ਬਰਨਾਲਾ, 3 ਫਰਵਰੀ (ਅਸ਼ੋਕ ਭਾਰਤੀ)-ਵਾਈ.ਐਸ ਪਬਲਿਕ ਸਕੂਲ ਹੰਡਿਆਇਆ ਵਿਖੇ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ) ਅਤੇ ਹੋਰ ਮੁੱਖ ਰੱਖਿਆ ਸੇਵਾਵਾਂ ਬਾਰੇ ਸੈਮੀਨਾਰ ਲਗਾਇਆ ਗਿਆ | ਇਸ ਦੌਰਾਨ ਭਾਰਤੀ ਫ਼ੌਜ (ਐਨ.ਡੀ.ਏ), ਭਾਰਤੀ ਨੇਵੀ, ਭਾਰਤੀ ਏਅਰ ਫੋਰਸ, ਭਾਰਤੀ ਕੋਸਟ ਗਾਰਡ, ਸੀ.ਏ.ਪੀ.ਐਫ, ਡੀ.ਆਰ.ਡੀ.ਓ ਅਤੇ ਵੱਖ-ਵੱਖ ਤਕਨੀਕੀ ਐਂਟਰੀਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ | ਵਿਦਿਆਰਥੀਆਂ ਨੂੰ ਯੋਗਤਾ ਮਾਪਦੰਡ, ਚੋਣ ਪ੍ਰਕਿਰਿਆ, ਪ੍ਰੀਖਿਆ ਪੈਟਰਨ, ਟਰੇਨਿੰਗ ਪ੍ਰਣਾਲੀ ਅਤੇ ਲੰਬੇ ਸਮੇਂ ਦੇ ਕੈਰੀਅਰ ਮੌਕਿਆਂ ਬਾਰੇ ਵਿਵਹਾਰਿਕ ਮਾਰਗਦਰਸ਼ਨ ਦਿੱਤਾ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਪੱੁਛੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ | ਇਸ ਮੌਕੇ ਪਿ੍ੰਸੀਪਲ ਸ੍ਰੀ ਮੋਹਿਤ ਜਿੰਦਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਵਿਦਿਆਰਥੀਆਂ ਨੂੰ ਰੱਖਿਆ ਸੇਵਾਵਾਂ ਵਰਗੇ ਮਾਣਯੋਗ ਕੈਰੀਅਰ ਵਿਕਲਪਾਂ ਨਾਲ ਜੋੜਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਲਕਸ਼ ਪ੍ਰਾਪਤ ਕਰਨ ਲਈ ਸਹੀ ਮਾਰਗਦਰਸ਼ਨ ਦਿੰਦੇ ਹਨ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |