06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸੁਖਪੁਰਾ ਵਾਸੀਆਂ ਨੇ ਸੋਮਾ ਕੰਪਨੀ 'ਚੋਂ ਅਨਾਜ ਢੋਣ ਵਾਲੇ ਟਰੱਕਾਂ ਦੇ ਵਿਰੋਧ 'ਚ ਦਿੱਤਾ ਧਰਨਾ <br/>

Ad Position 21
No active advertisement
ਅਜੀਤ ਡੈਸਕ 22-02-2026
ਸ਼ਹਿਣਾ, 21 ਫਰਵਰੀ (ਸੁਰੇਸ਼ ਗੋਗੀ)-ਪਿੰਡ ਸੁਖਪੁਰਾ ਮੌੜ ਨਿਵਾਸੀਆਂ, ਕਿਸਾਨ ਜਥੇਬੰਦੀਆਂ ਤੇ ਨਗਰ ਪੰਚਾਇਤ ਵਲੋਂ ਮੌੜ ਨਾਭਾ ਦੇ ਸੋਮਾ ਦੇ ਗੁਦਾਮਾਂ ਵਿਚੋਂ ਅਨਾਜ ਦੇ ਭਰੇ ਟਰੱਕਾਂ ਨੂੰ ਰੋਕਣ ਲਈ ਗੁਰਦੁਆਰਾ ਸਾਹਿਬ ਨਜ਼ਦੀਕ ਸੜਕ 'ਤੇ ਧਰਨਾ ਦਿੱਤਾ ਗਿਆ | ਇਨ੍ਹਾਂ ਟਰੱਕਾਂ ਦੇ ਰੂਟ ਸਬੰਧੀ ਪੰਚਾਇਤ ਵਲੋਂ ਲਿਖਤੀ ਰੂਪ ਵਿਚ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ-ਪੱਤਰ ਸੌਂਪਿਆ ਗਿਆ ਸੀ ਕਿ ਸਾਡੀ ਇਸ ਸੜਕ ਉੱਪਰ ਤਿੰਨ ਸਕੂਲ ਅਤੇ ਦੋ ਗੁਰਦੁਆਰਾ ਸਾਹਿਬ ਪੈਂਦੇ ਹਨ ਅਤੇ ਸੋਮਾ ਕੰਪਨੀ ਦੇ ਅਨਾਜ ਦੇ ਭਰੇ ਹੋਏ ਟਰੱਕ ਤੇਜ਼ੀ ਨਾਲ ਪਿੰਡ ਵਿਚਕਾਰ ਦੀ ਲੰਘਦੇ ਹਨ | ਜਿਸ ਕਾਰਨ ਕਿਸੇ ਵੀ ਸਮੇਂ ਹਾਦਸਾ ਵਾਪਰਨ ਦਾ ਡਰ ਹੈ | ਲੋਕਾਂ ਅਤੇ ਬੱਚਿਆਂ ਦੇ ਜਾਨੀ ਨੁਕਸਾਨ ਨੂੰ ਬਚਾਉਣ ਲਈ ਪੰਚਾਇਤ ਵਲੋਂ ਮੰਗ-ਪੱਤਰ ਦਿੱਤਾ ਗਿਆ ਸੀ, ਪ੍ਰੰਤੂ ਅੱਜ ਲਗਭਗ 14 ਦੇ ਕਰੀਬ ਟਰੱਕ ਅਚਾਨਕ ਪਿੰਡ ਆ ਵੜੇ ਤਾਂ ਲੋਕਾਂ ਨੇ ਟਰੱਕ ਰੋਕ ਲਏ | ਲਗਭਗ 11 ਵਜੇ ਧਰਨਾ ਸ਼ੁਰੂ ਕੀਤਾ ਗਿਆ ਤੇ 2 ਵਜੇ ਦੇ ਕਰੀਬ ਮਾਮਲਾ ਨਿੱਬੜ ਗਿਆ ਤੇ ਲੋਕਾਂ ਦੇ ਵਿਰੋਧ ਸਦਕਾ ਟਰੱਕ ਵਾਪਸ ਮੋੜੇ ਗਏ | ਇਸ ਮੌਕੇ ਮੁਲਾਜ਼ਮ ਆਗੂ ਗੁਰਮੀਤ ਸਿੰਘ ਸੁਖਪੁਰ, ਹਰਪਾਲ ਸਿੰਘ ਪਾਲੀ, ਅੰਗਰੇਜ਼ ਸਿੰਘ ਸਾਬਕਾ ਪੰਚ, ਬਲਜਿੰਦਰ ਸਿੰਘ ਸਰਪੰਚ, ਬੇਅੰਤ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਕਾਦੀਆਂ, ਹਰਚਰਨ ਸਿੰਘ ਕਿਸਾਨ ਆਗੂ ਡਕੌਂਦਾ, ਕੇਵਲ ਸਿੰਘ, ਜਰਨੈਲ ਸਿੰਘ ਤਰਨਤਾਰਨ, ਮੇਜਰ ਸਿੰਘ, ਮਨਜੀਤਪਾਲ ਡਿਊਟੀ, ਜਾਗਰ ਸਿੰਘ, ਜੱਗਰ ਸਿੰਘ, ਮਲਕੀਤ ਸਿੰਘ ਮਿਸਤਰੀ, ਤਰਸੇਮ ਬਿੱਟੂ ਨੰਬਰਦਾਰ, ਝੰਡਾ ਸਿੰਘ, ਗੱਜਣ ਸਿੰਘ, ਸੁਖਪਾਲ ਸਿੰਘ ਮਾਲੀ ਪੰਚ, ਭੋਲਾ ਸਿੰਘ, ਗੁਰਪਿਆਰ ਸਿੰਘ, ਬੂਟਾ ਸਿੰਘ ਮਾਨ, ਪ੍ਰਗਟ ਸਿੰਘ, ਗੁਰਦੀਪ ਸਿੰਘ, ਅਵਤਾਰ ਸਿੰਘ ਤਾਰੀ, ਅਜੈਬ ਸਿੰਘ, ਸ਼ਿੰਦਰਪਾਲ ਸਿੰਘ, ਸੀਰਾ ਸਿੰਘ, ਹਰਪਾਲ ਸਿੰਘ, ਗੁਰਤੇਜ ਪ੍ਰਧਾਨ, ਨਿਰਮਲ ਸਿੰਘ, ਸੇਵਕ ਸਿੰਘ, ਬਿੰਦਰ ਸਿੰਘ, ਸੁਖਪਾਲ ਸਿੰਘ, ਜਗਦੇਵ ਸਿੰਘ, ਮੇਜਰ ਸਿੰਘ, ਜਸਵੀਰ ਸਿੰਘ, ਕੁਲਦੀਪ ਸਿੰਘ, ਨਾਇਬ ਸਿੰਘ ਉੱਬੇਕਾ ਤੇ ਹੋਰ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ | ਅਖੀਰ ਵਿਚ ਸਰਪੰਚ ਬਲਜਿੰਦਰ ਸਿੰਘ ਮੰਗਾ ਨੇ ਪਿੰਡ ਵਾਸੀਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਨਗਰ ਨਿਗਮ ਬਣਨ ਤੋਂ ਬਾਅਦ ਕੌਂਸਲਰਾਂ ਪ੍ਰਤੀ ਸਰਕਾਰ ਅਤੇ ਪ੍ਰਸ਼ਾਸਨ ਦੇ ਦੋਹਰੇ ਮਾਪਦੰਡਾਂ ਅਤੇ ਕਾਰਜਸ਼ੈਲੀ 'ਤੇ... ਅਗਲੀ ਖ਼ਬਰ ਪਿੰਡ ਗਹਿਲ ਵਿਖੇ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਨਗਰ ਕੀਰਤਨ ਸਜਾਇਆ
Ad Position 24
No active advertisement