ਸ਼ਹਿਣਾ, 3 ਫਰਵਰੀ (ਸੁਰੇਸ਼ ਗੋਗੀ)-ਬਰਨਾਲਾ ਜ਼ਿਲੇ੍ਹ ਦਾ ਸੱਭ ਤੋ ਵੱਡਾ ਪਿੰਡ ਕਸਬਾ ਸ਼ਹਿਣਾ ਹੈ , ਵਿਚ ਕਾਫ਼ੀ ਲੰਮੇ ਸਮੇਂ ਤੋਂ ਵਿਕਾਸ ਕਾਰਜ ਰੁਕੇ ਪਏ ਹਨ, ਪਰ ਹੁਣ ਇਸ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਕੂੜੇ ਕਰਕਟ ਨੂੰ ਲੈ ਕੇ ਬਣੀ ਹੋਈ ਕਿਉਂਕਿ ਕੂੜਾ ਸੁੱਟਣ ਲਈ ਜਗ੍ਹਾ ਬਣੀ ਹੋਣ ਦੇ ਬਾਵਜੂਦ ਹੁਣ ਕੂੜੇ ਦੀਆਂ ਰੇਹੜੀਆਂ ਵਾਲੇ ਮੰਦਰ ਬੀਬੜੀਆਂ ਮਾਈਆਂ ਦੇ ਚਾਰ ਚੁਫੇਰੇ ਕੂੜਾ ਸੁੱਟਣ 'ਤੇ ਲੱਗੇ ਹੋਏ ਹਨ ਅਤੇ ਜੇ ਪਿੰਡ ਦਾ ਕੋਈ ਵੀ ਵਿਅਕਤੀ ਘਰੋਂ ਕੂੜਾ ਇਕੱਠਾ ਕਰ ਕੇ ਲਿਆਉਂਦਾ ਹੈ ਜਾਂ ਤਾਂ ਮੰਦਰ ਬੀਬੜੀਆ ਮਾਈਆ ਦੇ ਖੱਬੇ ਪਾਸੇ ਗਰਿੱਡ ਮੂਹਰੇ ਢੇਰ ਲਾ ਰਹੇ ਹਨ ਜਾਂ ਮੰਦਰ ਮੂਹਰੇ ਥਾਪਰ ਮਾਡਲ ਕੋਲ ਜਾ ਮੰਦਰ ਸੱਜੇ ਪਾਸੇ ਸ਼ਮਸ਼ਾਨਘਾਟ ਕੋਲ ਵੱਡੇ ਗੰਦਗੀ ਦੇ ਢੇਰ ਲਾਈ ਜਾ ਰਹੇ | ਹੁਣ 22 ਮਾਰਚ ਦੇ ਬੀਬੜੀਆਂ ਮਾਈਆਂ ਦੇ ਮੇਲੇ ਤੋਂ ਪਹਿਲਾਂ ਇਸ ਗੰਦਗੀ ਦੇ ਢੇਰਾਂ ਦੀ ਸਫ਼ਾਈ ਕਰਵਾਉਣੀ ਵੱਡੀ ਸਮੱਸਿਆ ਖੜੀ ਹੋ ਜਾਂਦੀ ਹੈ | ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਆਗੂ ਗੁਰਵਿੰਦਰ ਸਿੰਘ ਨਾਮਧਾਰੀ ਅਤੇ ਪ੍ਰਭਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਸ਼ਹਿਣਾ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਹੈ ਪਰ ਅਜੇ ਤੱਕ ਕੋਈ ਪੁਖ਼ਤਾ ਹੱਲ ਨਹੀਂ ਹੋਇਆ | ਇਸ ਨਾਲ ਨਿਕਾਸੀ ਨਾਲੇ ਬੰਦ ਹੋ ਰਹੇ ਹਨ, ਕਿਉਂਕਿ ਇਸ ਗੰਦਗੀ ਦੇ ਢੇਰਾਂ ਵਿਚੋਂ ਬਦਬੂ ਮਾਰਦੀ ਹੈ ਅਤੇ ਬਿਮਾਰੀ ਫੈਲਣ ਦਾ ਡਰ ਇਸ ਕਰ ਕੇ ਇਸ ਦਾ ਹੱਲ ਕਰਨਾ ਬਹੁਤ ਜ਼ਰੂਰੀ ਹੈ | ਕਿਉਂਕਿ ਛਿਮਾਹੀ ਮੇਲੇ 'ਤੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਆਉਂਦੀਆਂ ਹਨ | ਗ੍ਰਾਮ ਪੰਚਾਇਤ ਸ਼ਹਿਣਾ ਅਤੇ ਸਬੰਧਿਤ ਪ੍ਰਸ਼ਾਸਨ ਨੂੰ ਬੇਨਤੀ ਹੈ ਇਸ ਦਾ ਜਲਦੀ ਹੱਲ ਕੀਤਾ ਜਾਵੇ |