ਸ਼ਹਿਣਾ, 4 ਫਰਵਰੀ (ਸੁਰੇਸ਼ ਗੋਗੀ)-ਪਿੰਡ ਭਗਤਪੁਰਾ ਦੀ ਬਾਜ਼ੀਗਰ ਬਿਰਾਦਰੀ ਦੀ ਧਰਮਸ਼ਾਲਾ ਵਿਚ ਕਮਰੇ ਦਾ ਲੈਂਟਰ ਪਾਇਆ ਗਿਆ | ਸਰਪੰਚ ਕੁਲਵੰਤ ਰਾਮ ਨੇ ਦੱਸਿਆ ਕਿ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਵਲੋਂ ਬਾਜ਼ੀਗਰ ਬਿਰਾਦਰੀ ਦੀ ਧਰਮਸ਼ਾਲਾ ਲਈ ਪੰਜ ਲੱਖ ਦੀ ਗ੍ਰਾਂਟ ਜਾਰੀ ਕੀਤੀ ਗਈ | ਜਿਸ ਨਾਲ ਪੰਚਾਇਤ ਵਲੋਂ ਤੁਰੰਤ ਕੰਮ ਸ਼ੁਰੂ ਕਰਦਿਆਂ ਸਮੇਂ 'ਤੇ ਕੰਮ ਖ਼ਤਮ ਕਰ ਦਿੱਤਾ ਗਿਆ | ਇਸ ਮੌਕੇ ਹਰਮੇਲ ਸਿੰਘ, ਸ਼ਮਸ਼ੇਰ ਸਿੰਘ, ਸੁਰਿੰਦਰ ਸਿੰਘ ਬਗੀ, ਹਰਬੰਸ ਰਾਮ, ਜਸਵਿੰਦਰ ਸਿੰਘ ਕਾਕਾ, ਮਹਿੰਦਰ ਰਾਮ, ਗੁਰਪ੍ਰੀਤ ਰਾਮ, ਵਕੀਲ ਰਾਮ ਤੇ ਮਿਸਤਰੀ ਕੁਲਵੰਤ ਸਿੰਘ ਵੀ ਹਾਜ਼ਰ ਸਨ |