ਤਪਾ ਮੰਡੀ, 28 ਜਨਵਰੀ (ਪ੍ਰਵੀਨ ਗਰਗ)-ਸ੍ਰੀ ਰਾਧਾ ਕਿ੍ਸ਼ਨ ਮੰਦਰ ਪੁਰਾਣੀ ਗਊਸ਼ਾਲਾ ਵਿਖੇ ਗਊਸ਼ਾਲਾ ਕਮੇਟੀ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਕਰਵਾਏ ਗਏ ਸ੍ਰੀ ਅਖੰਡ ਰਾਮਾਇਣ ਪਾਠ (ਲਗਾਤਾਰ 9 ਦਿਨ) ਸ਼ਰਧਾ ਪੂਰਵਕ ਸੰਪੰਨ ਹੋਏ | ਇਸ ਮੌਕੇ ਪੰਡਿਤ ਅਰਵਿੰਦ ਸ਼ੁਕਲਾ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਸਮੂਹ ਜਜਮਾਨਾਂ ਤੋਂ ਹਵਨ ਯੱਗ 'ਚ ਪੂਰਨ ਅਹੂਤੀ ਪਵਾਈ ਉਪਰੰਤ ਪ੍ਰਭੂ ਦੀ ਆਰਤੀ ਕੀਤੀ | ਧਾਰਮਿਕ ਸਮਾਗਮ ਦੌਰਾਨ ਪੰਡਿਤ ਅਰਵਿੰਦ ਸ਼ੁਕਲਾ ਨੇ ਸਮੁੱਚੀ ਸੰਗਤ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਜੋ ਮਨੁੱਖ ਹਰ ਸਮੇਂ ਰਾਮ ਨਾਮ ਦਾ ਸਿਮਰਨ ਕਰਦਾ ਹੈ, ਉਸ ਦੇ ਜਨਮ ਜਨਮਾਂਤਰ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ | ਇਸ ਧਾਰਮਿਕ ਸਮਾਗਮ ਮੌਕੇ ਸਮੂਹ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕਰ ਕੇ ਪ੍ਰਭੂ ਸ੍ਰੀ ਰਾਮ ਚੰਦਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਤਰਲੋਚਨ ਬਾਂਸਲ, ਰਵੀ ਮੌੜ, ਕੇਸ਼ਪਾਲ ਗੋਇਲ, ਘੋਚਾ ਤਾਜੋ, ਬੰਟੀ ਮੌੜ, ਅਸ਼ੋਕ ਬਾਂਸਲ, ਕਾਲਾ ਮਹਿਤਾ, ਪ੍ਰੇਮ ਕੁਮਾਰ, ਬਾਲੀ ਮੌੜ, ਡਾ: ਬਾਲ ਚੰਦ ਬਾਂਸਲ, ਪਰਦੀਪ ਮੌੜ, ਟਿੰਕੂ ਸ਼ਰਮਾ, ਨੀਤਨ ਕੁਮਾਰ, ਮੰਗੂ ਮੌੜ, ਰਘੁਵੀਰ ਚੰਦ ਅਗਰਵਾਲ, ਹੇਮ ਰਾਜ ਸ਼ੰਟੀ ਮੌੜ, ਜਤਿੰਦਰ ਬਾਂਸਲ, ਪਰਦੀਪ ਘੁੰਨਸ, ਸਤਪਾਲ ਮੌੜ, ਬਿੰਦਰ ਤਾਜੋ, ਅਮਰਜੀਤ ਧਾਲੀਵਾਲ, ਕੌਂਸਲਰ ਧਰਮਪਾਲ ਸ਼ਰਮਾ, ਕੌਂਸਲਰ ਹਰਦੀਪ ਸਿੰਘ ਪੋਪਲ, ਮਹਿਮਾ ਚੱਠਾ, ਟੀਟੂ ਦੀਕਸ਼ਤ, ਡਾ: ਗੁਰਪ੍ਰੀਤ ਸਿੰਘ ਸਿੱਧੂ, ਡਾ: ਜਗਦੇਵ ਸਿੰਘ ਗੋਦੀ, ਭਗਵੰਤ ਚੱਠਾ, ਰਾਮ ਸਿੰਘ ਨਾਮਧਾਰੀ ਆਦਿ ਸ਼ਰਧਾਲੂ ਮੌਜੂਦ ਸਨ |