22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਪੰਜਾਬ ਸਰਕਾਰ ਜੰਗਲ, ਜ਼ਮੀਨ, ਕੁਦਰਤੀ ਸਰੋਤਾਂ ਸਮੇਤ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ-ਉਗਰਾਹਾਂ <br/>

Ad Position 21
No active advertisement
ਅਜੀਤ ਡੈਸਕ 02-02-2026
ਟੱਲੇਵਾਲ, 1 ਫਰਵਰੀ (ਸੋਨੀ ਚੀਮਾ)-ਪਿੰਡ ਚੀਮਾ ਦੇ ਵਿਸ਼ਵਕਰਮਾ ਮੰਦਿਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸ਼ਾਮਿਲ ਹੋਏ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਜਲ ਸ੍ਰੋਤ, ਜੰਗਲ, ਜ਼ਮੀਨ ਕੁਦਰਤੀ ਸਰੋਤਾਂ ਕੁੱਲ ਅਦਾਰਿਆਂ ਨੂੰ ਕਾਰਪੋਰੇਟ ਘਰਾਨਿਆਂ ਨੂੰ ਸੌਂਪਣਾ ਚਾਹੁੰਦੀ ਹੈ | ਸਮੇਂ ਦੀਆਂ ਸਰਕਾਰਾਂ ਕਾਰਪੋਰੇਟ ਘਰਾਨਿਆਂ ਦੇ ਹਿਤਾਂ ਲਈ ਇਹ ਜੱਗ ਜ਼ਾਹਿਰ ਕਰਨਾ ਚਾਹੁੰਦੀਆਂ ਹਨ ਕਿ ਜਿਸ ਤਰਾਂ ਪੱਤਰਕਾਰਾਂ, ਕਲਮਕਾਰਾਂ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਨੂੰ ਬਿਨਾਂ ਕਿਸੇ ਵਜਾ ਕੇਸ ਪਾ ਕੇ ਜੇਲ੍ਹਾਂ ਵਿਚ ਬੰਦ ਕਰ ਕੇ ਜਥੇਬੰਦੀਆਂ ਨਾਲ ਜੁੜੇ ਸਰਗਰਮ ਵਰਕਰਾਂ ਦੇ ਹੌਂਸਲਿਆਂ ਨੂੰ ਤੋੜਨਾ ਚਾਹੰੁਦੀਆਂ ਹਨ | ਜੁਝਾਰੂ ਜਨਤਕ ਜਥੇਬੰਦੀਆਂ ਦੇ ਆਗੂਆਂ ਤੇ ਵਰਕਰ ਸਰਕਾਰਾਂ ਦੀਆਂ ਸਾਰੀਆਂ ਚਾਲਾਂ ਸਮਝ ਗਏ ਹਨ | ਅਜੇਹੇ ਕੇਸਾਂ ਤੋਂ ਨਹੀਂ ਡਰਦੇ ਤੇ ਆਪਣੇ ਸੰਘਰਸ਼ਾਂ ਨੂੰ ਜਿਉਂ ਦੇ ਤਿਉਂ ਸਰਗਰਮ ਰੱਖਣਗੇ | ਇਸ ਦੀ ਕੜੀ ਵਜੋਂ ਸ਼ਰਨਦੀਪ ਸਿੰਘ ਜਿਉਂਦ ਅਤੇ ਬਲਦੇਵ ਸਿੰਘ ਚਾਉਕੇ 9 ਮਹੀਨਿਆਂ ਤੋਂ ਵੱਧ ਸਮੇਂ ਤੋਂ ਬਠਿੰਡਾ ਜੇਲ੍ਹ ਵਿਚ ਬੰਦ ਹਨ | ਪਿੰਡ ਜਿਉਂਦ ਦੇ ਸੰਘਰਸ਼ੀ ਲੋਕਾਂ ਵਲੋਂ ਹੱਕੀ ਸੰਘਰਸ਼ ਵਿਚ ਡਟ ਕੇ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਆਪਣੀਆਂ ਜ਼ਮੀਨਾਂ ਦੀ ਰਾਖੀ ਲਈ ਡਟ ਕੇ ਪਹਿਰਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਐਲਾਨ ਕੀਤਾ ਕਿ ਝੂਠੇ ਕੇਸ ਵਿਚ ਪੰਜ ਅਪ੍ਰੈਲ ਤੋਂ ਬਠਿੰਡਾ ਜੇਲ੍ਹ ਵਿਚ ਬੰਦ ਕੀਤੇ ਹੋਏ ਦੋਵੇਂ ਕਿਸਾਨਾਂ ਆਗੂਆਂ ਬਲਦੇਵ ਸਿੰਘ ਚਾਉਕੇ ਤੇ ਸ਼ਰਨਦੀਪ ਸਿੰਘ 'ਤੇ ਪਾਏ ਕੇਸ ਵਾਪਸ ਕਰਾਉਣ ਲਈ ਤੇ ਪੱਕੀ ਰਿਹਾਈ ਲਈ 6 ਫਰਵਰੀ ਨੂੰ ਬਠਿੰਡਾ ਵਿਖੇ ਸੂਬਾ ਪੱਧਰੀ ਪੱਕਾ ਮੋਰਚਾ ਰਿਹਾਈ ਤੱਕ ਜਾਰੀ ਰਹੇਗਾ | ਜੇਕਰ ਪੰਜਾਬ ਸਰਕਾਰ ਨੇ ਇਸ ਮਾਮਲੇ ਨੂੰ ਅਣਗੌਲਿਆ ਕੀਤਾ ਗਿਆ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ | ਸੂਬਾ ਆਗੂ ਰੂਪ ਸਿੰਘ ਛੰਨਾ, ਹਰਦੀਪ ਸਿੰਘ ਟੱਲੇਵਾਲ ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਭਗਤ ਸਿੰਘ, ਕਿ੍ਸ਼ਨ ਸਿੰਘ, ਗੁਰਚਰਨ ਸਿੰਘ ਭਦੌੜ, ਜਗਤਾਰ ਸਿੰਘ ਢਿਲਵਾਂ, ਹਰੀ ਸਿੰਘ ਭਗਤਪੁਰਾ, ਦਰਸ਼ਨ ਸਿੰਘ ਚੀਮਾ, ਜਰਨੈਲ ਸਿੰਘ ਜਵੰਦਾ, ਨਰਿੱਪਜੀਤ ਸਿੰਘ ਬਡਬਰ, ਨਾਜ਼ਰ ਸਿੰਘ ਠੁੱਲੀਵਾਲ, ਮਲਕੀਤ ਸਿੰਘ ਹੇੜੀਕੇ, ਬੂਟਾ ਸਿੰਘ ਗੰਡੇਵਾਲ, ਜੱਜ ਸਿੰਘ ਗਹਿਲ, ਕੁਲਜੀਤ ਸਿੰਘ ਵਜੀਦਕੇ, ਰਾਮ ਸਿੰਘ ਸੰਘੇੜਾ, ਅÏਰਤ ਆਗੂ ਕਮਲਜੀਤ ਕੌਰ ਬਰਨਾਲਾ, ਲਖਵੀਰ ਕੌਰ ਧਨੌਲਾ, ਸੰਦੀਪ ਕੌਰ ਪੱਤੀ, ਸੁਖਦੇਵ ਕੌਰ ਠੁੱਲੀਵਾਲ ਆਦਿ ਤੋਂ ਇਲਾਵਾ ਹੋਰ ਵੀ ਜਥੇਬੰਦੀ ਦੇ ਆਗੂ ਤੇ ਵਰਕਰ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਬੱਸ ਸਟੈਂਡ ਸ਼ਹਿਣਾ ਵਿਖੇ ਜਨਤਕ ਬਾਥਰੂਮ ਪਿਛਲੇ ਤਿੰਨ ਸਾਲਾਂ ਤੋਂ ਨੇਪਰੇ ਚੜ੍ਹਨ ਦੀ ਉਡੀਕ ਵਿਚ <br/> ਅਗਲੀ ਖ਼ਬਰ ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ ਦੀ ਮੀਟਿੰਗ ਹੋਈ
Ad Position 24