ਟੱਲੇਵਾਲ, 21 ਫਰਵਰੀ (ਸੋਨੀ ਚੀਮਾ)-ਇਤਿਹਾਸਕ ਪਿੰਡ ਗਹਿਲ ਵਿਖੇ ਸੰਨ 1762 ਈਸਵੀ ਦੇ ਵੱਡੇ ਘੱਲੂਘਾਰੇ ਵਿਚ ਸ਼ਹੀਦ ਹੋਏ ਕਰੀਬ 35 ਹਜ਼ਾਰ ਸਿੰਘਾਂ, ਸਿੰਘਣੀਆਂ ਅਤੇ ਭੁਝੰਗੀਆਂ ਦੀ ਯਾਦ ਵਿਚ ਤਿੰਨ ਰੋਜ਼ਾ ਸਾਲਾਨਾ ਜੋੜ ਮੇਲੇ ਦੀ ਸ਼ੁਰੂਆਤ ਹੋਈ | ਅੱਜ ਗੁਰਦੁਆਰਾ ਛੇਵੀਂ ਪਾਤਸ਼ਾਹੀ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਕੀਰਤਨ ਸਜਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਜਥੇਦਾਰ ਬਲਦੇਵ ਸਿੰਘ ਚੁੰਘਾ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਕਮੇਟੀ ਅਤੇ ਮੈਨੇਜਰ ਜਗਦੇਵ ਸਿੰਘ ਸੰਧੂ ਨੇ ਕਿਹਾ ਕਿ ਇਹ ਸਮਾਗਮ ਵੱਡਾ ਘੱਲੂਘਾਰਾ ਦੇ ਅਮਰ ਸ਼ਹੀਦਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਕੌਮ ਅਤੇ ਧਰਮ ਦੀ ਰੱਖਿਆ ਲਈ ਕੁਰਬਾਨੀਆਂ ਦਿੱਤੀਆਂ | ਨਗਰ ਕੀਰਤਨ ਦਾ ਪਿੰਡ ਦੀਆਂ ਵੱਖ-ਵੱਖ ਪੱਤੀਆਂ ਵਿਚ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਗਿਆ | ਇਸ ਮੌਕੇ ਰਾਗੀ ਭਾਈ ਮਨਜੀਤ ਸਿੰਘ ਗਹਿਲ ਅਤੇ ਤਰਸੇਮ ਸਿੰਘ ਭਦੌੜ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ, ਜਦਕਿ ਢਾਡੀ ਬਲਦੇਵ ਸਿੰਘ ਲੌਂਗੋਵਾਲ, ਢਾਡੀ ਬੀਬੀ ਸੁਖਪਾਲ ਕੌਰ ਬਡਬਰ, ਢਾਡੀ ਰਮਨਦੀਪ ਸਿੰਘ ਦੀਵਾਨਾ ਅਤੇ ਕਵੀਸ਼ਰੀ ਜਥਾ ਹਾਕਮ ਸਿੰਘ ਦੀਵਾਨਾ ਨੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਭਰਪੂਰ ਢੰਗ ਨਾਲ ਵਰਣਨ ਕਰਦਿਆਂ ਸੰਗਤਾਂ ਵਿਚ ਜੋਸ਼ ਭਰਿਆ | ਇਸ ਮੌਕੇ ਭਾਈ ਗੁਰਮੀਤ ਸਿੰਘ ਗਹਿਲ ਦੀ ਅਗਵਾਈ ਹੇਠ ਗਤਕਾ ਟੀਮ ਦੇ ਨੌਜਵਾਨਾਂ ਵਲੋਂ ਵਿਖਾਏ ਗਏ ਕੌਤਕਾਂ ਨੇ ਸਭ ਨੂੰ ਮੋਹ ਲਿਆ | ਇਸ ਮੌਕੇ ਜਗਰੂਪ ਸਿੰਘ ਬਿੱਟੂ ਯੂ.ਐਸ.ਏ, ਰਾਜ ਸਿੰਘ ਯੂ.ਐਸ.ਏ, ਬਲਜਿੰਦਰ ਸਿੰਘ ਬੰਟੀ ਯੂ.ਐਸ.ਏ, ਹਰਜੀਤ ਸਿੰਘ ਡੋਡ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਰਜਿੰਦਰ ਪਾਲ ਸਿੰਘ ਪੁਨੀਤ ਮਾਨ, ਸਰਪੰਚ ਬਲਵੀਰ ਸਿੰਘ ਮਾਨ, ਸਿੰਦਾ ਯੂ.ਐਸ.ਏ, ਅਵਤਾਰ ਸਿੰਘ ਧਾਲੀਵਾਲ ਕੈਨੇਡਾ, ਹਰਪਾਲ ਸਿੰਘ ਨੰਬਰਦਾਰ ਕੈਨੇਡਾ, ਰਾਮ ਸਿੰਘ ਸੰਧੂ ਕੈਨੇਡਾ, ਹੈਡ ਗ੍ਰੰਥੀ ਸੁਰਜੀਤ ਸਿੰਘ, ਬੂਟਾ ਸਿੰਘ ਇੰਚਾਰਜ, ਸੁਖਪਾਲ ਸਿੰਘ ਕਲਰਕ, ਜਸਵਿੰਦਰ ਸਿੰਘ ਸਟੋਰ ਕੀਪਰ, ਮਨਪ੍ਰੀਤ ਸਿੰਘ ਰਿਕਾਰਡ ਕੀਪਰ, ਦਲਵੀਰ ਸਿੰਘ ਗ੍ਰੰਥੀ ਸਿੰਘ, ਸਰਪੰਚ ਬਲਵੀਰ ਸਿੰਘ ਮਾਨ, ਪੰਚ ਅੰਮਿ੍ਤਪਾਲ ਦੇਵ ਗੋਲਡੀ, ਗੁਰਜੰਟ ਸਿੰਘ ਗਹਿਲ, ਠੇਕੇਦਾਰ ਬੇਅੰਤ ਸਿੰਘ, ਬੂਟਾ ਸਿੰਘ ਗਹਿਲ, ਨਿਸ਼ਾਨ ਸਿੰਘ ਗਹਿਲ, ਜਗਜੀਤ ਸਿੰਘ ਨੰਬਰਦਾਰ, ਜਗਦੇਵ ਸਿੰਘ ਸੰਧੂ, ਕਰਮਜੀਤ ਸਿੰਘ ਪੰਚ, ਦਲਜੀਤ ਸਿੰਘ ਮਾਨ, ਗੁਰਜੰਟ ਸਿੰਘ ਧਾਲੀਵਾਲ, ਗਗਨ ਗਹਿਲ, ਲਖਵਿੰਦਰਪਾਲ ਲੱਖੀ, ਤਰਸੇਮ ਸਿੰਘ ਮਾਨ, ਪਿ੍ਤਪਾਲ ਸਿੰਘ ਮਾਨ, ਭੁਪੇਸ਼ ਕੁਮਾਰ ਕਾਕਾ, ਬੇਅੰਤ ਸਿੰਘ ਸੰਧੂ, ਜਸਦੇਵ ਸਿੰਘ ਧਾਲੀਵਾਲ, ਗੁਰਜਿੰਦਰਪਾਲ ਸਿੰਘ ਮਾਨ, ਸੁਖਮੰਦਰ ਸਿੰਘ ਨੰਬਰਦਾਰ ਸਮੇਤ ਹੋਰ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ |