14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਵਾਈ. ਐਸ. ਸਕੂਲ ਦੇ ਨਵੇਂ ਕੈਂਪਸ ਦਾ ਹੋਇਆ ਸ਼ੁਭ ਆਰੰਭ

Ad Position 21
No active advertisement
ਅਜੀਤ ਡੈਸਕ 05-02-2026
ਬਰਨਾਲਾ, 4 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਸਿੱਖਿਆ ਦੇ ਖੇਤਰ ਵਿਚ ਇਕ ਨਵਾਂ ਮੀਲ ਪੱਥਰ ਸਥਾਪਿਤ ਕਰਦਿਆਂ ਵਾਈ.ਐਸ. ਗਰੁੱਪ ਵਲੋਂ ਸਥਾਨਕ ਸੰਘੇੜਾ ਰੋਡ, ਸ਼ਿਵ ਸ਼ਕਤੀ ਵਾਟਿਕਾ ਵਿਖੇ ਆਪਣੇ ਨਵੇਂ ਕੈਂਪਸ ਦਾ ਸ਼ੁਭ ਆਰੰਭ ਅਧਿਆਤਮਿਕ ਮਾਹੌਲ ਵਿਚ ਕੀਤਾ ਗਿਆ | ਉਦਘਾਟਨ ਸਮਾਰੋਹ ਦੀ ਸ਼ੁਰੂਆਤ ਸੁੰਦਰ ਕਾਂਡ ਪਾਠ ਨਾਲ ਹੋਈ, ਜਿਸ ਵਿਚ ਸਕੂਲ, ਵਿਦਿਆਰਥੀਆਂ ਅਤੇ ਸਮੂਹ ਵਾਈ.ਐਸ. ਪਰਿਵਾਰ ਦੀ ਸਫਲਤਾ, ਖ਼ੁਸ਼ਹਾਲੀ ਅਤੇ ਕਲਿਆਣ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ | ਸਕੂਲ ਦੇ ਡਾਇਰੈਕਟਰ ਸ੍ਰੀ ਵਰੁਣ ਭਾਰਤੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨਵੀਂ ਤਰ੍ਹਾਂ ਬਣਿਆ ਕੈਂਪਸ ਤਰੱਕੀ, ਨਵੀਨਤਾ ਅਤੇ ਆਧੁਨਿਕ ਸੋਚ ਦਾ ਪ੍ਰਤੀਕ ਹੈ, ਜੋ ਵਾਈ.ਐਸ. ਸਕੂਲ ਦੀ ਵਿਸ਼ਵ-ਪੱਧਰੀ ਸਿੱਖਿਆ ਪ੍ਰਦਾਨ ਕਰਨ ਦੀ ਪ੍ਰਤਿਬੱਧਤਾ ਨੂੰ ਦਰਸਾਉਂਦਾ ਹੈ | ਉਨ੍ਹਾਂ ਦੱਸਿਆ ਕਿ ਫਿਨਲੈਂਡ ਦੀ ਸਿੱਖਿਆ ਪ੍ਰਣਾਲੀ ਤੋਂ ਪ੍ਰੇਰਿਤ ਹੋ ਕੇ ਸਕੂਲ ਨੇ ਆਪਣਾ ਵਿਜ਼ਨ ਟੈਗਲਾਈਨ 'ਫਿਨਲੈਂਡ ਵਰਗਾ ਖ਼ਾਸ, ਨਵਾਂ ਵਾਈ.ਐਸ.-ਓਹੀ ਭਰੋਸਾ' ਦੇ ਨਾਲ ਪੇਸ਼ ਕੀਤਾ ਹੈ | ਇਹ ਪਹਿਲ ਗਲੋਬਲ ਸਿੱਖਿਅਕ ਮੁੱਲਾਂ ਅਤੇ ਭਾਰਤੀ ਸੰਸਕਾਰਾਂ ਦੇ ਸੁਮੇਲ ਰਾਹੀਂ ਇਕ ਸੰਤੁਲਿਤ, ਆਧੁਨਿਕ ਅਤੇ ਭਵਿੱਖ-ਕੇਂਦਰਿਤ ਸਿੱਖਣ ਦੇ ਮਾਹੌਲ ਦੀ ਨਿਰਮਾਣ ਪ੍ਰਕਿਰਿਆ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਸਕੂਲ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਗੁਣਵੱਤਾਪੂਰਨ ਸਿੱਖਿਆ ਦੇਣ ਲਈ ਪੂਰੀ ਤਰ੍ਹਾਂ ਪ੍ਰਤਿਬੱਧ ਹੈ, ਨਾਲ ਹੀ ਵਿਦਿਆਰਥੀਆਂ ਵਿਚ ਨੈਤਿਕ, ਸਭਿਆਚਾਰਕ ਅਤੇ ਮਨੁੱਖੀ ਮੁੱਲਾਂ ਦਾ ਵਿਕਾਸ ਕਰਨਾ ਵੀ ਉਤਨਾ ਹੀ ਮਹੱਤਵਪੂਰਨ ਹੈ | ਪਿ੍ੰਸੀਪਲ ਸ਼੍ਰੀਮਤੀ ਬਿੰਮੀ ਪੁਰੀ ਨੇ ਕਿਹਾ ਕਿ ਵਾਈ.ਐਸ. ਸਕੂਲ ਹਰ ਵਿਦਿਆਰਥੀ ਦੇ ਸਰਬਾਂਗੀਣ ਵਿਕਾਸ ਲਈ ਇੱਕ ਸਹਿਯੋਗੀ, ਨਵੀਨਤਮ ਅਤੇ ਵਿਦਿਆਰਥੀ-ਕੇਂਦਰਿਤ ਮਾਹੌਲ ਪ੍ਰਦਾਨ ਕਰਨ ਲਈ ਸਦਾ ਤਤਪਰ ਰਹੇਗਾ | ਨਵੇਂ ਕੈਂਪਸ ਨਾਲ ਵਾਈ ਐਸ ਸਕੂਲ ਹੁਣ ਅੰਤਰਰਾਸ਼ਟਰੀ ਸਿੱਖਣ ਪੱਧਤੀਆਂ, ਗਲੋਬਲ ਸਹਿਯੋਗ ਅਤੇ ਵਿਦਿਆਰਥੀਆਂ ਲਈ ਨਵੇਂ ਮੌਕਿਆਂ ਵੱਲ ਇੱਕ ਮਜ਼ਬੂਤ ਕਦਮ ਵਧਾ ਚੁੱਕਾ ਹੈ | ਇਹ ਸ਼ੁਭ ਆਰੰਭ ਵਾਈ ਐਸ ਸਕੂਲ ਅਤੇ ਇਸ ਦੇ ਲਗਾਤਾਰ ਵਿਸਤਿ੍ਤ ਹੋ ਰਹੇ ਸਿੱਖਿਆਕ ਪਰਿਵਾਰ ਲਈ ਇੱਕ ਪਰਿਵਰਤਨਕਾਰੀ ਅਤੇ ਪ੍ਰੇਰਣਾਦਾਇਕ ਅਧਿਆਇ ਦੀ ਸ਼ੁਰੂਆਤ ਹੈ | ਇਸ ਭਵਿਆ ਸਮਾਗਮ ਦੀ ਸ਼ੋਭਾ ਵਧਾਉਣ ਲਈ ਕਈ ਵਿਸ਼ੇਸ਼ ਮਹਿਮਾਨਾਂ ਨੇ ਹਾਜ਼ਰੀ ਲਵਾਈ ਜਿਨ੍ਹਾਂ ਵਿਚ ਰਾਜਨੀਤਕ ਪਾਰਟੀਆਂ ਦੇ ਆਗੂ, ਸਮਾਜ ਸੇਵੀ, ਡਾਕਟਰ, ਸਿੱਖਿਆ ਖੇਤਰ ਨਾਲ ਜੁੜੇ ਵਿਅਕਤੀ ਅਤੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਮੱਠ ਵਿਖੇ ਸੱਤ ਰੋਜ਼ਾ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਅੱਜ ਤੋਂ <br/> ਅਗਲੀ ਖ਼ਬਰ ਸੀਟੂ ਵਲੋਂ ਕੇਂਦਰ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ
Ad Position 24