15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਪ੍ਰਵਾਸੀ ਭਾਰਤੀ ਸਿਮਰਨਜੀਤ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਚੀਮਾ ਦੇ ਐਜੂਕੇਸ਼ਨ ਪਾਰਕ ਲਈ 65 ਹਜ਼ਾਰ ਰੁਪਏ ਭੇਟ <br/>

Ad Position 21
No active advertisement
ਅਜੀਤ ਡੈਸਕ 26-02-2026
ਟੱਲੇਵਾਲ, 25 ਫਰਵਰੀ (ਸੋਨੀ ਚੀਮਾ)-ਪਿੰਡ ਚੀਮਾ ਦੇ ਸੇਵਾ ਮੁਕਤ ਅਧਿਆਪਕ ਬਲਦੇਵ ਸਿੰਘ ਚੀਮਾ ਮਹਿਰਾਜ ਕੇ ਦੀ ਬੇਟੀ ਸਿਮਰਨਜੀਤ ਕੌਰ ਵਾਸੀ ਕੈਨੇਡਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਚੀਮਾ ਵਿਖੇ ਐਜੂਕੇਸ਼ਨ ਪਾਰਕ ਬਣਾਉਣ ਲਈ 65 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਟ ਕੀਤੀ | ਸਕੂਲ ਅਧਿਆਪਕ ਪ੍ਰਭਜੋਤ ਸਿੰਘ ਨੇ ਰਾਸ਼ੀ ਦੇਣ ਲਈ ਸਿਮਰਨਜੀਤ ਕੌਰ ਤੇ ਸਮੂਹ ਪਰਿਵਾਰ ਦਾ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਇਸ ਪਰਿਵਾਰ ਵਲੋਂ ਪਹਿਲਾਂ ਵੀ ਬੱਚਿਆਂ ਦੇ ਬੈਠਣ ਲਈ ਬੈਂਚਾ ਲਈ ਰਾਸ਼ੀ ਭੇਟ ਕੀਤੀ ਗਈ ਸੀ ਤੇ ਬੱਚਿਆਂ ਨੂੰ ਸਟੇਸ਼ਨਰੀ ਵੀ ਵੰਡੀ ਜਾਂਦੀ ਰਹੀ ਹੈ | ਇਸ ਸਮੇਂ ਸਿਮਰਨਜੀਤ ਕੌਰ ਦੇ ਪਤੀ ਸੁਖਦੀਪ ਸਿੰਘ ਕੈਨੇਡਾ, ਪੁੱਤਰ ਅੰਮਿ੍ਤ ਸਿੰਘ ਕੈਨੇਡਾ, ਪਿਤਾ ਮਾਸਟਰ ਬਲਦੇਵ ਸਿੰਘ ਚੀਮਾ, ਮਾਤਾ ਜੋਗਿੰਦਰ ਕੌਰ, ਰਿਟਾ: ਹੈੱਡਮਾਸਟਰ ਲਛਮਣ ਸਿੰਘ ਚੀਮਾ, ਜਸਵਿੰਦਰ ਸਿੰਘ ਸੋਨੀ ਚੀਮਾ, ਅਵਤਾਰ ਸਿੰਘ ਚੀਮਾ, ਬਲਵੀਰ ਸਿੰਘ ਧਾਲੀਵਾਲ, ਗੌਰਵ ਕੁਮਾਰ ਚੁਘ, ਮੈਡਮ ਸੁਰਿੰਦਰ ਕੌਰ ਅਤੇ ਮੈਡਮ ਹਰਜੀਤ ਕੌਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਏਸਰ ਸਕੂਲ 'ਚ ਵਾਤਾਵਰਨ ਸਿੱਖਿਆ ਤਹਿਤ ਇਕ ਰੋਜ਼ਾ ਵਰਕਸ਼ਾਪ ਆਯੋਜਿਤ <br/> ਅਗਲੀ ਖ਼ਬਰ ਬਚਪਨ ਸਕੂਲ ਦਾ ਸਾਲਾਨਾ ਸਮਾਗਮ ਤਰੰਗ 2026 ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ
Ad Position 24