ਬਰਨਾਲਾ, 4 ਫਰਵਰੀ (ਨਰਿੰਦਰ ਅਰੋੜਾ)-ਸਿਹਤ ਵਿਭਾਗ ਬਰਨਾਲਾ ਵਲੋਂ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ | ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ: ਹਰੀਪਾਲ ਸਿੰਘ ਸਿੱਧੂ, ਐਸ.ਐਮ.ਓ. ਬਰਨਾਲਾ ਡਾ: ਇੰਦੂ ਬਾਂਸਲ, ਡਾ: ਦੀਪ ਲੇਖ ਬਾਜਵਾ ਨੇ ਦੱਸਿਆ ਕਿ ਜੇਕਰ ਕੈਂਸਰ ਦੀ ਬਿਮਾਰੀ ਦਾ ਮੁੱਢਲੀ ਸਟੇਜ 'ਚ ਪਤਾ ਲਗਾ ਲਿਆ ਜਾਵੇ ਤਾਂ ਮਰੀਜ਼ ਪੂਰਨ ਇਲਾਜ ਤੋਂ ਬਾਅਦ ਤੰਦਰੁਸਤ ਜ਼ਿੰਦਗੀ ਬਤੀਤ ਕਰ ਸਕਦਾ ਹੈ ਅਤੇ ਕੈਂਸਰ ਸਰੀਰ ਦੇ ਕਿਸੇ ਹਿੱਸੇ ਜਾਂ ਅੰਗ 'ਚ ਸੈੱਲਾਂ ਦੀ ਅਸਧਾਰਨ ਇਕੱਤਰਤਾ ਹੈ ਜੋ ਹੌਲੀ-ਹੌਲੀ ਕੈਂਸਰ ਦਾ ਰੂਪ ਧਾਰ ਲੈਂਦੀ ਹੈ | ਉਨ੍ਹਾਂ ਦੱਸਿਆ ਕਿ ਅÏਰਤਾਂ ਵਿਚ ਜ਼ਿਆਦਾਤਰ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਤੇ ਛਾਤੀ ਦਾ ਕੈਂਸਰ ਹੁੰਦਾ ਹੈ ਅਤੇ ਆਮ ਲੋਕਾਂ 'ਚ ਮੂੰਹ ਦਾ ਕੈਂਸਰ, ਫੇਫੜਿਆਂ ਦਾ ਕੈਂਸਰ, ਪੇਟ ਅਤੇ ਜਿਗਰ ਦਾ ਕੈਂਸਰ ਆਮ ਪਾਇਆ ਜਾਂਦਾ ਹੈ | ਕੈਂਸਰ ਦੇ ਆਮ ਲੱਛਣ ਛਾਤੀ 'ਚ ਗਿਲਟੀ, ਮੂੰਹ ਵਿਚ ਨਾ ਠੀਕ ਹੋਣ ਵਾਲੇ ਛਾਲੇ, ਕਮਜ਼ੋਰੀ, ਆਵਾਜ਼ ਦਾ ਭਾਰਾਪਣ, ਪਾਚਣ ਅਤੇ ਪਖਾਨਾ ਕਿਰਿਆ 'ਚ ਬਦਲਾਅ ਆਦਿ ਹੁੰਦੇ ਹਨ ਅਤੇ ਜ਼ਿਆਦਾ ਮਰੀਜ਼ਾਂ 'ਚ ਮੈਡੀਕਲ ਟੈਸਟਾਂ ਜਾਂ ਡਾਕਟਰੀ ਚੈੱਕਅੱਪ ਤੋਂ ਹੀ ਇਸ ਬਿਮਾਰੀ ਬਾਰੇ ਪਤਾ ਲੱਗਦਾ ਹੈ | ਭਾਰਤ 'ਚ ਹਰ ਸਾਲ ਲੱਖਾਂ ਮਰੀਜ਼ ਕੈਂਸਰ ਦੀ ਜਲਦੀ ਪਹਿਚਾਣ ਨਾ ਹੋਣ ਕਾਰਨ ਆਪਣੀ ਜਾਨ ਗੁਆ ਲੈਂਦੇ ਹਨ | ਆਮ ਤੌਰ 'ਤੇ ਕੈਂਸਰ ਤੰਬਾਕੂ ਪਦਾਰਥਾਂ ਦਾ ਸੇਵਨ, ਖਾਣ ਵਾਲੀਆਂ ਵਸਤਾਂ 'ਤੇ ਰੇਅ-ਸਪਰੇਅ, 2-3 ਵਾਰ ਤੋਂ ਜ਼ਿਆਦਾ ਤੇਲ 'ਚ ਤਲੇ ਹੋਏ ਭੋਜਨ ਪਦਾਰਥ ਅਤੇ ਸਾਡੇ ਖਾਣ-ਪੀਣ ਦਾ ਵਿਗੜ ਰਿਹਾ ਢੰਗ ਤਰੀਕਾ ਇਸ ਬਿਮਾਰੀ ਦਾ ਕਾਰਨ ਬਣਦਾ ਹੈ | ਕੈਂਸਰ ਤੋਂ ਬਚਾਅ ਲਈ ਸੰਤੁਲਿਤ ਭੋਜਨ ਦਾ ਸੇਵਨ ਕੀਤਾ ਜਾਵੇ, ਤੰਬਾਕੂ ਪਦਾਰਥਾਂ ਅਤੇ ਹੋਰ ਨਸ਼ਿਆਂ ਦਾ ਸੇਵਨ ਨਾ ਕੀਤਾ ਜਾਵੇ ਅਤੇ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਰਸੌਲੀ ਜਾਂ ਗਿਲਟੀ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਕਰਾਉਣਾ ਚਾਹੀਦਾ ਹੈ | ਇਸ ਲਈ ਲੋੜ ਹੈ ਕੈਂਸਰ ਬਾਰੇ ਜਾਗਰੂਕ ਹੋਣ ਦੀ ਨਾ ਕਿ ਡਰਨ ਦੀ , ਸਮੇਂ ਸਿਰ ਪਤਾ ਲਗਾ ਕੇ ਇਸ ਦਾ ਇਲਾਜ ਸੰਭਵ ਹੈ | ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੈਂਸਰ ਦਾ ਮਰੀਜ਼ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਕਰਵਾ ਸਕਦਾ ਹੈ | ਇਸ ਮੌਕੇ ਕੈਂਸਰ ਜਾਗਰੂਕਤਾ ਲਈ ਪੋਸਟਰ ਵੀ ਰਿਲੀਜ਼ ਕੀਤਾ ਗਿਆ | ਇਸ ਮੌਕੇ ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ, ਹਰਜੀਤ ਸਿੰਘ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ