21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

¸ਮਾਮਲਾ ਬੰਦ ਪਏ ਬਲੱਡ ਬੈਂਕ ਦਾ¸ ਭਾਜਪਾ ਆਗੂਆਂ ਵਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 27-02-2026

ਬਰਨਾਲਾ, 26 ਫਰਵਰੀ (ਨਰਿੰਦਰ ਅਰੋੜਾ)-ਪਿਛਲੇ ਕਰੀਬ ਇਕ ਮਹੀਨੇ ਤੋਂ ਸਿਵਲ ਹਸਪਤਾਲ ਬਰਨਾਲਾ ਦੇ ਬੰਦ ਪਏ ਬਲੱਡ ਬੈਂਕ ਕਾਰਨ ਮਰੀਜ਼ਾਂ ਨੂੰ ਕਾਫ਼ੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਦੇ ਰੋਸ ਵਜੋਂ ਅੱਜ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | ਗੱਲਬਾਤ ਕਰਦਿਆਂ ਭਾਜਪਾ ਆਗੂ ਰਜਿੰਦਰ ਉੱਪਲ, ਇੰਜੀਨੀਅਰ ਗੁਰਜਿੰਦਰ ਸਿੰਘ ਸਿੱਧੂ ਅਤੇ ਪੁਨੀਤ ਕੌਸ਼ਲ ਮੋਨੂੰ ਨੇ ਕਿਹਾ ਕਿ ਬਲੱਡ ਬੈਂਕ ਤੀਜੀ ਮੰਜ਼ਿਲ ਤੋਂ ਬਿਨਾਂ ਪਰਮਿਸ਼ਨ ਤੇ ਬਿਨਾਂ ਨਕਸ਼ਾ ਪਾਸ ਕੀਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਵਲੋਂ ਜ਼ਮੀਨੀ ਫਲੋਰ 'ਤੇ ਸ਼ਿਫ਼ਟ ਕਰ ਦਿੱਤਾ ਗਿਆ | ਜਿਸ ਕਾਰਨ ਕੇਂਦਰ ਤੋਂ ਆਈ ਟੀਮ ਵਲੋਂ ਚੈਕਿੰਗ ਦੌਰਾਨ ਇਸ ਬਲੱਡ ਬੈਂਕ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ | ਸਿਹਤ ਵਿਭਾਗ ਵਲੋਂ ਆਪਣੀਆਂ ਨਾਲਾਕੀਆਂ ਨੂੰ ਲੁਕਾਉਂਦੇ ਹੋਏ ਇਹ ਕਿਹਾ ਗਿਆ ਕਿ ਮਰੀਜ਼ਾਂ ਦੀ ਸਹੂਲਤ ਲਈ ਬਲੱਡ ਬੈਂਕ ਨੂੰ ਤੀਜੀ ਮੰਜ਼ਿਲ ਤੋਂ ਸ਼ਿਫ਼ਟ ਕੀਤਾ ਗਿਆ ਅਤੇ ਤਬਦੀਲੀ ਲਈ ਲੋੜੀਂਦੀ ਪ੍ਰਕਿਰਿਆ ਵਿਚ ਕਮੀ ਰਹਿਣ ਕਾਰਨ ਬਲੱਡ ਬੈਂਕ ਦੀ ਮਨਜ਼ੂਰੀ ਮਿਲਣ ਵਿਚ ਦੇਰੀ ਹੋ ਰਹੀ ਹੈ, ਜਿਸ ਕਾਰਨ ਐਮਰਜੈਂਸੀ ਦੇ ਨੇੜੇ ਬਲੱਡ ਸਟੋਰੇਜ ਯੂਨਿਟ ਬਣਾਇਆ ਗਿਆ ਹੈ ਅਤੇ ਜਲਦ ਹੀ ਬਲੱਡ ਬੈਂਕ ਚਾਲੂ ਹੋ ਜਾਵੇਗਾ | ਪਿਛਲੇ ਇਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਖ਼ੂਨ ਸੰਗਰੂਰ ਜਾਂ ਤਪਾ ਤੋਂ ਲਿਆਉਣਾ ਪੈ ਰਿਹਾ ਹੈ | ਕੋਈ ਵੀ ਖ਼ੂਨਦਾਨ ਕੈਂਪ ਲਗਾਉਣਾ ਚਾਹੁੰਦਾ ਹੈ ਤਾਂ ਉਹ ਸਟੋਰੇਜ ਦੀ ਘਾਟ ਕਾਰਨ ਨਹੀਂ ਲੱਗ ਰਿਹਾ | ਐਮਰਜੈਂਸੀ ਮਰੀਜ਼ ਲਈ ਇਕ-ਇਕ ਮਿੰਟ ਸਹਾਈ ਹੁੰਦਾ ਹੈ | ਜਿਹੜਾ ਇਨ੍ਹਾਂ ਘੰਟਿਆਂ ਦਾ ਅੰਤਰ ਜੋ ਕਿ ਖ਼ੂਨ ਲਿਆਉਣ ਦੇ ਸਮੇਂ ਆਉਣ ਜਾਣ ਵਿਚ ਲੱਗੇ ਕਿਵੇਂ ਪੂਰਾ ਹੋਵੇਗਾ | ਜੇ ਕਿਸੇ ਮਰੀਜ਼ ਦੀ ਕੀਮਤੀ ਜਾਨ ਖ਼ੂਨ ਪਲਾਜ਼ਮਾ ਜਾਂ ਪਲੇਟਲੈਟ ਕਾਰਨ ਜਾਂਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੈ? ਉਨ੍ਹਾਂ ਕਿਹਾ ਕਿ ਖ਼ੂਨ ਨਾਲ ਇਨਸਾਨ ਦੀ ਜ਼ਿੰਦਗੀ ਬਚਾਈ ਵੀ ਜਾ ਸਕਦੀ ਹੈ ਤੇ ਖ਼ੂਨ ਨਾ ਮਿਲਣ ਕਾਰਨ ਜ਼ਿੰਦਗੀ ਗਵਾਈ ਵੀ ਜਾ ਸਕਦੀ ਹੈ | ਉਨ੍ਹਾਂ ਮੰਗ ਕੀਤੀ ਕਿ ਜਿਸ ਕਿਸੇ ਅਫ਼ਸਰ ਜਾਂ ਮੁਲਾਜ਼ਮ ਦੀ ਨਾਲਾਇਕੀ ਕਾਰਨ ਇਹ ਬਲੱਡ ਬੈਂਕ ਬੰਦ ਹੋਇਆ ਹੈ, ਉਸ ਵਿਰੁੱਧ ਬਣਦੀ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਣੀ ਚਾਹੀਦੀ ਹੈ ਅਤੇ ਜਲਦ ਬਰਨਾਲਾ ਵਿਖੇ ਬਲੱਡ ਬੈਂਕ ਚਾਲੂ ਹੋਣਾ ਚਾਹੀਦਾ | ਇਸ ਮੌਕੇ ਭਾਰਤ ਕਾਂਸਲ, ਸ਼ਮਸ਼ੇਰ ਭੰਡਾਰੀ, ਅਰਪਨ, ਕਮਲ, ਸੁਖਦੀਪ ਧਾਲੀਵਾਲ, ਪੰਪੋਸ ਕੌਲ, ਹਿਤੇਸ਼ਵਰ, ਕਮਲ ਸ਼ਰਮਾ, ਵਿਕੀ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਵਿਖੇ ਹੋ ਰਹੀ ਕਾਂਗਰਸ ਦੀ ਮਹਾਂ ਰੈਲੀ ਸੱਤਾ ਤਬਦੀਲੀ ਦਾ ਬੰਨ੍ਹ ਸਕੇਗੀ ਮੁੱਢ? ਅਗਲੀ ਖ਼ਬਰ ਐਮ. ਪੀ. ਲੈਡ ਤਹਿਤ 229 ਕੰਮਾਂ ਲਈ ਤਕਰੀਬਨ 5.27 ਕਰੋੜ ਕੀਤੇ ਜਾਰੀ- ਮੀਤ ਹੇਅਰ
Ad Position 24