ਼ਾ ਪ੍ਰੀਖਿਆ ਗ਼ਦਰ ਲਹਿਰ ਦੀ ਮਹਾਨ ਨਾਰੀ ਗੁਲਾਬ ਕੌਰ ਨੂੰ ਕੀਤੀ ਗਈ ਹੈ | ਇਸ ਸਥਾਪਤ ਕੇਂਦਰ ਭਦੌੜ ਵਿਖੇ ਬਤੌਰ ਸੁਪਰਡੈਂਟ ਸੇਵਾ ਨਿਭਾਉਣ ਵਾਲੇ ਯਸ਼ਪਾਲ ਬਾਹੀਆ ਨੇ ਦੱਸਿਆ ਕਿ ਬਾਕੀ ਕੇਂਦਰਾਂ ਦੀ ਤਰ੍ਹਾਂ ਭਦੌੜ ਦੇ ਕੇਂਦਰ ਵਿਚ ਮਾਪੇ ਤੇ ਅਧਿਆਪਕ ਉਤਸ਼ਾਹ ਨਾਲ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚੇ ਅਤੇ ਪੂਰੇ ਅਨੁਸ਼ਾਸਨ ਦੇ ਤਹਿਤ ਪ੍ਰੀਖਿਆ ਵਿਚ ਬੈਠੇ | ਡੀ.ਟੀ.ਐਫ਼ ਦੇ ਸਾਬਕਾ ਆਗੂ ਗੁਰਮੇਲ ਭੁਟਾਲ ਨੇ ਹਾਜ਼ਰ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਪ੍ਰੀਖਿਆ ਦੇ ਉਸਾਰੂ ਮਕਸਦਾਂ ਬਾਰੇ ਅਤੇ ਬੀਬੀ ਗੁਲਾਬ ਕੌਰ ਦੀ ਸ਼ਖ਼ਸੀਅਤ ਬਾਰੇ ਸੰਖੇਪ ਗੱਲਬਾਤ ਕੀਤੀ | ਪ੍ਰੀਖਿਆ ਦੇ ਪ੍ਰਬੰਧਕੀ ਕੰਮਾਂ ਵਿਚ ਜਥੇਬੰਦੀ ਦੇ ਦਰਜਨਾਂ ਆਗੂ ਤੇ ਮੈਂਬਰ ਸ਼ਾਮਿਲ ਹੋਏ ਜਿਨ੍ਹਾਂ ਵਿਚ ਦੇਵਿੰਦਰ ਸਿੰਘ, ਜਗਦੀਪ ਕੁਮਾਰ, ਜਗਸੀਰ ਸਿੰਘ, ਵਿਸ਼ਾਲ ਉੱਪਲ, ਮਨੋਜ ਕੁਮਾਰ, ਸੁਰਿੰਦਰ ਕੌਰ ਭੁਟਾਲ, ਮਨਜਿੰਦਰ ਕੌਰ, ਜਸਵੀਰ ਸਿੰਘ, ਹਰਮਨਜੀਤ ਕੌਰ, ਪ੍ਰਤਾਪ ਸਿੰਘ, ਬਲਵਿੰਦਰ ਸਿੰਘ, ਅਜੇ ਕੁਮਾਰ ਦਾਹੀਆ, ਕੁਲਵੰਤ ਸਿੰਘ, ਹਰਭਜਨ ਸਿੰਘ, ਪ੍ਰਦੀਪ ਸਿੰਘ, ਬਲਜਿੰਦਰ ਸਿੰਘ, ਪਰਮਜੀਤ ਸਿੰਘ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਆਦਿ ਸ਼ਾਮਲ ਹਨ | ਯਸ਼ਪਾਲ ਬਾਹੀਆ ਨੇ ਦੱਸਿਆ ਕਿ ਭਦੌੜ ਦੇ ਕੇਂਦਰ ਵਿਚ ਕੁੱਲ 300 ਵਿਦਿਆਰਥੀਆਂ ਨੇ ਅਪਲਾਈ ਕੀਤਾ ਸੀ ਜਿਨ੍ਹਾਂ ਵਿਚੋਂ 240 ਵਿਦਿਆਰਥੀ ਹਾਜ਼ਰ ਹੋਏ ਹਨ ਜਦਕਿ 60 ਵਿਦਿਆਰਥੀ ਗੈਰ ਹਾਜ਼ਰ ਰਹੇ | ਜ਼ਿਕਰਯੋਗ ਹੈ ਕਿ ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਅੱਵਲ ਵਿਦਿਆਰਥੀਆਂ ਨੂੰ ਵਜ਼ੀਫ਼ੇ ਅਤੇ ਮਾਨ-ਸਨਮਾਨ ਦਿੱਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਬਰਨਾਲਾ ਵਿਚ ਚਾਈਨਾ ਡੋਰ ਦਾ ਕਹਿਰ ਜਾਰੀ, ਇਕ ਵਿਅਕਤੀ ਹੋਇਆ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਗੁਰਦੁਆਰਾ ਮਹਿਤਾਬਗੜ੍ਹ 'ਤੇ ਸ਼ਰਾਰਤੀ ਅਨਸਰਾਂ ਵਲੋਂ ਕੀਤੇ ਹਮਲੇ ਦੀ ਨਿਖੇਧੀ
Ad Position 24