ਸ਼ਹਿਣਾ, 25 ਜਨਵਰੀ (ਸੁਰੇਸ਼ ਗੋਗੀ )-ਪੱੁਤਰੀ ਪਾਠਸ਼ਾਲਾ ਪ੍ਰਬੰਧਕੀ ਕਮੇਟੀ ਵਲੋਂ ਪੱੁਤਰੀ ਪਾਠਸ਼ਾਲਾ ਦੀ ਜ਼ਮੀਨ ਦੀ ਬੋਲੀ ਕਰਨ ਉਪਰੰਤ ਕਮੇਟੀ ਵਲੋਂ ਇਸ ਸਾਲ ਕੀਤੇ ਜਾਣ ਵਾਲੇ ਕੰਮਾਂ 'ਤੇ ਵਿਚਾਰ ਕੀਤਾ ਗਿਆ | ਇਸ ਸਮੇਂ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਨੀ ਆੜ੍ਹਤੀਆ, ਸਰਪੰਚ ਨਾਜ਼ਮ ਸਿੰਘ ਫ਼ੌਜੀ, ਵੈਦ ਯਾਦਵਿੰਦਰ ਸਿੰਘ, ਜੈਆਦਮ ਪ੍ਰਕਾਸ਼ ਸਿੰਘ ਧਾਲੀਵਾਲ, ਰਾਜਾ ਬਾਠ, ਚਰਨਜੀਤ ਸਿੰਘ, ਹਰਮੇਲ ਸਿੰਘ ਟੱਲੇਵਾਲੀਆ, ਮਲਕੀਤ ਸਿੰਘ ਜਟਾਣਾ, ਗੁਰਮੁਖ ਸਿੰਘ, ਨੇਕ ਸਿੰਘ, ਦੀਪੀ ਰਾਜਸਥਾਨੀ ਤੇ ਹੋਰ ਵੀ ਹਾਜਰ ਸਨ | ਕਮੇਟੀ ਅਤੇ ਪੰਚਾਇਤ ਨੇ ਫ਼ੈਸਲਾ ਕੀਤਾ ਕਿ ਠੇਕੇ ਦੀ ਰਾਸ਼ੀ ਨਾਲ ਜਿੱਥੇ ਕਮੇਟੀ ਦੀ ਉਪਜਾਊ ਜ਼ਮੀਨ ਵਿਚ ਖੇਤੀ ਕਰਨ ਵਾਲੇ ਕਿਸਾਨਾਂ ਲਈ ਕੁੱਝ ਪ੍ਰਬੰਧ ਕੀਤੇ ਜਾਣਗੇ, ੳੱੁਥੇ ਖੇਡ ਗਰਾਉਂਡ ਨੂੰ ਨੇਪਰੇ ਚਾੜਿ੍ਹਆ ਜਾਵੇਗਾ | ਕਮੇਟੀ ਨੇ ਇਹ ਫ਼ੈਸਲਾ ਕੀਤਾ ਕਿ ਪੱੁਤਰੀ ਪਾਠਸ਼ਾਲਾ ਦਾ ਪੈਸਾ ਲੜਕੀਆਂ ਦੀ ਭਲਾਈ ਲਈ ਹੀ ਖ਼ਰਚਿਆ ਜਾ ਰਿਹਾ ਹੈ | ਕਮੇਟੀ ਵਲੋਂ ਹੋਰ ਵੀ ਕਈ ਅਹਿਮ ਮੱੁਦਿਆਂ 'ਤੇ ਵਿਚਾਰ ਕੀਤੀ ਗਈ |