ਸੰਗਰੂਰ, 3 ਫਰਵਰੀ (ਧੀਰਜ ਪਸ਼ੌਰੀਆ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪੀਆਲ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿਚ ਵੱਖ-ਵੱਖ ਪਿੰਡਾਂ ਤੋਂ ਕਿਸਾਨ ਆਗੂ ਸ਼ਾਮਿਲ ਹੋਏ | ਮੀਟਿੰਗ ਵਿਚ ਕਿਸਾਨੀ ਮੁੱਦਿਆਂ 'ਤੇ ਵਿਚਾਰਾਂ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਕਿਸਾਨ ਮਜ਼ਦੂਰ ਕਰਜ਼ੇ ਵਿਚ ਬੁਰੀ ਤਰਾਂ ਫਸ ਗਿਆ ਹੈ, ਕੋਈ ਵੀ ਸਿਆਸੀ ਪਾਰਟੀ ਕਿਸਾਨਾਂ ਦੇ ਹੱਕ ਵਿਚ ਨਹੀਂ ਖੜਦੀ ਸਿਰਫ਼ ਆਪਣੀ ਕੁਰਸੀ ਵੱਲ ਹੀ ਧਿਆਨ ਦੇ ਰਹੀਆਂ ਹਨ | ਭਾਰਤੀ ਕਿਸਾਨ ਯੂਨੀਅਨ ਰਾਜੇਵਲ ਵਲੋਂ 6 ਫਰਵਰੀ ਨੂੰ ਅਕਾਲ ਤਖ਼ਤ ਅੰਮਿ੍ਤਸਰ ਸਾਹਿਬ ਵਿਖੇ ਅਰਦਾਸ ਕਰਕੇ ਅਗਲੇ ਪੋ੍ਰਗਰਾਮਾਂ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ | ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਜਟ ਵਿਚ ਕਿਸਾਨ ਮਜ਼ਦੂਰ ਤੇ ਪੰਜਾਬ ਲਈ ਕੁਝ ਨਹੀਂ ਦਿੱਤਾ ਗਿਆ | ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕਸ਼ਮੀਰ ਸਿੰਘ ਘਰਾਚੋ, ਰੋਹੀ ਸਿੰਘ ਮੰਗਵਾਲ, ਜਸਪਾਲ ਸਿੰਘ ਘਰਾਚੋ, ਪ੍ਰੀਤਮ ਸਿੰਘ ਬਡਰੁੱਖਾਂ, ਬਲਜਿੰਦਰ ਸਿੰਘ ਸੰਘਰੇੜੀ, ਦਰਸ਼ਨ ਕੁਮਾਰ ਲਿੱਦੜਾ, ਗੁਰਜੰਟ ਸਿੰਘ ਮੰਗਵਾਲ, ਗੁਰਜੀਤ ਸਿੰਘ ਭੜੀ ਮਾਨਸਾ, ਬਲਵਿੰਦਰ ਸਿੰਘ ਜੱਖਲਾ, ਮਨਜਿੰਦਰ ਸਿੰਘ ਘਾਬਦਾਂ, ਪ੍ਰੀਤਮ ਸਿੰਘ ਬਾਦਸ਼ਾਹਪੁਰ, ਕੁਲਵਿੰਦਰ ਸਿੰਘ ਮਾਝਾ, ਅਮਰਜੀਤ ਸਿੰਘ ਖਨਾਲ ਕਲਾ, ਬਲਵਿੰਦਰ ਸਿੰਘ ਘੋੜੇਨਾਵ, ਗੁਰਚਰਨ ਸਿੰਘ ਭਿਡੰਰਾ, ਪ੍ਰੀਤਇੰਦਰ ਸਿੰਘ ਗਰੇਵਾਲ, ਰਣ ਸਿੰਘ ਬਡਰੁੱਖਾਂ, ਯਾਦਵਿੰਦਰ ਸਿੰਘ ਘਰਾਚੋ, ਰਛਪਾਲ ਸਿੰਘ ਸ਼ਾਮਿਲ ਸਨ |