ਟੱਲੇਵਾਲ, 4 ਫਰਵਰੀ (ਸੋਨੀ ਚੀਮਾ)-ਪਿੰਡ ਰਾਮਗੜ੍ਹ ਤੋਂ ਹਿੰਮਤਪੁਰਾ ਨੂੰ ਜਾਣ ਵਾਲੀ ਪੌਣੇ ਤਿੰਨ ਕਿੱਲੋਮੀਟਰ ਸੜਕ ਦਾ ਉਦਘਾਟਨ ਕਰਦਿਆਂ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਇਕ ਹਲਕੇ ਤੋਂ ਦੂਜੇ ਹਲਕੇ ਤੱਕ ਪਿੰਡਾਂ ਨੂੰ ਜੋੜਦੀਆਂ ਿਲੰਕ ਸੜਕਾਂ ਦਾ ਨਿਰਮਾਣ ਸਰਕਾਰ ਵੱਡੀ ਪੱਧਰ 'ਤੇ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਹਲਕਾ ਭਦੌੜ 'ਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਨੂੰ ਜੋੜਦਾ ਇਹ ਟੋਟਾ ਬਣਨ ਵਾਲਾ ਸੀ | ਰਾਮਗੜ੍ਹ ਤੇ ਹਿੰਮਤਪੁਰਾ ਦੇ ਲੋਕਾਂ ਤੋਂ ਇਲਾਵਾ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਵੀ ਉਕਤ ਸੜਕ ਦੇ ਟੋਟੇ ਨੂੰ ਬਣਾਉਣ ਦੀ ਕਾਫ਼ੀ ਸਮੇਂ ਮੰਗ ਕੀਤੀ ਜਾ ਰਹੀ ਸੀ | ਉਨ੍ਹਾਂ ਦੱਸਿਆ ਕਿ ਉਕਤ ਸੜਕ ਦੇ ਟੋਟੇ ਲਈ ਮਾਰਕੀਟ ਕਮੇਟੀ ਭਦੌੜ ਤੇ ਮਾਰਕੀਟ ਕਮੇਟੀ ਭਦੌੜ ਨੇਪਰੇ ਚਾੜ੍ਹਨ ਲਈ ਸਹਾਈ ਹੋਈਆਂ ਹਨ | ਰਾਮਗੜ੍ਹ ਤੋਂ ਹਿੰਮਤਪੁਰਾ ਸੜਕ ਬਣ ਜਾਣ ਨਾਲ ਜਿੱਥੇ ਨਿਹਾਲ ਸਿੰਘ ਵਾਲਾ ਮੰਡੀ ਜਾਣ ਲਈ ਰਸਤਾ ਨੇੜੇ ਹੋ ਜਾਵੇਗਾ, ੳੱੁਥੇ ਵਾਇਆ ਤਖਤੁਪਰਾ, ਬਿਲਾਸਪੁਰ ਪਿੰਡਾਂ ਨਹੀਂ ਵੀ ਜਾਣਾ ਸੌਖਾ ਹੋ ਜਾਵੇਗਾ | ਉਕਤ ਵਿਧਾਇਕਾਂ ਨੇ ਦਾਅਵਾ ਕੀਤਾ ਕਿ ਆਉਣ ਵਾਲੀ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਸਥਾਪਿਤ ਹੋਵੇਗੀ | ਇਸ ਮੌਕੇ ਆਪ ਨਾਲ ਸਬੰਧਿਤ ਆਗੂ ਤੇ ਵਰਕਰ ਹਾਜ਼ਰ ਸਨ |