01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਪਿੰਡ ਭੋਤਨਾ ਵਿਖੇ ਬਾਬਾ ਮਾਨ ਸਿੰਘ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 29-01-2026
ਟੱਲੇਵਾਲ, 28 ਜਨਵਰੀ (ਸੋਨੀ ਚੀਮਾ)-ਪਿੰਡ ਭੋਤਨਾ ਦੇ 'ਮੋੜੀ ਗੱਡ' ਬਾਬਾ ਮਾਨ ਦੀ ਨਿੱਘੀ ਯਾਦ ਵਿਚ ਪਿੰਡ ਵਾਸੀਆਂ ਵਲੋਂ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਅਸਥਾਨ ਦੇ ਪ੍ਰਬੰਧਕਾਂ ਦਰਸ਼ਨ ਸਿੰਘ ਡੇਅਰੀ ਵਾਲੇ, ਸੁਖਮੰਦਰ ਸਿੰਘ ਸਾਬਕਾ ਮੈਂਬਰ, ਤਾਰ ਸਿੰਘ ਸਾਬਕਾ ਮੈਂਬਰ, ਗੁਰਚਰਨ ਸਿੰਘ ਨੰਬਰਦਾਰ, ਸ: ਹਰਨੂਰ ਸਿੰਘ 'ਹੈਰੀ ਸੇਖੋ' ਪੰਚ, ਨੈਬ ਸਿੰਘ ਸੇਖੋ, ਗੁਰ ਫ਼ਤਿਹ ਸਿੰਘ ਸੇਖੋਂ, ਬਿੰਦਰ ਸਿੰਘ, ਗਾਂਧੀ ਕਾ, ਕਰਮਜੀਤ ਸਿੰਘ, ਅਮਰਜੀਤ ਸਿੰਘ, ਬੇਅੰਤ ਸਿੰਘ, ਕਿੰਦੀ ਸੇਖੋ, ਬਿੰਦਰ ਸਿੰਘ ਰਾਜੇ ਕਾ ਆਦਿ ਪ੍ਰਬੰਧਕਾ ਵਲੋਂ ਸਮੁੱਚੇ ਪਿੰਡ ਦੇ ਸਹਿਯੋਗ ਦੇ ਨਾਲ ਇਸ ਕਾਰਜ ਨੂੰ ਇਸ ਵਾਰ ਵੀ ਸਫਲਤਾ ਪੂਰਵਕ ਨੇਪਰੇ ਚੜ੍ਹਾਇਆ ਗਿਆ | ਜ਼ਿਕਰਯੋਗ ਹੈ ਕਿ ਬਾਬਾ ਮਾਨ ਸਿੰਘ ਦੇ ਅਸਥਾਨ ਤੇ ਲੋਕ ਵਿਸਵਾਸਾਂ ਮੁਤਾਬਿਕ ਸੁੱਖਣਾ ਵੀ ਪੂਰੀਆਂ ਵੀ ਹੁੰਦੀਆਂ ਹਨ | ਇਸ ਮੌਕੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਦੀ ਸਮੁੱਚੀ ਕਮੇਟੀ, ਕੁਲਦੀਪ ਸਿੰਘ ਸਰਪੰਚ ਦੀ ਅਗਵਾਈ ਵਿਚ ਸਮੁੱਚੀ ਪੰਚਾਇਤ, ਸ਼੍ਰੋਮਣੀ ਭਗਤ ਸ੍ਰੀ ਰਵਿਦਾਸ ਯਾਦਗਾਰੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਮੁੱਖ ਆਗੂ ਅਮਨਦੀਪ ਸਿੰਘ ਭੋਤਨਾ (ਅਮਨ ਸਟੂਡੀਓ) ਅਤੇ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਸਮੇਤ ਸਮੁੱਚੇ ਮੈਂਬਰਾਂ ਵਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਗਈ | ਭੋਗ ਉਪਰੰਤ ਸਮੁੱਚੀਆਂ ਸੰਗਤਾਂ ਨੂੰ ਅਟੁੱਟ ਲੰਗਰ ਵਰਤਾਇਆ ਗਿਆ | ਇਸ ਮੌਕੇ ਮਾ: ਬਲਵੰਤ ਸਿੰਘ ਭੱਟੀ ਵਲੋਂ ਆਈ ਸੰਗਤ ਅਤੇ ਦਾਨੀ ਸੱਜਣਾਂ, ਸੇਵਾਦਾਰਾਂ ਤੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਹਲਕਾ ਬਰਨਾਲਾ ਦੇ ਸਰਕਲ ਪ੍ਰਧਾਨ ਕੀਤੇ ਨਿਯੁਕਤ <br/> ਅਗਲੀ ਖ਼ਬਰ ਸਾਬਕਾ ਸੈਨਿਕਾਂ ਨੇ ਆਰਮੀ ਦਿਵਸ ਅਤੇ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ <br/>
Ad Position 24