14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਬਾਬਾ ਮੱਠ ਵਿਖੇ ਸੱਤ ਰੋਜ਼ਾ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਅੱਜ ਤੋਂ <br/>

Ad Position 21
No active advertisement
ਅਜੀਤ ਡੈਸਕ 05-02-2026
ਤਪਾ ਮੰਡੀ, 4 ਫਰਵਰੀ (ਵਿਜੇ ਸ਼ਰਮਾ)-ਸਥਾਨਕ ਸ੍ਰੀ ਬਾਬਾ ਸੁਖਾਨੰਦ ਬਾਬਾ ਮੱਠ ਵਿਖੇ 77ਵਾਂ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਬਾਬਾ ਬਲਵੰਤ ਮੁਨੀ ਭੀਖੀ ਅਤੇ ਸੰਤ ਦਰਸ਼ਨ ਮੁਨੀ ਭੀਖੀ ਵਾਲਿਆਂ ਦੇ ਅਸ਼ੀਰਵਾਦ ਨਾਲ ਅਤੇ ਸੰਤ ਨੌਮੀ ਦਾਸ ਭੀਖੀ ਵਾਲਿਆਂ ਦੀ ਪ੍ਰੇਰਨਾ ਸਦਕਾ ਤਪਾ ਪਿੰਡ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 5 ਫਰਵਰੀ ਤੋਂ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਪ੍ਰਬੰਧਕਾਂ ਜੀਵਨ ਅÏਜਲਾ, ਪੰਡਿਤ ਬੀਰਵੱਲ ਦਾਸ, ਮੇਜਰ ਬਾਸੀ ਅਤੇ ਜਗਤਾਰ ਬਾਸੀ ਨੇ ਦਿੱਤੀ ਤੇ ਦੱਸਿਆ ਕਿ ਜਿਸ ਵਿਚ ਕਥਾਵਾਚਕ ਪੰਡਿਤ ਰਾਮਪਾਲ ਸ਼ਾਸਤਰੀ ਸਧਾਨੀ ਫ਼ਤਿਹਾਬਾਦ ਹਰਿਆਣਾ ਆਪਣੇ ਪ੍ਰਵਚਨਾਂ ਰਾਹੀਂ ਤੇ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ | ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਪਾਠ ਦੇ ਭੋਗ 12 ਫਰਵਰੀ ਨੂੰ ਪਾਏ ਜਾਣਗੇ, ਉਸ ਤੋਂ ਪਹਿਲਾਂ ਹਵਨ ਯੱਗ ਕਰ ਕੇ ਪੂਰਨ ਆਹੂਤੀ ਪਾਈ ਜਾਵੇਗੀ | ਇਸ ਮੌਕੇ ਹਾਕਮ ਸਿੰਘ, ਜਗਰੂਪ ਸਿੰਘ, ਰਾਮ ਸਿੰਘ, ਗੁਰਦੇਵ ਸਿੰਘ, ਸੋਹਣ ਸਿੰਘ ਜ਼ੈਲਦਾਰ, ਮਹਿੰਦਰ ਸਿੰਘ ਨੂਰੀ, ਕੁਲਵਿੰਦਰ ਸਿੰਘ ਕਿੰਦੀ, ਗੁਲਾਬ ਸਿੰਘ ਕਾਲਾ ਸਿੱਧੂ, ਜੀਵਨ ਅÏਜਲਾ, ਗੁਰਬਿੰਦਰ ਸਿੰਘ ਬਾਸੀ ਅਤੇ ਗੁਰ ਭਗਤ ਸਿੰਘ ਚੱਠਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੰਡਿਆਇਆ ਨਗਰ ਪੰਚਾਇਤ ਦੇ ਮੀਤ ਪ੍ਰਧਾਨ ਦੇ ਕਾਰਜਕਾਲ ਦੀ ਮਿਆਦ ਹੋਈ ਖ਼ਤਮ <br/> ਅਗਲੀ ਖ਼ਬਰ ਵਾਈ. ਐਸ. ਸਕੂਲ ਦੇ ਨਵੇਂ ਕੈਂਪਸ ਦਾ ਹੋਇਆ ਸ਼ੁਭ ਆਰੰਭ
Ad Position 24