14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਆਈ.ਐਮ.ਏ. ਬਰਨਾਲਾ ਦੇ ਸਹਿਯੋਗ ਨਾਲ ਕਿਰਤ ਵਿਭਾਗ ਵਲੋਂ ਕਰਵਾਇਆ ਸੈਮੀਨਾਰ <br/>

Ad Position 21
No active advertisement
ਅਜੀਤ ਡੈਸਕ 05-02-2026
ਬਰਨਾਲਾ, 4 ਫਰਵਰੀ (ਨਰਿੰਦਰ ਅਰੋੜਾ)-ਕਿਰਤ ਵਿਭਾਗ ਪੰਜਾਬ ਵਲੋਂ ਆਈ.ਐਮ.ਏ. ਬਰਨਾਲਾ ਦੇ ਸਹਿਯੋਗ ਨਾਲ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਜਾਣਕਾਰੀ ਦਿੰਦਿਆਂ ਆਈ.ਐਮ.ਏ. ਬਰਨਾਲਾ ਦੇ ਪ੍ਰਧਾਨ ਡਾ: ਨਵਦੀਪ ਸਿੰਘ ਨੇ ਦੱਸਿਆ ਕਿ ਇਸ ਸੈਮੀਨਾਰ ਵਿਚ ਓ.ਐਸ.ਐਚ. ਕੋਡ 2020 ਬਾਰੇ ਜਾਣੂ ਕਰਵਾਇਆ ਗਿਆ | ਇਸ ਮੌਕੇ ਮੱੁਖ ਤੌਰ 'ਤੇ ਡਿਪਟੀ ਡਾਇਰੈਕਟਰ ਆਫ਼ ਫੈਕਟਰੀਜ ਇੰਜੀ: ਸਾਹਿਲ ਗੋਇਲ, ਇੰਜ: ਵਿਸਾਲ ਸਿੰਗਲਾ ਵਲੋਂ ਇਸ ਐਕਟ ਦੇ ਡਰਾਫ਼ਟ ਨਿਯਮਾਂ ਵਾਸਤੇ ਇਤਰਾਜ਼ ਅਤੇ ਸੁਝਾਅ ਮੰਗੇ | ਉਨ੍ਹਾਂ ਦੱਸਿਆ ਕਿ ਇਹ ਕੋਡ ਜਲਦੀ ਲਾਗੂ ਹੋਣ ਜਾ ਰਿਹਾ ਹੈ | ਇਸ ਕੋਡ ਤਹਿਤ ਜਿੱਥੇ 10 ਤੋਂ ਵੱਧ ਮਜ਼ਦੂਰ ਜਾਂ ਵਰਕਰ ਕੰਮ ਕਰਦੇ ਹਨ, ਦੀ ਰਜਿਸਟਰੇਸ਼ਨ ਕਰਵਾਉਣਾ ਬਹੁਤ ਜ਼ਰੂਰੀ ਅਤੇ ਹੋਰ ਵੀ ਜਾਣਕਾਰੀਆਂ ਦਿੱਤੀਆਂ | ਹਾਜ਼ਰ ਡਾਕਟਰਾਂ ਵਲੋਂ ਵੀ ਵਿਚਾਰ ਪੇਸ਼ ਕਰਦੇ ਹੋਏ ਇਸ ਐਕਟ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਕਰਦੇ ਹੋਏ ਪ੍ਰਸ਼ਨ ਵੀ ਪੱੁਛੇ | ਇਸ ਮੌਕੇ ਡਾ: ਰੁਪੇਸ਼ ਸਿੰਗਲਾ, ਡਾ: ਰਮਨਦੀਪ ਸਿੰਘ, ਡਾ: ਪ੍ਰਦੀਪ ਸ਼ਰਮਾ, ਡਾ: ਸਤਿੰਦਰ ਸੰਧੂ, ਡਾ: ਪ੍ਰਵੀਨ ਸਿੰਗਲਾ, ਡਾ: ਰਜਿੰਦਰ ਸਿੰਗਲਾ, ਡਾ: ਰੋਹਿਤ ਬਾਂਸਲ, ਡਾ: ਸੀਤਲ ਕੁਮਾਰ, ਡਾ: ਕੇ.ਕੇ. ਗੋਇਲ, ਡਾ: ਕੇ.ਜੀ. ਸਿੰਗਲਾ, ਡਾ: ਸਾਲੂ ਗਰਗ, ਡਾ: ਵਿਜੇ ਸੂਦ, ਡਾ: ਅਵਤਾਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਸ਼ਾਂਤੀ ਵਾਲਾ ਮਾਹੌਲ ਕਾਂਗਰਸ ਪਾਰਟੀ ਹੀ ਸਿਰਜ ਸਕਦੀ ਹੈ-ਪਿਰਮਲ ਸਿੰਘ ਧੌਲਾ <br/> ਅਗਲੀ ਖ਼ਬਰ ਆਰੀਆਭੱਟਾ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ <br/>
Ad Position 24