ਤਪਾ ਮੰਡੀ, 25 ਫਰਵਰੀ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਦੀ ਤਪਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ ਕਰਵਾਉਣ ਸਬੰਧੀ ਮਿਤੀ 25, 26 ਅਤੇ 27 ਫਰਵਰੀ ਰੱਖੀ ਹੋਈ ਸੀ | ਜਿਉਂ ਹੀ ਅੱਜ ਸਬੰਧਿਤ ਉਮੀਦਵਾਰ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਲਈ ਸਹਿਕਾਰੀ ਸਭਾ ਵਿਖੇ ਪੁੱਜੇ ਤਾਂ ਸਬੰਧਿਤ ਅਧਿਕਾਰੀਆਂ ਵਲੋਂ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਦੱਸਦਿਆਂ ਚੋਣ ਨੂੰ ਮੁਲਤਵੀ ਕਰ ਦਿੱਤਾ ਗਿਆ, ਜਿਸ ਕਾਰਨ ਕਾਗ਼ਜ਼ ਦਾਖਲ ਕਰਨ ਆਏ ਉਮੀਦਵਾਰਾਂ ਅਤੇ ਉਨ੍ਹਾਂ ਦੇ ਸ਼ਾਗਿਰਦਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ | ਜਦ ਇਸ ਸਬੰਧੀ ਰਿਟਰਨਿੰਗ ਅਫ਼ਸਰ ਅਰਸ਼ ਬਾਂਸਲ ਤੇ ਸਹਾਇਕ ਰਿਟਰਨਿੰਗ ਅਫ਼ਸਰ ਗੁਰਮੁਖ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਉਹ ਨਾਮਜ਼ਦਗੀਆਂ ਦਾਖਲ ਨਹੀਂ ਕਰਵਾ ਸਕਦੇ, ਜਿਸ ਦਾ ਨੋਟਿਸ ਉਨ੍ਹਾਂ ਨੇ ਬਾਹਰ ਚਿਪਕਾ ਦਿੱਤਾ ਹੈ | ਇਸ ਤੋਂ ਬਾਅਦ ਏ.ਆਰ. ਵਲੋਂ ਜੋ ਵੀ ਮਿਤੀ ਨਿਸ਼ਚਿਤ ਕੀਤੀ ਜਾਵੇਗੀ, ਉਸ ਦਿਨ ਚੋਣ ਕਰਵਾ ਦਿੱਤੀ ਜਾਵੇਗੀ | ਉੱਧਰ ਦੂਜੇ ਪਾਸੇ ਜਦ ਇਸ ਸਬੰਧੀ ਡੀ.ਐਸ.ਪੀ. ਤਪਾ ਗੁਰਪ੍ਰੀਤ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੀਡਰ ਆਫ਼ ਆਪੋਜੀਸ਼ਨ ਰਾਹੁਲ ਗਾਂਧੀ ਮਿਤੀ 28 ਫਰਵਰੀ ਨੂੰ ਅਨਾਜ ਮੰਡੀ ਬਰਨਾਲਾ ਵਿਖੇ ਸਟੇਟ ਲੈਵਲ ਦੀ ਰੈਲੀ ਕਰ ਰਹੇ ਹਨ | ਜਿਸ ਦੇ ਸਬੰਧ ਵਿਚ ਪੁਲਿਸ ਦੀਆਂ ਡਿਊਟੀਆਂ ਲੱਗ ਰਹੀਆਂ ਹਨ ਅਤੇ ਰੈਲੀ ਦੇ ਸਬੰਧ ਵਿਚ ਅੱਜ ਤੋਂ ਹੀ ਮੀਟਿੰਗਾਂ ਅਤੇ ਰਿਹਰਸਲਾਂ ਸ਼ੁਰੂ ਹਨ, ਜਿਸ ਕਾਰਨ ਸਹਿਕਾਰੀ ਸਭਾ ਤਪਾ ਵਿਖੇ ਕਿਸੇ ਤਰ੍ਹਾਂ ਦੀ ਕੋਈ ਵੀ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਜਾ ਸਕਦੀ | ਖਬਰ ਲਿਖੇ ਜਾਣ ਤੱਕ ਸੁਸਾਇਟੀ 'ਚ ਸਬੰਧਿਤ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਭਾਰੀ ਇਕੱਠ ਸੀ | ਇਸ ਮੌਕੇ ਗੁਰਮੀਤ ਸਿੰਘ ਰੋੜ, ਭਗਵੰਤ ਚੱਠਾ, ਰੇਸ਼ਮ ਸਿੰਘ ਸਿੱਧੂ, ਪਰਮਿੰਦਰ ਚੱਠਾ, ਵਿਸਾਖਾ ਸਿੰਘ, ਸੁਖਜੀਵਨ ਸਿੰਘ, ਕੁਲਵਿੰਦਰ ਚੱਠਾ, ਕਾਲਾ ਚੱਠਾ, ਗੁਲਾਬ ਸਿੰਘ ਕਾਲਾ, ਨੰਬਰਦਾਰ ਜੁਗਰਾਜ ਸਿੰਘ, ਨੰਬਰਦਾਰ ਨਾਹਰਾ ਸਿੰਘ, ਬਿੱਟੂ ਬਰਾੜ, ਭੋਲਾ ਸਿੰਘ, ਜੱਸੀ ਚੱਠਾ, ਗੁਰਦੀਪ ਸਿੰਘ, ਜੱਸਾ ਸਿੰਘ, ਜੈਬ ਸਿੰਘ, ਜਰਨੈਲ ਸਿੰਘ, ਹਾਕਮ ਸਿੰਘ, ਬੇਅੰਤ ਮਾਂਗਟ, ਬੂਟਾ ਰੋਸਾ, ਕੁਲਵੰਤ ਸਿੰਘ, ਪੰਮਾ, ਗੁਰਵਿੰਦਰ ਬਾਸੀ, ਨੰਬਰਦਾਰ ਸਤਨਾਮ ਸਿੰਘ, ਗੁਰਜੰਟ ਸਿੰਘ ਧਾਲੀਵਾਲ, ਸੁਖਦੇਵ ਸਿੰਘ ਗੋਲੂ, ਬਲਦੀਪ ਸਿੰਘ ਆਦਿ ਵੱਡੀ ਗਿਣਤੀ 'ਚ ਕਿਸਾਨ ਮੌਜੂਦ ਸਨ |