27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪਿੰਡ ਪੱਖੋ ਕਲਾਂ ਵਿਖੇ ਦੀਪ ਸਿੱਧੂ ਦੀ ਯਾਦ ਵਿਚ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 23-02-2026
ਰੂੜੇਕੇ ਕਲਾਂ, 22 ਫਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਨੌਜਵਾਨ ਆਗੂ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਯਾਦ ਵਿਚ ਮਾਤਾ ਹਰਬੰਸ ਕੌਰ ਯਾਦਗਾਰੀ ਵੈੱਲਫੇਅਰ ਸੁਸਾਇਟੀ ਪੱਖੋ ਕਲਾਂ ਵਲੋਂ ਗੁਰਦੁਆਰਾ ਸ਼ਹੀਦਾਂ ਪੱਖੋ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਗੁਲਾਬ ਸਿੰਘ ਸਿੱਧੂ, ਪ੍ਰਧਾਨ ਜਸਵੰਤ ਸਿੰਘ ਮਾਸਟਰ, ਜਨਰਲ ਸਕੱਤਰ ਜੁਝਾਰ ਸਿੰਘ, ਡਾ: ਅਮਰੀਕ ਸਿੰਘ ਢਿੱਲੋਂ, ਸਿਕੰਦਰ ਸਿੰਘ, ਸਿਕੰਦਰ ਸਿੰਘ ਸਿੱਧੂ, ਜਸਪਾਲ ਸਿੰਘ ਟੋਨੀ, ਅਜਮੇਰ ਸਿੰਘ ਧਾਲੀਵਾਲ, ਗੁਰਤੇਜ ਸਿੰਘ ਸਰਾਂ ਦੀ ਅਗਵਾਈ ਵਿਚ ਪੰਜਵਾਂ ਖ਼ੂਨਦਾਨ ਕੈਂਪ ਅਤੇ ਨੌਜਵਾਨਾਂ ਦੇ ਡੰਡ ਲਗਾਉਣ ਦੇ ਮੁਕਾਬਲੇ ਕਰਵਾਏ ਗਏ | ਖ਼ੂਨਦਾਨ ਕੈਂਪ ਦੌਰਾਨ ਸਿਵਲ ਹਸਪਤਾਲ ਬਰਨਾਲਾ ਬਲੱਡ ਬੈਂਕ ਦੀ ਟੀਮ ਨੇ 60 ਯੂਨਿਟ ਖ਼ੂਨ ਦਾਨੀਆਂ ਤੋਂ ਪ੍ਰਾਪਤ ਕੀਤਾ | ਡੰਡ ਲਗਾਉਣ ਦੇ ਮੁਕਾਬਲਿਆਂ ਓਪਨ ਵਿਚੋਂ ਹਰਦੀਪ ਸਿੰਘ ਜੋਗਾ ਪਹਿਲਾ, ਪਰਮਜੀਤ ਸਿੰਘ ਖਾਲਸਾ ਦੂਜਾ, ਸਿਕੰਦਰ ਸਿੰਘ ਤੀਜਾ, ਅੰਡਰ 21 ਸਾਲ ਮੁਕਾਬਲੇ ਵਿਚੋਂ ਰਵੀ ਸਿੰਘ ਪੱਖੋ ਕਲਾਂ ਨੇ ਪਹਿਲਾ, ਜਸਕਰਨਪ੍ਰੀਤ ਸਿੰਘ ਪੱਖੋ ਕਲਾਂ ਦੂਜਾ, ਰਾਮ ਜੀ ਪੱਖੋ ਕਲਾਂ ਨੇ ਤੀਜਾ, ਅੰਡਰ 14 ਸਾਲ ਵਿਚੋਂ ਮਨਪ੍ਰੀਤ ਸਿੰਘ ਪੱਖੋ ਕਲਾਂ ਨੇ ਪਹਿਲਾ, ਗੁਲਾਬ ਸਿੰਘ ਪੱਖੋ ਕਲਾਂ ਨੇ ਦੂਜਾ, ਗੁਰਵੀਰ ਸਿੰਘ ਭੈਣੀ ਫੱਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਡੰਡ ਲਗਾਉਣ ਦੇ ਮੁਕਾਬਲਿਆਂ ਦੇ ਜੇਤੂ ਸਾਰੇ ਨੌਜਵਾਨਾਂ ਨੂੰ ਨਗਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ | ਸਾਰੇ ਖ਼ੂਨਦਾਨੀਆਂ ਨੂੰ ਕਿਤਾਬਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਮਨਦੀਪ ਸਿੰਘ ਵਿਰਕ, ਜੱਗੀ ਸਿੰਘ, ਜਗਦੀਪ ਸਿੰਘ, ਇੰਦਰਜੀਤ ਸਿੰਘ ਸਿੱਧੂ, ਜਸਪ੍ਰੀਤ ਸਿੰਘ, ਵਿਸਾਖਾ ਸਿੰਘ, ਸੁਖਵਿੰਦਰ ਸਿੰਘ, ਕੁੰਡਾ ਸਿੰਘ, ਇੰਦਰਜੀਤ ਸ਼ਰਮਾ, ਬੂਟਾ ਸਿੰਘ, ਖੁਸ਼ਪ੍ਰੀਤ ਸਿੰਘ ਗੋਲਡੀ, ਗੁਰਸੇਵਕ ਸਿੰਘ, ਮਨਜੀਤ ਸਿੰਘ ਸਿੱਧੂ, ਜੱਸੀ ਯੂ.ਕੇ., ਬੱਬੂ ਕੈਨੇਡਾ, ਜੱਸੀ ਕੈਨੇਡਾ, ਦੀਪ ਸਿੰਘ ਸਿੱਧੂ, ਗੁਰਪ੍ਰੀਤ ਸਿੰਘ, ਰਣਵੀਰ ਸਿੰਘ ਜੋਗਾ ਤੋਂ ਇਲਾਵਾ ਨੌਜਵਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੀਰਖਾਨਾ ਵਿਖੇ ਸਾਲਾਨਾ ਭੰਡਾਰਾ 26 ਨੂੰ ਅਗਲੀ ਖ਼ਬਰ ਪਿੰਡ ਚੰਨਣਵਾਲ ਵਿਖੇ ਸਾਲਾਨਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ
Ad Position 24