26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਨਗਰ ਕੌਂਸਲ ਨੇ ਬਾਜ਼ਾਰ ਵਿਚੋਂ ਚੁੱਕਿਆ ਸਾਮਾਨ ਕੀਤਾ ਖੁਰਦ ਬੁਰਦ-ਸਾਬਕਾ ਪ੍ਰਧਾਨ ਆਸ਼ੂ ਭੂਤ <br/>

Ad Position 21
No active advertisement
ਅਜੀਤ ਡੈਸਕ 07-02-2026
ਤਪਾ ਮੰਡੀ, 6 ਫਰਵਰੀ (ਵਿਜੇ ਸ਼ਰਮਾ)-ਨਗਰ ਕੌਂਸਲ ਤਪਾ ਵਲੋਂ ਪਿਛਲੇ ਦਿਨੀਂ ਸਦਰ ਬਾਜ਼ਾਰ ਵਿਚ ਦੁਕਾਨਦਾਰਾਂ ਦਾ ਸਮਾਨ ਪੁਲਿਸ ਦੀ ਮਦਦ ਨਾਲ ਨਗਰ ਕੌਂਸਲ ਦਫ਼ਤਰ ਲਿਆਂਦਾ ਗਿਆ | ਜਦੋਂ ਦੁਕਾਨਦਾਰ ਆਪਣਾ ਸਮਾਨ ਨਗਰ ਕੌਂਸਲ ਦਫ਼ਤਰ ਤਪਾ ਵਿਖੇ ਲੈਣ ਲਈ ਗਏ ਤਾਂ ਸਮਾਨ ਉੱਥੋਂ ਗ਼ਾਇਬ ਸੀ ਜਿਸ ਕਰ ਕੇ ਨਗਰ ਕੌਂਸਲ ਵਲੋਂ ਦੁਕਾਨਦਾਰਾਂ ਦਾ ਚੁੱਕਿਆ ਹੋਇਆ ਸਮਾਨ ਦੁਕਾਨਦਾਰਾਂ ਨੂੰ ਨਹੀਂ ਮਿਲ ਰਿਹਾ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਆਸ਼ੂ ਭੂਤ ਨੇ ਕਿਹਾ ਕਿ ਨਗਰ ਕੌਂਸਲ ਤਪਾ ਵਲੋਂ ਸਦਰ ਬਾਜ਼ਾਰ ਵਿਚ ਦੁਕਾਨਦਾਰਾਂ ਦੀਆਂ ਦੁਕਾਨਾਂ ਅੱਗੋਂ ਸਮਾਨ ਚੁੱਕਿਆ ਗਿਆ ਪਰ ਜਦੋਂ ਦੁਕਾਨਦਾਰ ਆਪਣਾ ਸਮਾਨ ਲੈਣ ਨਗਰ ਕੌਂਸਲ ਵਿਚ ਪਹੁੰਚੇ ਤਾਂ ਉੱਥੇ ਪਤਾ ਲੱਗਿਆ ਕਿ ਉਨ੍ਹਾਂ ਦਾ ਸਮਾਨ ਨਗਰ ਕੌਂਸਲ ਵਿਚੋਂ ਖ਼ੁਰਦ ਬੁਰਦ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮੈਂ ਇਸ ਘਟਨਾ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹਾਂ ਕਿਉਂਕਿ ਨਗਰ ਕੌਂਸਲ ਸ਼ਹਿਰ ਵਾਸੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਨਗਰ ਕੌਂਸਲ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਕੋਈ ਸੰਘਰਸ਼ ਵਿੱਢਿਆ ਜਾਵੇਗਾ | ਉਨ੍ਹਾਂ ਕਿਹਾ ਕਿ ਮੇਰੇ ਕਾਰਜ ਕਾਲ ਸਮੇਂ ਅਜਿਹਾ ਕੁੱਝ ਵੀ ਨਹੀਂ ਹੋਇਆ ਜੇਕਰ ਉਸ ਵੇਲੇ ਸਮਾਨ ਚੁੱਕਿਆ ਗਿਆ ਹੈ ਤਾਂ ਇਕੱਲੇ ਇਕੱਲੇ ਦੁਕਾਨਦਾਰ ਦਾ ਸਮਾਨ ਵਾਪਸ ਕੀਤਾ ਗਿਆ ਹੈ | ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਐਸ.ਡੀ.ਐਮ. ਆਯੂਸ਼ ਗੋਇਲ ਦੀਆਂ ਹਦਾਇਤਾਂ 'ਤੇ ਚੱਲਦਿਆਂ ਸਦਰ ਬਾਜ਼ਾਰ ਵਿਚ ਦੁਕਾਨਦਾਰਾਂ ਵਲੋਂ ਕੀਤੇ ਨਜਾਇਜ਼ ਕਬਜ਼ਿਆਂ ਤੋਂ ਸਮਾਨ ਚੁੱਕਿਆ ਗਿਆ ਹੈ ਜਿਸ ਵਿਚ ਪੁਲਿਸ ਦੀ ਮਦਦ ਲਈ ਗਈ ਹੈ | ਉਨ੍ਹਾਂ ਕਿਹਾ ਕਿ ਇਹ ਮੁਹਿੰਮ ਨੂੰ ਸ਼ੁਰੂ ਕਰਨ ਲਈ ਘੱਟੋ-ਘੱਟ 10 ਵਾਰ ਸ਼ਹਿਰ ਅੰਦਰ ਅਨਾਉਂਸਮੈਂਟ ਵੀ ਕਰਵਾਈ ਗਈ ਹੈ | ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵਲੋਂ ਜੋ ਦੁਕਾਨਾਂ ਅੱਗੇ ਨਜਾਇਜ਼ ਕਬਜ਼ੇ ਕੀਤੇ ਗਏ ਹਨ ਉਨ੍ਹਾਂ ਉੱਪਰੋਂ ਸਮਾਨ ਚੁੱਕਿਆ ਗਿਆ ਹੈ ਇਕੱਲੇ ਇਕੱਲੇ ਸਮਾਨ ਦੀ ਲਿਸਟ ਤਿਆਰ ਕੀਤੀ ਗਈ ਹੈ ਜੋ ਕਿ ਨਗਰ ਕੌਂਸਲ ਕੋਲ ਅਤੇ ਐਸ.ਡੀ.ਐਮ. ਸਾਹਿਬ ਦੇ ਦਫ਼ਤਰ ਕੋਲ ਇਕ ਲਿਸਟ ਬਕਾਇਦਾ ਭੇਜੀ ਗਈ ਹੈ | ਉਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਕਿਹਾ ਕਿ ਇਹ ਗੱਲਾਂ ਕਰਨ ਦੀ ਬਜਾਏ ਲੋਕਾਂ ਨੂੰ ਨਗਰ ਕੌਂਸਲ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਨਗਰ ਕੌਂਸਲ ਲੋਕਾਂ ਦੀ ਭਲਾਈ ਲਈ ਇਹ ਕੰਮ ਕਰ ਰਹੀ ਹੈ ਅਤੇ ਕਿਸੇ ਵੀ ਦੁਕਾਨਦਾਰ ਦਾ ਸਮਾਨ ਕਿਸੇ ਪਾਸੇ ਨਹੀਂ ਗਿਆ ਸਗੋਂ ਨਗਰ ਕੌਂਸਲ ਵਿਚ ਹੀ ਹੈ | ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਡਾਕਟਰ ਸੋਨਿਕਾ ਬਾਂਸਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਸ ਬੰਦੇ ਦਾ ਨਗਰ ਕੌਂਸਲ ਵਲੋਂ ਸਮਾਨ ਚੁੱਕਿਆ ਗਿਆ ਹੈ ਪਹਿਲਾਂ ਤਾਂ ਉਹ ਬੰਦਾ ਇਹ ਕਹਿ ਰਿਹਾ ਹੈ ਕਿ ਮੈਂ ਦੁਕਾਨ ਉੱਪਰ ਹੀ ਨਹੀਂ ਸੀ ਜਦਕਿ ਸਾਰਾ ਸਮਾਨ ਉਸ ਦਾ ਨਗਰ ਕੌਂਸਲ ਦੇ ਵਿਚ ਪਿਆ ਹੈ ਜਦ ਉਸ ਨੂੰ ਜੁਰਮਾਨਾ ਦੇਣ ਦੀ ਗੱਲ ਆਖੀ ਗਈ ਤਾਂ ਉਸ ਨੇ ਇਹ ਬਹਾਨਾ ਲਗਾ ਦਿੱਤਾ ਕਿ ਨਗਰ ਕੌਂਸਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੇਰਾ ਦੁਕਾਨ ਤੋਂ ਚੁੱਕਿਆ ਗਿਆ ਸਮਾਨ ਗ਼ਾਇਬ ਕਰ ਦਿੱਤਾ ਗਿਆ ਹੈ ਜਿਸ ਵਿਚ ਭੋਰਾ ਵੀ ਸਚਾਈ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਬਠਿੰਡਾ ਜਾ ਰਹੀ ਕਿਸਾਨ ਜਥੇਬੰਦੀ ਅਤੇ ਪੁਲਿਸ 'ਚ ਹੋਈ ਜ਼ਬਰਦਸਤ ਝੜਪ, ਸੈਂਕੜੇ ਕਿਸਾਨ... ਅਗਲੀ ਖ਼ਬਰ ਜ਼ਿਲ੍ਹਾ ਫ਼ਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ
Ad Position 24