20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਨੀਲੇ ਕਾਰਡ ਧਾਰਕਾਂ ਦੇ ਪਰਿਵਾਰ ਰਾਸ਼ਨ ਕਾਰਡ ਤੋਂ ਵਾਂਝੇ, ਤਿੰਨ ਸਾਲਾਂ ਤੋਂ ਪੋਰਟਲ ਨਹੀਂ ਖੁੱਲਿ੍ਹਆ

Ad Position 21
No active advertisement
ਅਜੀਤ ਡੈਸਕ 24-02-2026
ਹੰਡਿਆਇਆ, 23 ਫਰਵਰੀ (ਗੁਰਜੀਤ ਸਿੰਘ ਖੁੱਡੀ)-ਇਕ ਪਾਸੇ ਮੌਜੂਦਾ ਸਰਕਾਰ ਪੰਜਾਬ ਵਿਚ 40 ਲੱਖ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਫੂਡ ਕਿੱਟ ਦੇਣ ਜਾ ਰਹੀ ਹੈ | ਪਰ ਦੂਜੇ ਪਾਸੇ ਅਜਿਹੇ ਪਰਿਵਾਰਾਂ ਦੇ ਜੀਅ ਹਨ, ਜਿਨ੍ਹਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲਦਾ | ਕਸਬਾ ਹੰਡਿਆਇਆ ਦੇ ਵਾਸੀ ਪ੍ਰਭੂ ਰਾਮ ਤੇ ਮਿਸਰੋ ਦੇਵੀ ਨੂੰ ਪਿਛਲੇ ਕਈ ਸਾਲਾਂ ਤੋਂ ਪਰਿਵਾਰਿਕ ਜੀਆਂ ਦੇ ਬਣੇ ਨੀਲੇ ਕਾਰਡ ਵਿਚ ਨਾਂਅ ਨਾ ਹੋਣ ਕਰ ਕੇ ਰਾਸ਼ਨ ਲੈਣ ਤੋਂ ਵਾਂਝੇ ਹਨ | ਇਸੇ ਤਰ੍ਹਾਂ ਪਿੰਡ ਸੇਖਾ ਦੇ ਰੋਹੀ ਰਾਮ ਸਿੰਘ ਦਾ ਗ਼ਰੀਬੀ ਰੇਖਾ ਤੋਂ ਹੇਠਾਂ ਹੋਣ ਕਰ ਕੇ ਅਜੇ ਤੱਕ ਵੀ ਨੀਲਾ ਕਾਰਡ ਨਹੀਂ ਬਣਿਆ | ਕੈਪਟਨ ਸਰਕਾਰ ਵੇਲੇ ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਵਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਕਾਰਡ ਬਣਾਏ ਸੀ, ਜ਼ਿਲ੍ਹਾ ਬਰਨਾਲਾ ਵਿਚ ਅਜਿਹੇ ਸੈਂਕੜੇ ਪਰਿਵਾਰ ਹਨ, ਜਿਹੜੇ ਆਪਣੇ ਵਿਆਹ ਹੋਣ ਉਪਰੰਤ ਮਾਤਾ-ਪਿਤਾ ਤੋਂ ਵੱਖ ਰਹਿੰਦੇ ਹਨ, ਉਹ ਪਰਿਵਾਰ ਆਟਾ-ਦਾਲ ਦੇ ਲਾਭ ਲਈ ਤਰਸ ਰਹੇ ਹਨ | ਇਸ ਸਕੀਮ ਦਾ ਲਾਭ ਲੈਣ ਵਾਲੇ ਪਰਿਵਾਰਾਂ ਨੇ ਨਵੇਂ ਫਾਰਮ ਭਰਨ ਉਪਰੰਤ ਕਾਰਡ ਨਹੀਂ ਬਣਾਏ | ਇਹ ਫਾਰਮ ਜ਼ਿਲ੍ਹਾ ਫੂਡ ਅਫ਼ਸਰਾਂ ਦੇ ਦਫ਼ਤਰਾਂ 'ਚ ਪਈਆਂ ਫਾਈਲਾਂ ਧੂੜ ਚੱਟ ਰਹੀਆਂ ਹਨ | ਜਦੋਂ ਇਨ੍ਹਾਂ ਨੀਲੇ ਰਾਸ਼ਨ ਕਾਰਡਾਂ ਵਿਚ ਨਾਂਅ ਦਰਜ ਕਰਨ ਸਬੰਧੀ/ਨਵੇਂ ਕਾਰਡ ਬਣਾਉਣ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਬਰਨਾਲਾ ਮੈਡਮ ਰੂਪਜੀਤ ਕੌਰ ਸੰਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਬਣੇ ਰਾਸ਼ਨ ਕਾਰਡਾਂ ਵਿਚ ਬੱਚਿਆਂ ਦੇ ਨਾਂਅ ਤਾਂ ਦਰਜ ਹੁੰਦੇ ਹਨ ਪਰ ਮਾਤਾ-ਪਿਤਾ ਦੇ ਨਹੀਂ ਹੁੰਦੇ | ਜਦੋਂ ਵੀ ਮਹਿਕਮੇ ਦਾ ਪੋਰਟਲ ਖੁੱਲੇ੍ਹਗਾ, ਉਦੋਂ ਬਣਾਏ ਜਾਣਗੇ | ਪਿਛਲੇ 3 ਸਾਲਾਂ ਤੋਂ ਖ਼ੁਰਾਕ ਸਿਵਲ ਸਪਲਾਈਜ਼ ਤੇ ਖਪਤਕਾਰ ਵਿਭਾਗ ਵਲੋਂ ਪੋਰਟਲ ਨਹੀਂ ਖੋਲਿ੍ਹਆ ਗਿਆ | ਜਿਸ ਕਰ ਕੇ ਨਵੇਂ ਕਾਰਡ ਨਹੀਂ ਬਣਾਏ ਜਾ ਰਹੇ | ਨਵੇਂ ਰਾਸ਼ਨ ਕਾਰਡ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਣਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਟਰੇਡ ਕਮਿਸ਼ਨ ਵਲੋਂ ਵਪਾਰੀਆਂ ਦੇ ਕੰਮਕਾਜ ਨੂੰ ਸੁਚਾਰੂ ਬਣਾਉਣ ਲਈ ਵਪਾਰੀਆਂ ਨਾਲ ਮੀਟਿੰਗ <br/> ਅਗਲੀ ਖ਼ਬਰ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ <br/>
Ad Position 24