06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮਾਂ ਬੋਲੀ ਦਿਵਸ ਦੇ ਸੰਬੰਧ ਵਿਚ ਜਾਗਰੂਕਤਾ ਰੈਲੀ ਕੱਢੀ <br/>

Ad Position 21
No active advertisement
ਅਜੀਤ ਡੈਸਕ 22-02-2026
ਦਿੜ੍ਹਬਾ ਮੰਡੀ, 21 ਫਰਵਰੀ (ਹਰਬੰਸ ਸਿੰਘ ਛਾਜਲੀ)-ਕੇਂਦਰੀ ਪੰਜਾਬੀ ਲੇਖ ਸਭਾ ਸੇਖੋਂ ਦੇ ਸੱਦੇ 'ਤੇ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਸੰਬੰਧ ਵਿਚ ਸਾਹਿਤ ਅਤੇ ਸੱਭਿਆਚਾਰ ਮੰਚ ਦਿੜ੍ਹਬਾ ਵਲੋਂ ਪ੍ਰਧਾਨ ਗੁਰਮੀਤ ਸਿੰਘ ਖੇਤਲਾ ਦੀ ਅਗਵਾਈ ਵਿਚ ਜਾਗਰੂਕਤਾ ਰੈਲੀ ਕੱਢੀ ਗਈ, ਮਾਂ ਬੋਲੀ ਪੰਜਾਬੀ ਨੂੰ ਅੱਗੇ ਲੈ ਕੇ ਜਾਣ ਲਈ ਨਾਅਰੇ ਲਗਾਏ ਗਏ | ਸਾਹਿਤ ਸਭਾ ਮੈਂਬਰਾਂ ਨੇ ਹੱਥਾਂ ਵਿਚ ਪੰਜਾਬੀ ਮਾਂ ਬੋਲੀ ਦੇ ਸੰਬੰਧ ਵਿਚ ਤਖਤੀਆਂ ਫੜੀਆਂ ਹੋਈਆਂ ਸਨ | ਰੈਲੀ ਕਾਮਰੇਡ ਭੀਮ ਸਿੰਘ ਯਾਦਗਾਰੀ ਲਾਇਬਰੇਰੀ ਤੋਂ ਸ਼ੁਰੂ ਹੋ ਕੇ ਦਿੜ੍ਹਬਾ ਦੇ ਮੇਨ ਚੌਂਕ ਵਿਚ ਖਤਮ ਹੋਈ | ਦੁਕਾਨਦਾਰਾਂ ਅਤੇ ਪੈਨਸ਼ਨਰਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ | ਪ੍ਰਧਾਨ ਗੁਰਮੀਤ ਸਿੰਘ ਖੇਤਲਾ ਅਤੇ ਸੀਨੀਅਰ ਮੀਤ ਪ੍ਰਧਾਨ ਨਾਇਬ ਸਿੰਘ ਰਟੋਲਾਂ ਨੇ ਕਿਹਾ ਕਿ ਹਰ ਇੱਕ ਕੌਮ ਜਾਂ ਫਿਰਕੇ ਲਈ ਮਾਂ ਬੋਲੀ ਸੱਭ ਤੋਂ ਮਹੱਤਵਪੂਰਨ ਹੈ | ਜੋ ਲੋਕ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦੇ ਹਨ ਉਹ ਕੱਖਾਂ ਵਾਂਗ ਰੁਲ ਜਾਂਦੇ ਹਨ | ਮਨੁੱਖਤਾ ਦਾ ਵਿਕਾਸ ਮਾਂ ਬੋਲੀ ਨਾਲ ਹੀ ਹੋ ਸਕਦਾ ਹੈ | ਆਮ ਲੋਕਾਂ ਨੂੰ ਅਪੀਲ ਹੈ ਕਿ ਦੁਕਾਨਾਂ ਦੇ ਬੋਰਡ ਅਤੇ ਹੋਰ ਰੋਜ਼ ਮਰਾ ਦੇ ਕੰਮਕਾਜ ਪੰਜਾਬੀ ਮਾਂ ਬੋਲੀ ਵਿਚ ਲਿਖ ਕੇ ਹੀ ਕੀਤੇ ਜਾਣ | ਸਾਹਿਤ ਤੇ ਸਭਿਆਚਾਰ ਮੰਚ ਨੇ ਪੰਜਾਬੀ ਬੋਲੀ ਨੂੰ ਪੱਕੇ ਤੌਰ ਤੇ ਲਾਗੂ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਨਾਇਬ ਤਹਿਸੀਲਦਾਰ ਦਿੜ੍ਹਬਾ ਕੁਲਵਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ ਹੈ | ਇਸ ਮੌਕੇ ਮੰਚ ਦੇ ਸਕੱਤਰ ਹਰਮੇਸ਼ ਸਿੰਘ ਮੇਸ਼ੀ, ਗੁਰਜੰਟ ਸਿੰਘ ਘੁਮਾਣ, ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਧਰਮਪਾਲ ਗਰਗ, ਗੀਤਕਾਰ ਰਾਮਫਲ ਰਾਜਲਹੇੜੀ, ਦਰਸ਼ਨ ਸਿੰਘ ਲਾਡਬੰਜਾਰਾ, ਸਰਪੰਚ ਸੰਦੀਪ ਸਿੰਘ ਖੇਤਲਾ, ਕਸ਼ਮੀਰ ਸਿੰਘ ਰੋੜੇਵਾਲ ਘੂਕਾ ਸਿੰਘ, ਹਰਕੇਸ਼ ਸਿੰਘ ਧਾਲੀਵਾਲ, ਬੰਤਾ ਸਿੰਘ ਕੈਂਪਰ, ਅਮਨ ਸਿੰਗਲਾ, ਹਰਬੰਸ ਸਿੰਘ ਛਾਜਲੀ, ਡਾ. ਜਗਦੀਸ਼ ਸ਼ਰਮਾ, ਜਰਨੈਲ ਸਿੰਘ ਦਿੜ੍ਹਬਾ ਅਤੇ ਹੋਰ ਸਾਹਿਤਕਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤਹਿਦਿਲ ਦੇ ਵਿਦਿਆਰਥੀ ਵਧਾਈ ਦੇ ਪਾਤਰ, ਨਿਰੰਤਰ ਆ ਰਹੇ ਹਨ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ - ਸੁਖਵਿੰਦਰ ਸਿੰਘ <br/> ਅਗਲੀ ਖ਼ਬਰ ਮਾਂ ਬੋਲੀ ਪੰਜਾਬੀ ਦਿਵਸ ਮੌਕੇ ਗੁਰਮਤਿ ਮੁਕਾਬਲੇ ਕਰਵਾਏ <br/>
Ad Position 24
No active advertisement