07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪਿੰਡ ਰਾਏਸਰ ਵਿਖੇ ਸ਼ਰਾਬ ਦੇ ਠੇਕੇ ਤੋਂ ਨਗਦੀ, ਸ਼ਰਾਬ ਦੀਆਂ ਪੇਟੀਆਂ ਤੇ ਮੋਬਾਈਲ ਲੁੱਟਿਆ

Ad Position 21
No active advertisement
ਅਜੀਤ ਡੈਸਕ 04-02-2026
ਮਹਿਲ ਕਲਾਂ, 3 ਫਰਵਰੀ (ਅਵਤਾਰ ਸਿੰਘ ਅਣਖੀ)-ਪਿੰਡ ਰਾਏਸਰ ਤੋਂ ਚੰਨਣਵਾਲ ਰੋਡ ਨੇੜੇ ਜਿੰਦਲ ਗਰੁੱਪ ਨਾਲ ਸਬੰਧਿਤ ਸ਼ਰਾਬ ਦੇ ਠੇਕੇ 'ਤੇ ਲੁੱਟਖੋਹ ਦੀ ਵਾਰਦਾਤ ਹੋਣ ਦੀ ਖ਼ਬਰ ਮਿਲੀ ਹੈ | ਠੇਕੇ ਦੇ ਮਾਲਕ ਬੱਬੂ ਅਗਰਵਾਲ ਅਨੁਸਾਰ ਪਿੰਡ ਰਾਏਸਰ ਵਾਲੀ ਸਾਈਡ ਤੋਂ ਇਕ ਗੱਡੀ 'ਚ ਸਵਾਰ ਤਿੰਨ ਨੌਜਵਾਨ ਠੇਕੇ 'ਤੇ ਆਏ | ਜਦੋਂ ਸੇਲਜ਼ਮੈਨ ਕਿਸੇ ਕੰਮ ਠੇਕੇ ਅੰਦਰ ਜਾਣ ਲੱਗਾ ਤਾਂ ਇਕ ਨੌਜਵਾਨ ਉਸ ਦੇ ਪਿੱਛੇ ਹੀ ਅੰਦਰ ਦਾਖਲ ਹੋ ਗਿਆ, ਜਦ ਕਿ ਦੂਜਾ ਵਿਅਕਤੀ ਠੇਕੇ ਤੋਂ ਬਾਹਰ ਖੜ੍ਹਾ ਰਿਹਾ, ਅਤੇ ਤੀਜਾ ਗੱਡੀ 'ਚ ਬੈਠਾ ਰਿਹਾ | ਉਨ੍ਹਾਂ ਦੱਸਿਆ ਕਿ ਅੰਦਰ ਦਾਖਲ ਹੋਏ ਨੌਜਵਾਨ ਨੇ ਤੇਜ਼ਧਾਰ ਹਥਿਆਰ ਕੱਢ ਕੇ ਸੇਲਜ਼ਮੈਨ 'ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ | ਇਸ ਦੌਰਾਨ ਲੁਟੇਰੇ ਗੱਲੇ 'ਚੋਂ ਕਰੀਬ 9 ਹਜ਼ਾਰ ਰੁਪਏ ਨਗਦੀ, ਦੋ ਪੇਟੀਆਂ ਬਰੈਂਡਿਡ ਸ਼ਰਾਬ, 10 ਹਜ਼ਾਰ ਦੀ ਕੀਮਤ ਦਾ ਮੋਬਾਈਲ ਫ਼ੋਨ ਲੁੱਟ ਕੇ ਫ਼ਰਾਰ ਹੋ ਗਏ | ਪੀੜਤ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਲੁੱਟਖੋਹ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ | ਇਸ ਘਟਨਾ ਸਬੰਧੀ ਪੁਲਿਸ ਥਾਣਾ ਮਹਿਲ ਕਲਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਗਹਿਲ ਵਿਖੇ ਸ਼ਹੀਦਾਂ ਦੀ ਯਾਦ ਵਿਚ ਤਿੰਨ ਰੋਜ਼ਾ ਧਾਰਮਿਕ ਸਮਾਗਮ ਸ਼ੁਰੂ ਅਗਲੀ ਖ਼ਬਰ ਪਾਬੰਦੀਸ਼ੁਦਾ ਕੈਪਸੂਲਾਂ ਸਣੇ ਅਪਾਹਜ ਵਿਅਕਤੀ ਕਾਬੂ <br/>
Ad Position 24