07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਯਾਦਗਾਰੀ ਹੋ ਨਿੱਬੜੀ ਲਾਲ ਸਿੰਘ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ <br/>

Ad Position 21
No active advertisement
ਅਜੀਤ ਡੈਸਕ 04-02-2026
ਸੁਨਾਮ ਊਧਮ ਸਿੰਘ ਵਾਲਾ, 3 ਫਰਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸਟੇਟ ਬੈਂਕ ਆਫ਼ ਇੰਡੀਆ ਮੁੱਖ ਸਾਖਾ ਸੁਨਾਮ ਦੇ ਸਕਿਉਰਿਟੀ ਇੰਚਾਰਜ ਲਾਲ ਸਿੰਘ ਦੀ ਸੇਵਾ ਮੁਕਤੀ 'ਤੇ ਬੈਂਕ ਸਟਾਫ਼ ਅਤੇ ਸੱਜਣਾ-ਮਿੱਤਰਾਂ ਵਲੋਂ ਸਥਾਨਕ ਰੈਸਟੋਰੈਂਟ ਵਿਖੇ ਦਿੱਤੀ ਗਈ ਵਿਦਾਇਗੀ ਪਾਰਟੀ ਯਾਦਗਾਰੀ ਹੋ ਨਿੱਬੜੀ | ਬੈਂਕ ਦੇ ਚੀਫ਼ ਮੈਨੇਜਰ ਸਾਲਨੀ ਮਿੱਤਲ ਨੇ ਲਾਲ ਸਿੰਘ ਵਲੋਂ ਕਰੀਬ 18 ਸਾਲ ਪੂਰੀ ਮੁਸਤੈਦੀ ਅਤੇ ਇਮਾਨਦਾਰੀ ਨਾਲ ਨਿਭਾਈਆਂ ਗਈਆਂ ਬੇਦਾਗ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਿੱਠਬੋਲੜੇ ਅਤੇ ਹਸਮੁਖ ਸੁਭਾਅ ਦੇ ਮਾਲਕ ਲਾਲ ਸਿੰਘ ਦੀ ਨਿਮਰਤਾ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਥੋੜੀ ਹੈ | ਇਸ ਸਮੇਂ ਬੈਂਕ ਸਟਾਫ਼ ਅਤੇ ਦੋਸਤਾਂ ਮਿੱਤਰਾਂ ਅਤੇ ਪਰਵਾਰਿਕ ਸਨੇਹੀਆਂ ਵਲੋਂ ਲਾਲ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਸਵਰਨਜੀਤ ਸਿੰਘ, ਸਰਬਜੀਤ ਸਿੰਘ, ਰੋਹੀ ਸਿੰਘ, ਕੁਲਵੰਤ ਸਿੰਘ, ਗੁਰਵਿੰਦਰ ਸਿੰਘ, ਹਰਜੀਤ ਸਿੰਘ, ਅਰੁਨ ਚਾਵਲਾ, ਅਮਰਿੰਦਰ ਸਿੰਘ, ਖੁਸ਼ਹਾਲ ਗਰਗ, ਕੁਲਦੀਪ ਸਿੰਘ ਅਤੇ ਮੋਹਣ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਆਗੂ ਗੁਰਜੀਤ ਸਿੰਘ ਈਸਾਪੁਰ ਨਾਲ ਅਨੇਕਾਂ ਸਨੇਹੀਆਂ ਨੇ ਦੁੱਖ ਵੰਡਾਇਆ <br/> ਅਗਲੀ ਖ਼ਬਰ ਸੰਤ ਅਤਰ ਸਿੰਘ ਦੀ ਯਾਦ ਵਿਚ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਕਰਵਾਏ ਗੁਰਮਤਿ ਸਮਾਗਮ <br/>
Ad Position 24