01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸਾਬਕਾ ਸੈਨਿਕਾਂ ਨੇ ਆਰਮੀ ਦਿਵਸ ਅਤੇ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ <br/>

Ad Position 21
No active advertisement
ਅਜੀਤ ਡੈਸਕ 29-01-2026
ਬਰਨਾਲਾ, 28 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਸਾਬਕਾ ਸੈਨਿਕ ਵਿੰਗ ਵਲੋਂ ਸਥਾਨਕ ਬਰਨਾਲਾ ਕਲੱਬ ਵਿਖੇ 78ਵਾਂ ਆਰਮੀ ਦਿਵਸ ਅਤੇ 77ਵਾਂ ਗਣਤੰਤਰ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਸਾਬਕਾ ਸੈਨਿਕਾਂ ਵਲੋਂ ਪਹਿਲਾਂ ਖੜ੍ਹੇ ਹੋ ਕੇ ਦੋ ਮਿੰਟ ਮੌਨ ਧਾਰਨ ਕਰ ਕੇ ਕਸ਼ਮੀਰ ਵਿਚ ਇਕ ਘਟਨਾ ਦੌਰਾਨ ਸ਼ਹੀਦ ਹੋਏ 10 ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ | ਸੂਬਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਮਾਗਮ ਵਿਚ ਉੱਘੇ ਚਿੱਤਰਕਾਰ ਤੇ ਪੈਰਾਗਲਾਈਡਰ ਭੁਪਿੰਦਰ ਸਿੰਘ ਧਨੌਲਾ, ਗਾਇਕਾ ਮੀਤ ਮਾਨ, ਮਾਸਟਰ ਅਥਲੈਟਿਕਸ ਵਿਚ ਸੋਨ ਤਗਮੇ ਜਿੱਤਣ ਲਈ ਸੁਖਦੀਪ ਕੌਰ ਭੰਗੂ, ਰਾਈਫ਼ਲ ਸ਼ੂਟਿੰਗ ਵਿਚ ਸੋਨ ਤਗਮਾ ਜਿੱਤਣ ਵਾਲੇ ਸੁਮਨਪ੍ਰੀਤ ਕੌਰ ਅਤੇ ਫਤਹਿਦੀਪ ਸਿੰਘ ਭੰਗੂ ਅਤੇ ਵੱਖ-ਵੱਖ ਖੇਡਾਂ ਵਿਚ ਤਗਮੇ ਜਿੱਤਣ ਵਾਲੇ ਵਾਈ.ਐਸ. ਗਰੁੱਪ ਆਫ਼ ਕਾਲਜ ਦੇ 7 ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਇਨ੍ਹਾਂ ਤੋਂ ਇਲਾਵਾ ਵਾਈ.ਐਸ. ਗਰੁੱਪ ਦੇ 13 ਬੱਚੇ ਜਿਨ੍ਹਾਂ ਨੇ ਛੋਟੀ ਉਮਰੇ ਕਿਤਾਬਾਂ ਲਿਖ ਕੇ ਨਾਮਣਾ ਖੱਟਿਆ ਹੈ, ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਕਰਨਲ ਐਸ.ਐਸ. ਪਨੂੰ, ਕਰਨਲ ਐਚ.ਐਸ. ਸੰਧੂ, ਕਰਨਲ ਗਿੱਲ, ਕੈਪਟਨ ਬਿੱਕਰ ਸਿੰਘ, ਕੈਪਟਨ ਵਿਕਰਮ ਸਿੰਘ, ਕੈਪਟਨ ਹਰਜਿੰਦਰ ਸਿੰਘ, ਕੈਪਟਨ ਤਾਰਾ ਸਿੰਘ, ਸੂਬੇਦਾਰ ਧੰਨਾ ਸਿੰਘ, ਸੂਬੇਦਾਰ ਸਵਰਨਜੀਤ ਸਿੰਘ ਭੰਗੂ, ਸੂਬੇਦਾਰ ਸੌਦਾਗਰ ਸਿੰਘ, ਸੂਬੇਦਾਰ ਇੰਦਰਜੀਤ ਸਿੰਘ, ਸੂਬੇਦਾਰ ਕਰਮਜੀਤ ਸ਼ਰਮਾ, ਸੂਬੇਦਾਰ ਗੁਰਜੰਟ ਸਿੰਘ, ਵਾਰੰਟ ਅਫ਼ਸਰ ਸ਼ਮਸ਼ੇਰ ਸਿੰਘ ਸੇਖੋਂ, ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ, ਸੂਬੇਦਾਰ ਜਸਵੀਰ ਸਿੰਘ, ਵਾਰੰਟ ਅਫ਼ਸਰ ਜਗਦੀਪ ਸਿੰਘ, ਸੂਬੇਦਾਰ ਨਾਇਬ ਸਿੰਘ, ਹੌਲਦਾਰ ਬਸੰਤ ਸਿੰਘ, ਹੌਲਦਾਰ ਰੂਪ ਸਿੰਘ, ਹੌਲਦਾਰ ਬਲਦੇਵ ਸਿੰਘ ਹਮੀਦੀ, ਹੌਲਦਾਰ ਹਰਬੰਸ ਸਿੰਘ, ਹੌਲਦਾਰ ਜਗਤਾਰ ਸਿੰਘ, ਹੌਲਦਾਰ ਜਸਵਿੰਦਰ ਕੱਟੂ, ਹੌਲਦਾਰ ਸੁਖਵਿੰਦਰ ਭੱਠਲ, ਹੌਲਦਾਰ ਸਰਾਜ ਬਡਬਰ ਆਦਿ ਸਾਬਕਾ ਫ਼ੌਜੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਭੋਤਨਾ ਵਿਖੇ ਬਾਬਾ ਮਾਨ ਸਿੰਘ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੇ ਕਿੱਕ ਬਾਕਸਿੰਗ 'ਚ ਮੱਲਾਂ ਮਾਰੀਆਂ <br/>
Ad Position 24