14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸ਼ਿਵ ਮੰਦਿਰ ਪੱਥਰਾਂ ਵਾਲੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਮਹਾਂ ਸ਼ਿਵਰਾਤਰੀ ਮੇਲੇ ਦਾ ਕੈਲੰਡਰ ਰਿਲੀਜ਼ <br/>

Ad Position 21
No active advertisement
ਅਜੀਤ ਡੈਸਕ 05-02-2026
ਭਦੌੜ, 4 ਫਰਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ੍ਰੀ ਗਿਆਰਾਂ ਰੁੱਦਰ ਸ਼ਿਵ ਮੰਦਰ ਪੱਥਰਾਂ ਵਾਲੀ ਪ੍ਰਬੰਧਕ ਕਮੇਟੀ ਭਦੌੜ ਵਲੋਂ ਨਗਰ ਦੇ ਸਹਿਯੋਗ ਨਾਲ ਹਰ ਸਾਲ ਮਨਾਏ ਜਾਂਦੇ ਸ੍ਰੀ ਮਹਾਂ ਸ਼ਿਵਰਾਤਰੀ ਮੇਲੇ ਨੂੰ ਲੈ ਕੇ ਸਮਾਗਮ ਦਾ ਕੈਲੰਡਰ ਰਿਲੀਜ਼ ਕੀਤਾ ਗਿਆ | ਸਮੂਹ ਅਹੁਦੇਦਾਰਾਂ ਨੇ ਮੇਲੇ ਦੀਆਂ ਤਿਆਰੀ ਸਬੰਧੀ ਮੀਟਿੰਗ ਅਤੇ ਸਮਾਗਮ ਦਾ ਕੈਲੰਡਰ ਮੰਦਰ ਅੰਦਰ ਚੜ੍ਹਾਉਣ ਉਪਰੰਤ ਸਮੂਹ ਆਗੂਆਂ ਅਤੇ ਸ਼ਿਵ ਭਗਤਾਂ ਨੇ ਰਿਲੀਜ਼ ਕੀਤਾ | ਕਮੇਟੀ ਦੇ ਪ੍ਰਧਾਨ ਹੀਰਾ ਲਾਲ ਸਿੰਗਲਾ ਨੇ ਦੱਸਿਆ ਕਿ 9 ਫਰਵਰੀ ਨੂੰ ਸਵੇਰੇ 11 ਵਜੇ ਮਨਮੋਹਕ ਝਾਕੀਆਂ ਨਗਰ ਫੇਰੀ ਲਈ ਰਵਾਨਾ ਹੋਣਗੀਆਂ, 14 ਫਰਵਰੀ ਦੀ ਰਾਤ ਨੂੰ 8 ਤੋਂ 12 ਵਜੇ ਤੱਕ ਤਰੌਦਸ਼ੀ ਮੇਲਾ ਮਨਾਇਆ ਜਾਵੇਗਾ ਜਿਸ ਵਿਚ ਪੂਜਾ ਦੀ ਰਸਮ ਰਾਜੀਵ ਅਗਰਵਾਲ ਬਰਨਾਲੇ ਵਾਲੇ ਪਰਿਵਾਰ ਸਮੇਤ ਅਦਾ ਕਰਨਗੇ ਅਤੇ ਪੰਜਾਬ ਦੇ ਪ੍ਰਸਿੱਧ ਭਜਨ ਗਾਇਕ ਰਾਕੇਸ਼ ਰਾਧੇ ਭਗਵਾਨ ਭੋਲੇ ਸ਼ੰਕਰ ਦੀ ਮਹਿਮਾ ਦਾ ਗੁਣਗਾਨ ਕਰਨਗੇ, 15 ਫਰਵਰੀ ਨੂੰ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਸ੍ਰੀ ਮਹਾਂ ਸ਼ਿਵਰਾਤਰੀ ਮੇਲਾ ਮਨਾਇਆ ਜਾਵੇਗਾ | ਇਸ ਮੌਕੇ ਬਾਬਾ ਕ੍ਰਿਸ਼ਨ ਕੁਮਾਰ ਬਰਨਾਲਾ ਵਾਲੇ, ਸਾਬਕਾ ਚੇਅਰਮੈਨ ਅਰੁਣ ਕੁਮਾਰ ਸਿੰਗਲਾ, ਜਗਸੀਰ ਚੰਦ, ਦੀਪਕ ਮਿੱਤਲ, ਸੰਜੀਵ ਕੁਮਾਰ ਸੋਨੂੰ, ਮਾ: ਰਾਮ ਗੋਪਾਲ ਮਿੱਤਲ, ਦੀਪਕ ਸ਼ਰਮਾ ਬੋਨੀ, ਲਵਲ ਕੁਮਾਰ ਲਾਲਾ, ਸੁਨੀਲ ਕੁਮਾਰ ਕਾਲਾ, ਨੀਤਨ ਸਿੰਗਲਾ, ਪ੍ਰਵੀਨ ਕੁਮਾਰ ਗੌਤਮ, ਪਿੰ੍ਰਸ ਸੇਠੀ, ਵਿਵੇਕ ਕੁਮਾਰ ਵਿੱਕੀ, ਰੀਸ਼ੂ ਸਿੰਗਲਾ, ਸ਼ਿਵ ਕੁਮਾਰ ਗਰਗ, ਸੰਜੀਵ ਕੁਮਾਰ ਸੋਨਾ, ਰਾਜੀਵ ਸਿੰਗਲਾ, ਬੰਟੀ ਗਰਗ, ਪ੍ਰਬੋਦ ਕੁਮਾਰ ਸਿੰਗਲਾ, ਮੁਕੇਸ਼ ਕੁਮਾਰ ਆਨੰਦ ਸਮੇਤ ਹੋਰ ਵੀ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਦੀ ਸਿਆਸੀ ਮੈਦਾਨ 'ਚ ਵਾਪਸੀ ਨਾਲ ਅਕਾਲੀ ਵਰਕਰਾਂ ਦੇ ਹੌਸਲੇ ਬੁਲੰਦ ਹੋਏ-ਜਥੇਦਾਰ ਨਾਥ ਸਿੰਘ ਹਮੀਦੀ... ਅਗਲੀ ਖ਼ਬਰ ਸਿਹਤ ਬਲਾਕ ਤਪਾ ਅਧੀਨ ਵੱਖ-ਵੱਖ ਸਿਹਤ ਕੇਂਦਰਾਂ 'ਚ ਮਨਾਇਆ ਵਿਸ਼ਵ ਕੈਂਸਰ ਦਿਵਸ <br/>
Ad Position 24