14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਹੰਡਿਆਇਆ ਨਗਰ ਪੰਚਾਇਤ ਦੇ ਮੀਤ ਪ੍ਰਧਾਨ ਦੇ ਕਾਰਜਕਾਲ ਦੀ ਮਿਆਦ ਹੋਈ ਖ਼ਤਮ <br/>

Ad Position 21
No active advertisement
ਅਜੀਤ ਡੈਸਕ 05-02-2026
ਹੰਡਿਆਇਆ, 4 ਫਰਵਰੀ (ਗੁਰਜੀਤ ਸਿੰਘ ਖੱੁਡੀ)-ਨਗਰ ਪੰਚਾਇਤ ਦਫ਼ਤਰ ਹੰਡਿਆਇਆ ਵਿਖੇ ਦਸੰਬਰ 2024 'ਚ ਚੋਣਾਂ ਹੋਈਆਂ ਸਨ ਤੇ ਮੀਤ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਸਮੂਹ ਮੈਂਬਰ ਕੌਂਸਲਰਾਂ ਵਲੋਂ 3 ਫਰਵਰੀ 2025 ਨੂੰ ਕੀਤੀ ਗਈ ਸੀ | ਜਿਸ 'ਚ ਬਿਨਾਂ ਚੋਣ ਲੜੇ ਜੇਤੂ ਰਹੇ ਬੀਬੀ ਮਹਿੰਦਰ ਕੌਰ ਸਿੱਧੂ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ ਸੀ ਤੇ ਪ੍ਰਧਾਨ ਦੀ ਚੋਣ ਹੋਣ ਤੱਕ ਦਫ਼ਤਰ ਦੇ ਕੰਮਕਾਜ ਚਲਾਉਂਦੇ ਰਹੇ ਸੀ | ਜਿਨ੍ਹਾਂ ਦੇ ਕਾਰਜਕਾਲ ਦੀ ਮਿਆਦ 3 ਫਰਵਰੀ ਨੂੰ ਖ਼ਤਮ ਹੋ ਗਈ ਸੀ | ਮੀਤ ਪ੍ਰਧਾਨ ਬਣਨ ਲਈ ਹੰਡਿਆਇਆ ਵਿਖੇ ਅੱਧੀ ਦਰਜਨ ਮੈਂਬਰ ਦੌੜ 'ਚ ਸ਼ਾਮਿਲ ਹਨ | ਇੱਥੇ ਆਮ ਆਦਮੀ ਪਾਰਟੀ ਦੇ 10, 2 ਆਜ਼ਾਦ, 1 ਕਾਂਗਰਸ ਪਾਰਟੀ ਦੇ ਮੈਂਬਰ ਕੌਂਸਲ ਹਨ | ਇੱਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਨਗਰ ਪੰਚਾਇਤ ਦੇ ਕਾਰਜ ਕਾਲ ਸਮੇਂ ਮੈਂਬਰ ਪਤਲੂ ਸਿੰਘ ਨੂੰ ਮੀਤ ਪ੍ਰਧਾਨ ਬਣਾਇਆ ਸੀ ਪਰ ਮੁੜ ਕੇ ਚੋਣ ਨਹੀਂ ਹੋਈ | ਅਕਾਲੀ-ਭਾਜਪਾ ਸਰਕਾਰ ਵੇਲੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਗਿੱਲ ਤੋਂ ਬਾਅਦ ਵੀ ਮੁੜ ਚੋਣ ਨਹੀਂ ਹੋਈ | ਸਾਲ 2002-2007 ਵੇਲੇ ਭੱੁਚਰ ਸਿੰਘ, ਰਾਜਦੀਪ ਨੀਟਾ, ਰਾਜਵਿੰਦਰ ਕੌਰ ਤੇ ਬੇਅੰਤ ਕੌਰ ਇਕ-ਇਕ ਸਾਲ ਲਈ ਮੀਤ ਪ੍ਰਧਾਨ ਬਣਾਇਆ ਸੀ | ਜਦੋਂ ਮੀਤ ਪ੍ਰਧਾਨ ਦੀ ਚੋਣ ਕਰਵਾਉਣ ਸਬੰਧੀ ਕਾਰਜ ਸਾਧਕ ਅਫ਼ਸਰ ਹੰਡਿਆਇਆ ਵਿਸਾਲਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਫ਼ੋਨ ਨਹੀਂ ਚੱੁਕਿਆ |

Ad Position 22
No active advertisement
ਪਿਛਲੀ ਖ਼ਬਰ ਪਿੰਡ ਭਗਤਪੁਰਾ ਵਿਖੇ ਧਰਮਸ਼ਾਲਾ ਦੇ ਕਮਰੇ ਦਾ ਲੈਂਟਰ ਪਾਇਆ <br/> ਅਗਲੀ ਖ਼ਬਰ ਬਾਬਾ ਮੱਠ ਵਿਖੇ ਸੱਤ ਰੋਜ਼ਾ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਅੱਜ ਤੋਂ <br/>
Ad Position 24