ਸ਼ਹਿਣਾ, 22 ਫਰਵਰੀ (ਗੋਗੀ)-ਪੀਰਖਾਨਾ ਸ਼ਹਿਣਾ ਵਿਖੇ ਸਾਲਾਨਾ ਭੰਡਾਰਾ 26 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਧੰਨਾ ਖ਼ਾਨ ਮੁੱਖ ਸੇਵਾਦਾਰ ਨੇ ਦੱਸਿਆ ਕਿ ਭੰਡਾਰੇ ਵਾਲੇ ਦਿਨ ਪੀਰਖਾਨਾ ਸ਼ਹਿਣਾ ਵਿਖੇ ਭਾਰੀ ਮੇਲਾ ਲੱਗੇਗਾ | ਇਸ ਮੌਕੇ ਜਿੱਥੇ ਪੀਰਾਂ ਦੀ ਦਰਗਾਹ 'ਤੇ ਚਾਦਰ ਚੜ੍ਹਾਈ ਜਾਵੇਗੀ, ੳੱੁਥੇ ਰਾਤ ਸਮੇਂ ਪ੍ਰਸਿੱਧ ਕੱਵਾਲ ਕੱਵਾਲੀਆਂ ਨਾਲ ਪੀਰਾਂ ਦਾ ਜਸ ਗਾਉਣਗੇ ਅਤੇ ਦਿਨ ਸਮੇਂ ਸੱਭਿਆਚਾਰਕ ਮੇਲੇ ਦੌਰਾਨ ਪ੍ਰਸਿੱਧ ਗਾਇਕ ਵੀ ਹਾਜ਼ਰੀ ਲਗਵਾਉਣਗੇ |