ਸ਼ਹਿਣਾ, 25 ਜਨਵਰੀ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਸ਼ਹਿਣਾ ਦੀ ਮੀਟਿੰਗ ਨਾਇਬ ਸਿੰਘ ਟੱਲੇਵਾਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਗੁਰਜੰਟ ਸਿੰਘ ਜੋਧਪੁਰ ਜ਼ਿਲ੍ਹਾ ਮੀਤ ਪ੍ਰਧਾਨ, ਬੂਟਾ ਸਿੰਘ ਰਹਿਲ ਜਨਰਲ ਸਕੱਤਰ ਅਤੇ ਬੂਟਾ ਸਿੰਘ ਨਾਈਵਾਲਾ ਜਨਰਲ ਸਕੱਤਰ ਵੀ ਹਾਜਰ ਸਨ | ਇਸ ਸਮੇਂ 26 ਜਨਵਰੀ ਨੂੰ ਭਲ ਕੇ ਟਰੈਕਟਰ ਟਰਾਲੀ ਮਾਰਚ ਜੋ ਸ਼ਹਿਣਾ ਬਲਾਕ ਵਲੋਂ ਕੀਤਾ ਜਾਵੇਗਾ | ਉਸ ਵਿਚ ਵੱਧ ਤੋਂ ਵੱਧ ਟਰੈਕਟਰ ਲੈ ਕੇ ਜਾਣ ਲਈ ਵਿਊਾਤਬੰਦੀ ਕੀਤੀ ਗਈ | ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕਿਸਾਨੀ ਮੰਗਾਂ ਲਈ ਜਥੇਬੰਦੀ ਦੀ ਸੂਬਾ ਕਮੇਟੀ ਵਲੋਂ ਲਏ ਗਏ ਫ਼ੈਸਲੇ ਲਾਗੂ ਕਰਨ ਹਿਤ ਸਰਕਾਰ 'ਤੇ ਦਬਾਅ ਬਣਾਏ ਜਾਣ ਦੀ ਕੜੀ ਤਹਿਤ ਕੀਤੇ ਜਾ ਰਹੇ ਟਰੈਕਟਰ ਮਾਰਚ ਦੌਰਾਨ ਵੱਡੀ ਗਿਣਤੀ ਵਿਚ ਜਥੇਬੰਦੀ ਦੇ ਆਗੂ ਤੇ ਨੁਮਾਇੰਦੇ ਸ਼ਾਮਿਲ ਹੋ ਰਹੇ ਹਨ | ਇਸ ਮੌਕੇ ਬਿੰਦਰ ਸਿੰਘ, ਸੁਖਦੇਵ ਸਿੰਘ ਖਾਲਸਾ, ਗੁਰਜੀਵਨ ਸਿੰਘ, ਗੁਰਪ੍ਰੀਤ ਸਿੰਘ ਤੇ ਮਨਜੀਤ ਸਿੰਘ ਵੀ ਹਾਜਰ ਸਨ |